ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸ਼ਕਤੀਕਾਂਤ ਦਾਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਿੰਸੀਪਲ ਸੈਕ੍ਰੇਟਰੀ-2 ਵਜੋਂ ਨਿਯੁਕਤ ਕੀਤਾ ਗਿਆ ਹੈ। ਕੈਬਨਿਟ ਦੀ ਅਪਾਇੰਟਮੈਂਟ ਕਮੇਟੀ ਨੇ ਇਹ ਨਿਯੁਕਤੀ ਕੀਤੀ ਹੈ। ਕਮੇਟੀ ਦੇ ਸਕੱਤਰ ਮਨੀਸ਼ ਸਕਸੈਨਾ ਨੇ ਨਿਯੁਕਤੀ ਦੀ ਜਾਣਕਾਰੀ ਦਿੱਤੀ।
ਸ਼ਕਤੀਕਾਂਤ ਦਾਸ RBI ਦੇ ਗਵਰਨਰ ਦੇ ਅਹੁਦੇ ਤੋਂ 10 ਦਸੰਬਰ ਨੂੰ ਰਿਟਾਇਰ ਹੋਏ ਸਨ। 22 ਫਰਵਰੀ ਨੂੰ ਉਨ੍ਹਾਂ ਨੇ ਪੀਐੱਮ ਦਾ ਪ੍ਰਿੰਸੀਪਲ ਸੈਕ੍ਰੇਟਰੀ ਨਿਯੁਕਤ ਕੀਤਾ ਹੈ ਯਾਨੀ ਰਿਟਾਇਰਮੈਂਟ ਤੋਂ ਨਿਯੁਕਤੀ ਦੇ 75ਵੇਂ ਦਿਨ ਹੀ ਉਹ ਪ੍ਰਧਾਨ ਮੰਤਰੀ ਦਫਤਰ ਵਿਚ ਅਹਿਮ ਅਹੁਦੇ ‘ਤੇ ਪਹੁੰਚ ਗਏ।
ਫਿਲਹਾਲ ਪੀਕੇ ਮਿਸ਼ਰਾ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਿੰਸੀਪਲ ਸੈਕ੍ਰੇਟਰੀ ਦੇ ਨੰਬਰ ਵਨ ਪੁਜ਼ੀਸ਼ਨ ‘ਤੇ ਹਨ। ਸ਼ਕਤੀਕਾਂਤ ਦਾਸ ਨੰਬਰ-2 ਹੋਣਗੇ। ਦਾਸ ਤਮਿਲਨਾਡੂ ਕੈਡਰ ਦੇ 1980 ਬੈਚ ਦੇ ਆਈਏਐੱਸ ਅਧਿਕਾਰੀ ਰਹਿ ਚੁੱਕੇ ਹਨ। ਦੂਜੇ ਪਾਸੇ ਮਿਸ਼ਰਾ ਗੁਜਰਾਤ ਕੈਡਰ ਦੇ ਰਿਟਾਇਰ ਅਧਿਕਾਰੀ ਹਨ।
ਇਹ ਵੀ ਪੜ੍ਹੋ : ਸ਼ਹੀਦ ਹਰਸ਼ਵੀਰ ਸਿੰਘ ਘਰ ਪਹੁੰਚੇ CM ਮਾਨ, ਪਰਿਵਾਰ ਨੂੰ 1 ਕਰੋੜ ਦੀ ਸਹਾਇਤਾ ਰਾਸ਼ੀ ਦਾ ਸੌਂਪਿਆ ਚੈੱਕ
ਦਾਸ ਭਾਰਤੀ ਰਿਜ਼ਰਵ ਬੈਂਕ ਦੇ 25ਵੇਂ ਗਵਰਨਰ ਤੋਂ ਇਲਾਵਾ ਭਾਰਤ ਦੇ ਜੀ-20 ਸ਼ੇਰਪਾ ਤੇ 15ਵੇਂ ਵਿੱਤ ਕਮਿਸ਼ਨ ਦੇ ਮੈਂਬਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ 42 ਸਾਲ ਦੇ ਕਰੀਅਰ ਵਿਚ ਵਿੱਤ, ਨਿਵੇਸ਼ ਤੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਕੰਮ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
