Fazilka Docters Strike: ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਵਿੱਚ ਕਰੋਨਾ ਪੋਸਟਿਵ ਦੇ 40 ਮਾਮਲੇ ਹੋ ਚੁੱਕੇ ਹਨ। ਜ਼ਿਲ੍ਹਾ ਫਾਜਿਲਕਾ ਦੀ ਸਬ ਡਿਵੀਜ਼ਨ ਜਲਾਲਾਬਾਦ ਵਿੱਚ ਬਣਿਆ 100 ਬੈੱਡ ਦਾ ਸਿਵਲ ਹਸਪਤਾਲ ਅਤੇ ਕਾਲਜ ਜੋ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਫ਼ਰੀਦਕੋਟ ਵੱਲੋਂ ਚਲਾਇਦੇ ਵਿੱਚ ਆ ਜਾਂਦਾ ਹੈ। ਜ਼ਿਲ੍ਹਾ ਫਾਜ਼ਿਲਕਾ ਦੇ ਪੋਸਟ ਵਾਏ 40 ਕਰੋਨਾ ਮਰੀਜ਼ਾਂ ਨੂੰ ਰੱਖੇ ਜਾਣ ਦਾ ਪ੍ਰਸ਼ਾਸਨ ਦੇ ਵੱਲੋਂ ਫ਼ੈਸਲਾ ਲਿਆ ਗਿਆ ਅਤੇ ਜਿਸ ਦੇ ਚੱਲਦਿਆਂ ਰਾਤ ਕਰੀਬ ਸੱਤ ਤੋਂ ਅੱਠ ਦੇ ਦਰਮਿਆਨ ਅਬੋਹਰ ਅਤੇ ਫਾਜ਼ਿਲਕਾ ਤੋਂ ਇੱਥੇ ਮਰੀਜ਼ ਐਂਬੂਲੈਂਸ ਸਾਰਾ ਹੀ ਸ਼ਿਫਟ ਕਰਨ ਦੀ ਕਵਾਇਦ ਸ਼ੁਰੂ ਕੀਤੀ ਗਈ ਜਿਸ ਨੂੰ ਦੇਖਦੇ ਹੋਏ ਵਿਰੋਧ ਵਜੋਂ ਸਿਵਲ ਹਸਪਤਾਲ ਜਲਾਲਾਬਾਦ ਦਾ ਸਟਾਫ਼ ਧਰਨੇ ਤੇ ਬੈਠ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨੇ ਵਿੱਚ ਸ਼ਾਮਲ ਹੋਏ ਡਾਕਟਰਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਜਲਾਲਾਬਾਦ ਦੇ ਵਿੱਚ ਡਾਕਟਰਾਂ ਦੀ ਘਾਟ ਹੈ ਅਤੇ ਕਰੋਨਾ ਵਾਰਡ ਦੇ ਵਿੱਚ ਮਹਿਜ਼ ਦੋ ਕਰਮਚਾਰੀ ਮੌਜੂਦ ਹਨ ਜਿਨ੍ਹਾਂ ਵਿੱਚੋਂ ਇੱਕ ਸਫਾਈ ਸੇਵਕ ਹੈ ਅਤੇ ਇੱਕ ਸਟਾਫ ਨਰਸ ਵਜੋਂ ਕੰਮ ਕਰ ਰਿਹਾ ਹੈ।
ਮਰੀਜ਼ਾਂ ਦੀ ਗਿਣਤੀ 40 ਦੇ ਕਰੀਬ ਹੈ ਜੋ ਆਉਣ ਵਾਲੇ ਸਮੇਂ ‘ਚ ਹੋਰ ਵੀ ਵੱਧ ਸਕਦੀ ਹੈ ਇਨ੍ਹਾਂ ਹਾਲਾਤਾਂ ਦੇ ਵਿੱਚ ਮਹਿਜ਼ ਦੋ ਕਰਮਚਾਰੀਆਂ ਦੇ ਨਾਲ ਕਰੋਨਾ ਪੇਮੈਂਟਾਂ ਦਾ ਇਲਾਜ ਕਰਨਾ ਸੰਭਵ ਨਹੀਂ ਹੈ ਜਿਸ ਦੇ ਚੱਲਦਿਆਂ ਉਹ ਧਰਨੇ ‘ਤੇ ਬੈਠੇ ਹਨ। ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਅਬੋਹਰ ਅਤੇ ਫਾਜ਼ਿਲਕਾ ਤੋਂ ਮਰੀਜ਼ ਇੱਥੇ ਸ਼ਿਫਟ ਕਰਦੇ ਜਾ ਰਹੇ ਹਨ ਤਾਂ ਪੇਸਟਾਂ ਦੇ ਨਾਲ ਡਾਕਟਰਾਂ ਨੂੰ ਇੱਥੇ ਭੇਜਿਆ ਜਾਵੇ।