Fighter Worldwide Collection Day1: ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ‘ਫਾਈਟਰ’ 25 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਗਣਤੰਤਰ ਦਿਵਸ ਦੇ ਮੌਕੇ ‘ਤੇ ਰਿਲੀਜ਼ ਹੋਣ ਵਾਲੀ ਇਹ ਫਿਲਮ ਤੁਹਾਡੇ ਅੰਦਰ ਦੇਸ਼ ਭਗਤੀ ਦੀ ਭਾਵਨਾ ਜਗਾਏਗੀ। ਫਿਲਮ ਨੂੰ ਆਲੋਚਕਾਂ ਦੇ ਨਾਲ-ਨਾਲ ਦਰਸ਼ਕਾਂ ਤੋਂ ਵੀ ਚੰਗੀ ਪ੍ਰਤੀਕਿਰਿਆ ਮਿਲੀ ਹੈ। ਫਿਲਮ ਬਾਕਸ ਆਫਿਸ ‘ਤੇ ਵੀ ਚੰਗਾ ਕਾਰੋਬਾਰ ਕਰ ਰਹੀ ਹੈ।

Fighter Worldwide Collection Day1
ਵਰਲਡਵਾਈਡ ‘ਤੇ ‘ਫਾਈਟਰ ‘ਨੇ ਚੰਗੀ ਕਲੈਕਸ਼ਨ ਕੀਤੀ ਹੈ। ਫਿਲਮ ਦੇ ਪਹਿਲੇ ਦਿਨ ਦੀ ਵਿਸ਼ਵਵਿਆਪੀ ਕਲੈਕਸ਼ਨ ਦਾ ਖੁਲਾਸਾ ਹੋਇਆ ਹੈ। ਭਾਰਤ-ਪਾਕਿਸਤਾਨ ਦੀ ਪਿੱਠਭੂਮੀ ‘ਤੇ ਬਣੀ ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਪ੍ਰਸ਼ੰਸਕ ਇਸ ਦੀ ਤਾਰੀਫ ਕਰਨਾ ਬੰਦ ਨਹੀਂ ਕਰ ਰਹੇ ਹਨ। ਫਾਈਟਰ ਨੇ ਪਹਿਲੇ ਦਿਨ ਹੀ ਸ਼ਾਨਦਾਰ ਕਮਾਈ ਕੀਤੀ ਹੈ। ਟ੍ਰੇਡ ਐਨਾਲਿਸਟ ਮਨੋਬਾਲਾ ਵਿਜੇਬਲਨ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਫਿਲਮ ਦੇ ਵਰਲਡਵਾਈਡ ਕਲੈਕਸ਼ਨ ਬਾਰੇ ਜਾਣਕਾਰੀ ਦਿੱਤੀ ਹੈ । ਫਾਈਟਰ ਨੇ 8.61 ਕਰੋੜ ਰੁਪਏ ਦਾ ਵਿਦੇਸ਼ੀ ਕਾਰੋਬਾਰ ਕੀਤਾ ਹੈ। ਫਿਲਮ ਨੇ ਦੁਨੀਆ ਭਰ ‘ਚ ਕੁੱਲ 36.04 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਾਈਟਰ ਦੇ ਭਾਰਤੀ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੇ 23.25 ਕਰੋੜ ਰੁਪਏ ਦਾ
ਕਾਰੋਬਾਰ ਕੀਤਾ ਹੈ। ਦੱਸ ਦੇਈਏ ਕਿ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ਫਾਈਟਰ ਯੂਏਈ ਵਿੱਚ ਰਿਲੀਜ਼ ਹੋ ਚੁੱਕੀ ਹੈ। ਖਾੜੀ ਦੇਸ਼ਾਂ ਨੇ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਾ ਅਸਰ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ‘ਤੇ ਵੀ ਪਿਆ ਹੈ।
‘ਫਾਈਟਰ’ ਦੀ ਗੱਲ ਕਰੀਏ ਤਾਂ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਦੇ ਨਾਲ ਅਨਿਲ ਕਪੂਰ, ਅਕਸ਼ੈ ਓਬਰਾਏ, ਕਰਨ ਸਿੰਘ ਗਰੋਵਰ ਅਤੇ ਸੰਜੀਦਾ ਸ਼ੇਖ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰਿਤਿਕ ਰੋਸ਼ਨ ਦੀ ਇਹ ਪਹਿਲੀ ਫਿਲਮ ਨਹੀਂ ਹੈ ਜੋ ਗਣਤੰਤਰ ਦਿਵਸ ਦੇ ਮੌਕੇ ‘ਤੇ ਰਿਲੀਜ਼ ਹੋਈ ਹੈ। ਇਸ ਤੋਂ ਪਹਿਲਾਂ ਉਸ ਦੀ ਅਗਨੀਪਥ ਅਤੇ ਕਾਬਿਲ ਵੀ ਇਸੇ ਦਿਨ ਰਿਲੀਜ਼ ਹੋਈਆਂ ਸਨ। ਦੋਵੇਂ ਫਿਲਮਾਂ ਹਿੱਟ ਸਾਬਤ ਹੋਈਆਂ। ‘ਅਗਨੀਪਥ’ ਨੇ ਪਹਿਲੇ ਦਿਨ ‘ਫਾਈਟਰ’ ਤੋਂ ਜ਼ਿਆਦਾ ਕਾਰੋਬਾਰ ਕੀਤਾ ਸੀ। ਫਾਈਟਰ ਆਪਣੀਆਂ ਕਈ ਫਿਲਮਾਂ ਦੇ ਓਪਨਿੰਗ ਡੇ ਦੇ ਰਿਕਾਰਡ ਨੂੰ ਨਹੀਂ ਤੋੜ ਸਕੀ ਹੈ। ਰਿਤਿਕ ਦੀ ‘ਵਾਰ’, ‘ਬੈਂਗ ਬੈਂਗ’, ‘ਕ੍ਰਿਸ਼’ ਨੇ ‘ਫਾਈਟਰ’ ਤੋਂ ਜ਼ਿਆਦਾ ਕਾਰੋਬਾਰ ਕੀਤਾ।
ਵੀਡੀਓ ਲਈ ਕਲਿੱਕ ਕਰੋ –


ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ like ਤੇ See first ਕਰੋ .