ਕੇਂਦਰੀ ਜਾਂਚ ਬਿਊਰੋ (CBI) ਨੇ ਸ਼ੁੱਕਰਵਾਰ (10 ਨਵੰਬਰ) ਨੂੰ ਸਰਕਾਰੀ ਨੌਕਰੀਆਂ ਦੇ ਬਹਾਨੇ ਠੱਗੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਸੀਬੀਆਈ ਨੇ ਇਸ ਗਿਰੋਹ ਦੇ 3 ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਪਿਛਲੇ 2 ਸਾਲਾਂ ਵਿੱਚ ਉਮੀਦਵਾਰਾਂ ਤੋਂ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਜਾਂਚ ਏਜੰਸੀ ਨੇ ਪਟਨਾ, ਮੰਗਲੁਰੂ, ਬੈਂਗਲੁਰੂ ਅਤੇ ਧਨਬਾਦ ਸਮੇਤ 9 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।
Fake Job Racket busted
ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਬੀਆਈ ਨੇ ਐਫਆਈਆਰ ਵਿੱਚ ਛੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਨ੍ਹਾਂ ਵਿੱਚੋਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚ ਬੇਂਗਲੁਰੂ ਤੋਂ ਅਜੈ ਕੁਮਾਰ, ਝਾਰਖੰਡ ਤੋਂ ਅਮਨ ਕੁਮਾਰ ਉਰਫ਼ ਰੁਪੇਸ਼ ਅਤੇ ਬਿਹਾਰ ਤੋਂ ਅਭਿਸ਼ੇਕ ਸਿੰਘ ਉਰਫ਼ ਵਿਸ਼ਾਲ ਸ਼ਾਮਲ ਹਨ। ਜਾਂਚ ਏਜੰਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਲਾਸ਼ੀ ਮੁਹਿੰਮ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ
ਸਿੰਡੀਕੇਟ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਧੋਖਾਧੜੀ ਦੀਆਂ ਗਤੀਵਿਧੀਆਂ ਕਰ ਰਿਹਾ ਸੀ। ਉਹ ਲੋਕਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰਕੇ ਫਸਾਉਂਦੇ ਸਨ। ਇਨ੍ਹਾਂ ਦੇ ਜਾਲ ਵਿੱਚ ਫਸਣ ਵਾਲੇ ਹਰ ਉਮੀਦਵਾਰ ਤੋਂ 10-15 ਲੱਖ ਰੁਪਏ ਵਸੂਲਦੇ ਸਨ। ਸਿੰਡੀਕੇਟ ਦੇ ਮੈਂਬਰਾਂ ਨੇ ਕਈ ਸ਼ਹਿਰਾਂ ਵਿੱਚ ਉਮੀਦਵਾਰਾਂ ਲਈ ਫਰਜ਼ੀ ਸਿਖਲਾਈ ਕੈਂਪ ਵੀ ਲਗਾਏ। ਇਸ ਛਾਪੇਮਾਰੀ ਦੌਰਾਨ ਦੋ ਕੈਂਪ (ਇੱਕ ਪਟਨਾ ਵਿੱਚ ਅਤੇ ਦੂਜਾ ਸਾਕੀਨਾਕਾ, ਮੁੰਬਈ ਵਿੱਚ) ਚੱਲ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਪਿਛਲੇ ਮਹੀਨੇ ਅਕਤੂਬਰ ‘ਚ ਵੀ ਕਰਨਾਟਕ ਪੁਲਿਸ ਨੇ ਭਾਰਤੀ ਹਥਿ.ਆਰਬੰਦ ਬਲਾਂ ‘ਚ ਨੌਕਰੀਆਂ ਦਿਵਾਉਣ ਦੇ ਨਾਂ ‘ਤੇ ਧੋਖਾਧੜੀ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਇਸ ਸਬੰਧ ਵਿੱਚ 20 ਅਕਤੂਬਰ ਨੂੰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। 24 ਅਕਤੂਬਰ ਨੂੰ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇਨ੍ਹਾਂ ਲੋਕਾਂ ਨੇ ਕਰੀਬ 150 ਉਮੀਦਵਾਰਾਂ ਤੋਂ 1 ਕਰੋੜ ਰੁਪਏ ਇਕੱਠੇ ਕੀਤੇ ਹਨ। ਧੋਖਾਧੜੀ ਦਾ ਸ਼ਿਕਾਰ ਹੋਏ ਇੱਕ ਉਮੀਦਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਭਾਰਤੀ ਫੌਜ ਦੀ ਖੁਫੀਆ ਯੂਨਿਟ ਨੇ ਕਰਨਾਟਕ ਪੁਲਿਸ ਨਾਲ ਇਸ ਗਿਰੋਹ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਸੀ।