ਫਿਲਮ ‘ਟਾਈਟੈਨਿਕ’ ‘ਚ ਕੈਪਟਨ ਐਡਵਰਡ ਸਮਿਥ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਬਰਨਾਰਡ ਹਿੱਲ ਦਾ 79 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਹਾਲਾਂਕਿ ਬਰਨਾਰਡ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮੀਡੀਆ ਰਿਪੋਰਟ ਅਨੁਸਾਰ ਅਭਿਨੇਤਾ ਦੇ ਏਜੰਟ ਲੂ ਕੋਲਸਨ ਨੇ ਪੁਸ਼ਟੀ ਕੀਤੀ ਕਿ ਉਸਦੀ ਮੌਤ ਐਤਵਾਰ, 5 ਮਈ ਦੀ ਸਵੇਰ ਨੂੰ ਹੋਈ। ਆਖਰੀ ਪਲਾਂ ‘ਚ ਉਸ ਦੀ ਮੰਗੇਤਰ ਐਲੀਸਨ ਉਸ ਦੇ ਨਾਲ ਮੌਜੂਦ ਸੀ।
ਮਸ਼ਹੂਰ ਅਭਿਨੇਤਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦਿਆਂ ਬਾਰਬਰਾ ਡਿਕਸਨ ਨੇ ਐਕਸ ‘ਤੇ ਇਕ ਪੋਸਟ ਸ਼ੇਅਰ ਕੀਤੀ ਅਤੇ ਕੈਪਸ਼ਨ ‘ਚ ਲਿਖਿਆ, ‘ਬਹੁਤ ਦੁੱਖ ਨਾਲ ਬਰਨਾਰਡ ਹਿੱਲ ਦੇ ਦਿਹਾਂਤ ਦੀ ਖਬਰ ਸਾਂਝੀ ਕਰ ਰਿਹਾ ਹਾਂ। ਅਸੀਂ ਜੌਨ ਪੌਲ ਜਾਰਜ ਰਿੰਗੋ ਅਤੇ ਬਰਟ, ਵਿਲੀ ਰਸੇਲ ਦੇ ਅਮੇਜ਼ਿੰਗ ਸ਼ੋਅ 1974-1975 ‘ਤੇ ਇਕੱਠੇ ਕੰਮ ਕੀਤਾ। ਸੱਚਮੁੱਚ ਇੱਕ ਸ਼ਾਨਦਾਰ ਅਭਿਨੇਤਾ। RIP ਬਰਨਾਰਡ ਹਿੱਲ।’
ਇਹ ਵੀ ਪੜ੍ਹੋ : ਜਗਰਾਉਂ ‘ਚ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ, ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ
ਬਰਨਾਰਡ 11 ਆਸਕਰ ਜਿੱਤਣ ਵਾਲੀ ਦੋ ਫਿਲਮਾਂ ਵਿੱਚ ਅਭਿਨੈ ਕਰਨ ਵਾਲਾ ਇੱਕੋ ਇੱਕ ਫਿਲਮ ਸਟਾਰ ਸੀ। ਉਸਨੇ 1997 ਵਿੱਚ ਰਿਲੀਜ਼ ਹੋਈ ‘ਟਾਈਟੈਨਿਕ’ ਅਤੇ 2003 ਵਿੱਚ ਰਿਲੀਜ਼ ਹੋਈ ‘ਲਾਰਡ ਆਫ਼ ਦ ਰਿੰਗਜ਼’ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ। ਇਨ੍ਹਾਂ ਦੋਵਾਂ ਫਿਲਮਾਂ ਨੇ 11-11 ਆਸਕਰ ਐਵਾਰਡ ਜਿੱਤੇ। ‘ਟਾਈਟੈਨਿਕ’ ਅਤੇ ‘ਲਾਰਡ ਆਫ ਦ ਰਿੰਗਸ’ ਤੋਂ ਇਲਾਵਾ ਹਿੱਲ ਨੇ ਆਪਣੇ ਕਰੀਅਰ ‘ਚ ‘ਗਾਂਧੀ’ ਅਤੇ ‘ਦਿ ਸਕਾਰਪੀਅਨ ਕਿੰਗ’ ਸਮੇਤ ਕਈ ਹਿੱਟ ਫਿਲਮਾਂ ‘ਚ ਕੰਮ ਕੀਤਾ ਸੀ। ਆਪਣੇ 50 ਸਾਲਾਂ ਦੇ ਅਦਾਕਾਰੀ ਕਰੀਅਰ ਵਿੱਚ, ਫਿਲਮਾਂ ਤੋਂ ਇਲਾਵਾ, ਹਿੱਲ ਨੇ ਟੀਵੀ ਸੀਰੀਅਲਾਂ ਅਤੇ ਥੀਏਟਰ ਵਿੱਚ ਵੀ ਕੰਮ ਕੀਤਾ।
ਵੀਡੀਓ ਲਈ ਕਲਿੱਕ ਕਰੋ -: