Ex-involved in : ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ‘ਚ ਭਰਤੀ ਘਪਲਾ ਮਾਮਲੇ ‘ਚ ਸੋਮਵਾਰ ਨੂੰ ਸਾਬਕਾ ਵਾਈਸ ਚਾਂਸਲਰ ਡਾ. ਰਜਨੀਸ਼ ਅਰੋੜਾ ਸਮੇਤ 10 ਦੋਸ਼ੀਆਂ ਨੂੰ ਰਾਹਤ ਮਿਲੀ ਹੈ। ਯੂਨੀਵਰਸਿਟੀ ‘ਚ ਹੋਈਆਂ ਕਥਿਤ ਬੇਨਿਯਮੀਆਂ ਦੇ ਦੋਸ਼ਾਂ ਕਾਰਨ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਕੇਸ ਅਦਾਲਤ ਨੇਤ FIR ਰੱਦ ਕਰਨ ਨੂੰ ਮਨਜ਼ੂਰੀ ਦੇ ਦਿੱਤੀ। ਲਗਭਗ ਦੋ ਸਾਲ ਪਹਿਲਾਂ ਯੂਨੀਵਰਸਿਟੀ ‘ਚ ਭਰਤੀਆਂ ਦੌਰਾਨ ਕਰੋੜਾਂ ਦਾ ਹੇਰ-ਫੇਰ ਤੇ ਹੋਰ ਬੇਨਿਯਮੀਆਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ।
2018 ਦੇ ਇਸ ਮਾਮਲੇ ‘ਚ ਸ਼ਿਕਾਇਤਾਂ ਮਿਲਣ ‘ਤੇ ਵਿਜੀਲੈਂਸ ਬਿਊਰੋ ਨੇ ਵੀ ਕੇਸ ਦਰਜ ਕੀਤਾ। ਇਸ ‘ਚ ਪੀ. ਟੀ. ਯੂ. ਦੇ ਉਸ ਸਮੇਂ ਦੇ ਵੀ. ਸੀ. ਡਾ. ਰਜਨੀਸ਼ ਅਰੋੜਾ, ਡਾ. ਨਛੱਤਰ ਸਿੰਘ, ਆਰ. ਪੀ. ਭਾਰਦਵਾਜ, ਵਿਸ਼ਵਦੀਪ ਸਿੰਘ, ਗੀਤਿਕਾ ਸੂਦ, ਮ੍ਰਿਗੇਂਦਰ ਸਿੰਘ ਬੇਦੀ, ਸਮੀਰ ਸ਼ਰਮਾ, ਪ੍ਰਵੀਨ ਕੁਮਾਰ, ਤੇਜੇਂਦਰ ਤੇਜਪਾਲ ਖਿਲਾਫ ਵਿਜੀਲੈਂਸ ਬਿਊਰੋ ਨੇ ਅਪਰਾਧਕ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਯੂਨੀਵਰਸਿਟੀ ਵੱਲੋਂ ਰਿਟਾ. ਆਈ. ਏ. ਐੱਸ. ਅਧਿਕਾਰੀ ਸੁਰਜੀਤ ਸਿੰਘ ਢਿੱਲੋਂ ਵੱਲੋਂ ਕੀਤੀ ਗਈ। ਕੁਝ ਸ਼ਿਕਾਇਤਾਂ ਰੱਦ ਕੀਤੀਆਂ ਗਈਆਂ। ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤਾ ਗਿਆ ਕੇਸ ਰੱਦ ਕੀਤੇ ਜਾਣ ਦੀ ਸਿਫਾਰਸ਼ ਕੀਤੀ ਗਈ।
ਸੋਮਵਾਰ ਨੂੰ ਜਿਲ੍ਹਾ ਕਪੂਰਥਲਾ ਦੇ ਐਡੀਸ਼ਨਲ ਸੈਸ਼ਨ ਜੱਜ ਜਸਪਾਲ ਵਰਮਾ ਦੀ ਅਦਾਲਤ ‘ਚੇ ਡਿਪਟੀ ਡੀ. ਏ. ਅਨਿਲ ਕੁਮਾਰ ਤੇ ਏ. ਡੀ. ਏ. ਸ਼ੇਲੇਂਦਰ ਸਿੰਘ ਤੇ ਵਿਜੀਲੈਂਸ ਬਿਊਰੋ ਵੱਲੋਂ ਡੀ. ਐੱਸ. ਪੀ. ਦਲਬੀਰ ਸਿੰਘ ਪੇਸ ਹੋਏ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੇਸ ਰੱਦ ਕਰਨ ਦੀ ਸਿਫਾਰਸ਼ ਮਨਜ਼ੂਰ ਕਰ ਲਈ।