ਉਰਫ਼ੀ ਜਾਵੇਦ ਮੁਸ਼ਕਿਲਾਂ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ, ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਉਰਫ਼ੀ ਦੇ ਖਿਲਾਫ਼ ਪੁਲਿਸ ਵਿੱਚ ਇੱਕ ਨਵੀਂ ਸ਼ਿਕਾਇਤ ਦਰਜ ਹੋਈ ਹੈ। ਇਹ ਸ਼ਿਕਾਇਤ ਮਹਾਰਾਸ਼ਟਰ ਦੀ BJP ਮਹਿਲਾ ਮੋਰਚਾ ਦੀ ਪ੍ਰਦੇਸ਼ ਪ੍ਰਧਾਨ ਚਿਤਰਾ ਵਾਘ ਨੇ ਕੀਤੀ ਹੈ। ਉਨ੍ਹਾਂ ਨੇ ਆਪਣੇ ਦੋਸ਼ਾਂ ਵਿੱਚ ਕਿਹਾ ਕਿ ਉਰਫ਼ੀ ਮੁੰਬਈ ਦੀਆਂ ਸੜਕਾਂ ‘ਤੇ ਨਿਊਡਿਟੀ ਫੈਲਉਂਦੀ ਹੈ। ਇਸ ਸ਼ਿਕਾਇਤ ‘ਤੇ ਹੁਣ ਉਰਫ਼ੀ ਦਾ ਰਿਐਕਸ਼ਨ ਸਾਹਮਣੇ ਆਇਆ ਹੈ।
ਉਰਫ਼ੀ ਨੇ ਸੋਹਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, “ਇਹ ਓਹੀ ਮਹਿਲਾ ਹੈ, ਜਦੋਂ ਉਹ NCP ਵਿੱਚ ਸੀ, ਤਾਂ ਸੰਜੇ ਰਾਠੌੜ ਦੀ ਗ੍ਰਿਫ਼ਤਾਰੀ ਦੇ ਲਈ ਚੀਕ ਰਹੀ ਸੀ। ਫਿਰ ਉਸਦਾ ਪਤੀ ਰਿਸ਼ਵਤ ਲੈਂਦੇ ਫੜ੍ਹਿਆ ਗਿਆ ਸੀ, ਆਪਣੇ ਪਤੀ ਨੂੰ ਬਚਾਉਣ ਦੇ ਲਈ ਉਹ BJP ਵਿੱਚ ਸ਼ਾਮਿਲ ਹੋ ਗਈ ਤੇ ਉਸ ਤੋਂ ਬਾਅਦ ਸੰਜੇ ਤੇ ਚਿਤਰਾ ਕਾਫ਼ੀ ਵਧੀਆ ਦੋਸਤ ਬਣ ਗਏ। ਮੈਂ ਵੀ ਬਸ BJP ਜੁਆਇਨ ਕਰਨ ਵਾਲੀ ਹਾਂ, ਉਦੋਂ ਅਸੀਂ ਸਭ ਤੋਂ ਚੰਗੇ ਦੋਸਤ ਹੋਵਾਂਗੇ।”
ਇਹ ਵੀ ਪੜ੍ਹੋ: ਫਿਲੀਪੀਨਜ਼ ‘ਚ ਪੰਜਾਬ ਦੇ ਕਬੱਡੀ ਕੋਚ ਦਾ ਗੋਲੀ ਮਾਰ ਕੇ ਕਤਲ, ਪਿੰਡ ‘ਚ ਪਸਰਿਆ ਸੋਗ
ਉਰਫ਼ੀ ਨੇ ਅਗਲੀ ਪੋਸਟ ਵਿੱਚ ਲਿਖਿਆ,”ਮੈਨੂੰ ਪਤਾ ਹੈ ਕਿ ਰਾਜਨੇਤਾਵਾਂ ਖਿਲਾਫ਼ ਕੁਝ ਵੀ ਅਪਲੋਡ ਕਰਨਾ ਕਾਫ਼ੀ ਖਤਰਨਾਕ ਹੈ, ਪਰ ਇਹ ਲੋਕ ਮੈਨੂੰ ਆਤਮਘਾਤੀ ਬਣਾ ਰਹੇ ਹਨ, ਜਾਂ ਤਾਂ ਮਈ ਖੁਦ ਨੂੰ ਮਾਰ ਲਵਾਂਗੀ ਜਾਂ ਮੈਂ ਆਪਣੇ ਮਨ ਦੀ ਗੱਲ ਕਹਾਂਗੀ ਤੇ ਉਨ੍ਹਾਂ ਰਾਹੀਂ ਮਰਾਂਗੀ। ਪਰ ਮੈਂ ਫਿਰ ਤੋਂ ਇਹ ਯਾਦ ਦਿਵਾ ਦਵਾਂਗੀ ਕਿ ਮੈਂ ਇਸ ਨੂੰ ਸ਼ੁਰੂ ਨਹੀਂ ਕੀਤਾ। ਮੈਂ ਕਦੇ ਵੀ ਕਿਸੇ ਦਾ ਕੁਝ ਗਲਤ ਨਹੀਂ ਕੀਤਾ, ਉਹ ਬਿਨ੍ਹਾਂ ਕਿਸੇ ਕਾਰਨ ਮੇਰੇ ਕੋਲ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: