ਪਟਿਆਲਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਨਿੱਜੀ ਹਸਪਤਾਲ ਵਿਚ ਬੱਚੇ ਨੂੰ ਜਨਮ ਦਿੰਦਿਆਂ ਹੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਹੈ ਪਰ ਪਰਿਵਾਰ ਵੱਲੋਂ ਹਸਪਤਾਲ ਵਾਲਿਆਂ ਉਤੇ ਲਾਪ੍ਰਵਾਹੀ ਦੇ ਇਲਜ਼ਾਮ ਲਗਾਏ ਗਏ ਹਨ।
ਜਾਣਕਾਰੀ ਦਿੰਦਿਆਂ ਮ੍ਰਿਤਕ ਗਗਨਦੀਪ ਕੌਰ ਦੇ ਪਤੀ ਕ੍ਰਿਸ਼ਨ ਸਿੰਘ ਨੇ ਕਿ ਉਹ ਆਪਣੀ ਪਤਨੀ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਚੈਕਅੱਪ ਕਰਵਾਉਣ ਲਈ ਲੈ ਕੇ ਗਏ ਸੀ ਜਿਥੇ ਉਸ ਦਾ ਇਲਾਜ ਚੱਲ ਰਿਹਾ ਸੀ। ਚੈਕਅੱਪ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਜਣੇਪਾ ਸਮਾਂ ਨੇੜੇ ਆ ਚੁੱਕਾ ਹੈ ਕਿਸੇ ਵੀ ਵੇਲੇ ਡਲਿਵਰੀ ਹੋ ਸਕਦੀ ਹੈ। ਤੇ ਜਦੋਂ ਪਤੀ ਨੇ ਦੱਸਿਆ ਕਿ ਉਹ ਆਪਣੇ ਨਾਲ ਕਿਸੇ ਸਿਆਣੇ ਨੂੰ ਲੈ ਕੇ ਨਹੀਂ ਆਇਆ ਤੇ ਨਾ ਹੀ ਪੈਸੇ ਨਾਲ ਲੈ ਕੇ ਆਇਆ ਹੈ ਤਾਂ ਡਾਕਟਰਾਂ ਨੇ ਗਰਭਵਤੀ ਔਰਤ ਨੂੰ ਦਵਾਈ ਦੇ ਕੇ ਵਾਪਸ ਘਰ ਭੇਜ ਦਿੱਤਾ ਤੇ ਫਿਰ ਪੈਸੇ ਲੈ ਕੇ ਦੁਬਾਰਾ ਹਸਪਤਾਲ ਆਉਣ ਨੂੰ ਕਿਹਾ।
ਇਹ ਵੀ ਪੜ੍ਹੋ : CM ਮਾਨ ਨਹੀਂ ਸੰਭਾਲਣਗੇ ਜਲੰਧਰ ਜ਼ਿਮਨੀ ਚੋਣ ਮੁਹਿੰਮ ਦੀ ਕਮਾਨ, ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਮਿਲੀ ਜਿੰਮੇਵਾਰੀ
ਡਾਕਟਰਾਂ ਨੇ ਮਹਿਲਾ ਨੂੰ ਇਕ ਦਵਾਈ ਦੇ ਦਿੱਤੀ ਜਿਸ ਨੂੰ ਖਾਧੇ ਹੀ ਘਰ ਜਾ ਕੇ ਮਹਿਲਾ ਦੇ ਦਰਦ ਹੋ ਗਈ ਜਦੋਂ ਉਹ ਹਸਪਤਾਲ ਵਾਪਸ ਪਹੁੰਚੇ ਤਾਂ ਮਹਿਲਾ ਦੀ ਡਲਿਵਰੀ ਕਰ ਦਿੱਤੀ ਜਾਂਦੀ ਹੈ। ਡਲਿਵਰੀ ਤੋਂ ਬਾਅਦ ਮਹਿਲਾ ਦੀ ਮੌਤ ਹੋ ਜਾਂਦੀ ਹੈ। ਡਾਕਟਰਾਂ ਨੇ ਕਿਹਾ ਕਿ ਜਣੇਪੇ ਵੇਲੇ ਖੂਨ ਜ਼ਿਆਦਾ ਵਹਿ ਗਿਆ ਜਿਸ ਕਰਕੇ ਮਹਿਲਾ ਦੀ ਜਾਨ ਚਲੀ ਗਈ ਹੈ। ਨਿੱਜੀ ਹਸਪਤਾਲ ਵੱਲੋਂ ਮਹਿਲਾ ਨੂੰ ਸਰਕਾਰੀ ਹਸਪਤਾਲ ਲਈ ਵੀ ਰੈਫਰ ਕਰ ਦਿੱਤਾ ਗਿਆ ਸੀ ਪਰ ਉਥੇ ਡਾਕਟਰਾਂ ਵੱਲੋਂ ਮਹਿਲਾ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਜਦ ਕਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਲਾਪ੍ਰਵਾਹੀ ਕਰਕੇ ਮਹਿਲਾ ਦੀ ਮੌਤ ਹੋਈ ਹੈ। ਪਰਿਵਾਰ ਵੱਲੋਂ ਮਾਮਲਾ ਵੀ ਦਰਜ ਕਰਾਇਆ ਗਿਆ ਹੈ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ।