ਹਰਿਆਣਾ ਦੇ ਫਰੀਦਾਬਾਦ ਵਿਚ ਬੀਤੀ ਰਾਤ ਸੈਕਟਰ-12 ਵਿਚ ਟਾਊਨਪਾਰਕ ਦੇ ਸਾਹਮਣੇ ਇਕ ਥਾਰ ਗੱਡੀ ਨੇ ਇਕ ਸਕੂਟੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਸਕੂਟੀ ‘ਤੇ ਸਵਾਰ ਪਿਤਾ ਤੇ ਇਕ ਸਾਲਾ ਮਾਸੂਮ ਦੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਧੀ ਤੇ ਮਾਂ ਜ਼ਖਮੀ ਹੋ ਗਈ। ਇਹ ਸਾਰੇ ਲੋਕ 1 ਸਾਲ ਦੀ ਧੀ ਦਾ ਜਨਮ ਦਿਨ ਮਨਾਉਣ ਟਾਊਨਪਾਰਕ ਜਾ ਰਹੇ ਸਨ। ਉਸ ਮਾਸੂਮ ਬੱਚੀ ਦੀ ਆਪਣੇ ਪਹਿਲੇ ਜਨਮ ਦਿਨ ‘ਤੇ ਮੌਤ ਹੋ ਗਈ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਥਾਰ ਗੱਡੀ ਤੇਜ਼ ਰਫਤਾਰ ਤੋਂ ਆ ਰਹੀ ਸੀ ਤੇ ਉਹ ਬੇਕਾਬੂ ਹੋ ਗਈ ਤੇ ਸਕੂਟੀ ਨਾਲ ਜਾ ਟਕਰਾਈ। ਸਕੂਟੀ ‘ਤੇ ਪਤੀ-ਪਤਨੀ ਤੇ ਉਨ੍ਹਾਂ ਦੀਆਂ ਦੋ ਧੀਆਂ ਸਵਾਰ ਸਨ। ਉਦੋਂ ਭਿਆਨਕ ਹਾਦਸਾ ਹੋਇਆ ਤੇ ਛੋਟੀ ਧੀ ਤੇ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੂਜੇ ਪਾਸੇ ਮਾਂ ਤੇ ਵੱਡੀ ਧੀ ਹਸਪਤਾਲ ਵਿਚ ਜੇਰੇ ਇਲਾਜ ਹਨ। ਮ੍ਰਿਤਕਾਂ ਦੀ ਪਛਾਣ ਦਯਾਨੰਦ ਤੇ ਉਸ ਦੀ ਧੀ ਦਿਸ਼ਾ ਵਾਸੀ ਸ਼ਿਵ ਕਾਲੋਨੀ ਵੱਲਭਗੜ੍ਹ ਵਜੋਂ ਹੋਈ ਹੈ। ਹਾਦਸੇ ਵਿਚ ਦਯਾਨੰਦ ਦੀ ਪਤਨੀ ਦਿਵਿਆ ਤੇ ਵੱਡੀ ਧੀ ਭੂਮੀ ਜ਼ਖਮੀ ਹਨ।
ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਰਾਤ ਹੀ ਪੁਲਿਸ ਨੂੰ ਥਾਰ ਗੱਡੀ ਦਾ ਨੰਬਰ ਦੇ ਦਿੱਤਾ ਗਿਆ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸ ਦੌਰਾਨ ਹਸਪਤਾਲ ਦੀ ਮੋਰਚਰੀ ਵਿਚ ਪਰਿਵਾਰ ਵਾਲਿਆਂ ਨੇ ਪੁਲਿਸ ਸਾਹਮਣੇ ਹੰਗਾਮਾ ਵੀ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਪੁਲਿਸ ਥਾ ਚਲਾ ਰਹੇ ਮੁਲਜ਼ਮਾਂ ਨੂੰ ਫੜੇ।