ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੀ ਪੰਚਾਇਤ ਗੁਜਰਾਨੀ ਨੇ ਅਜੀਬ ਫਰਮਾਨ ਜਾਰੀ ਕੀਤਾ ਹੈ। ਇਹ ਫਰਮਾਨ ਮਹਿਲਾ ਸਰਪੰਚ ਵੱਲੋਂ ਜਾਰੀ ਕੀਤਾ ਗਿਆ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਪਿੰਡ ਦੇ ਨੌਜਵਾਨ ਕੈਪਰੀ ਪਾ ਕੇ ਗਲੀਆਂ ਤੇ ਮੁਹੱਲਿਆਂ ਵਿਚ ਨਹੀਂ ਘੁੰਮਣਗੇ। ਜੇਕਰ ਕੋਈ ਇਸ ਤਰ੍ਹਾਂ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰਪੰਚ ਦੇ ਇਸ ਫਰਮਾਨ ਦੀ ਚਰਚਾ ਆਸ-ਪਾਸ ਦੇ ਪਿੰਡਾਂ ਵਿਚ ਵੀ ਹੋ ਰਹੀ ਹੈ।
ਮਹਿਲਾ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੇ ਨੌਜਵਾਨ ਅਕਸਰ ਕੈਪਰੀ ਪਹਿਨ ਕੇ ਘੁੰਮਦੇ ਹਨ ਜਿਸ ਨਾਲ ਭੈਣਾਂ-ਮਾਵਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਅਜਿਹੇ ਵਿਚ ਇਹ ਹੁਕਮ ਜਾਰੀ ਕਰਨਾ ਪਿਆ। ਪਿੰਡ ਵਿਚ ਜੇਕਰ ਕੋਈ ਪੰਚਾਇਤ ਦੇ ਹੁਕਮ ਦੀ ਉਲੰਘਣਾ ਕਰਦਾ ਹੈ ਤਾਂ ਪਹਿਲਾਂ ਉਸ ਦੇ ਘਰ ਜਾ ਕੇ ਉਸ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਜਾਵੇਗੀ। ਜੇਕਰ ਫਿਰ ਵੀ ਉਹ ਵਿਅਕਤੀ ਨਹੀਂ ਮੰਨਦਾ ਤਾਂ ਪੰਚਾਇਤ ਇਸ ‘ਤੇ ਫੈਸਲਾ ਸੁਣਾਏਗੀ ਤੇ ਜੁਰਮਾਨਾ ਲਗਾਏਗੀ।
ਇਹ ਵੀ ਪੜ੍ਹੋ : ਸ਼ਿਮਲਾ ਵਿਚ ਮੀਂਹ ਨਾਲ ਲੈਂਡ/ਸਲਾਈਡ, 6 ਗੱਡੀਆਂ ਦਬੀਆਂ, ਟੂਰਿਸਟਾਂ ਲਈ ਐਡਵਾਇਜਰੀ ਜਾਰੀ
ਦੱਸ ਦੇਈਏ ਕਿ ਪਿੰਡ ਵਾਲਿਆਂ ਨੇ ਵੀ ਸਰਪੰਚ ਦੇ ਇਸ ਫੈਸਲੇ ਨੂੰ ਸਹੀ ਦੱਸਿਆ ਹੈ। ਇਸ ਹੁਕਮ ਨੂੰ ਪਿੰਡ ਵਿਚ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ ਜਿਸ ਨਾਲ ਪੰਚਾਇਤ ਗੁਜਰਾਨੀ ਦੂਜਿਆਂ ਲਈ ਮਿਸਾਲ ਬਣੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕੈਪਰੀ ਪਹਿਨ ਕੇ ਘੁੰਮਣਾ ਸਾਡੀ ਸੰਸਕ੍ਰਿਤੀ ਦੇ ਖਿਲਾਫ ਹੈ। ਇਸ ਫਰਮਾਨ ਨੇ ਭਾਵੇਂ ਹੀ ਸਾਰਿਆਂ ਨੂੰ ਹੈਰਾ ਕਰ ਦਿੱਤਾ ਹੋਵੇ ਪਰ ਦੂਜੇ ਪਾਸੇ ਇਸ ਪਿੰਡ ਦੇ ਲੋਕ ਇਸ ਨੂੰ ਫਰਮਾਨ ਨਹੀਂ ਸਗੋਂ ਪਿੰਡ ਦੀ ਸੰਸਕ੍ਰਿਤੀ ਨਾਲ ਜੋੜ ਕੇ ਦੇਖ ਰਹੇ ਹਨ। ਫਿਲਹਾਲ ਇਹ ਪਿੰਡ ਆਪਣੇ ਇਸ ਫਰਮਾਨ ਨਾਲ ਸੁਰਖੀਆਂ ਵਿਚ ਬਣਿਆ ਹੋਇਆ ਹੈ। ਕੋਈ ਇਸ ਨੂੰ ਸਹੀ ਦੱਸ ਰਿਹਾ ਹੈ ਤੇ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ।