ਇਸਨੂੰ ਟੈਸਟ ਵਹੀਕਲ ਐਬੋਰਟ ਮਿਸ਼ਨ-1 ਅਤੇ ਟੈਸਟ ਵਹੀਕਲ ਡਿਵੈਲਪਮੈਂਟ ਫਲਾਇੰਟ ( TV-D1 ) ਵੀ ਕਿਹਾ ਜਾ ਰਿਹਾ ਹੈ। ਇਹ ਫਲਾਈਟ ਅਬੌਰਟ ਟੈਸਟ ਵਾਹਨ ਦੇ ਚਾਲਕ ਦਲ ਦੇ ਬਚਣ ਦੀ ਪ੍ਰਣਾਲੀ ਦੀ ਸਮਰੱਥਾ ਨੂੰ ਪਰਖਣ ਲਈ ਕੀਤਾ ਗਿਆ ਸੀ। ਇਹ ਉਦੋਂ ਵਰਤਿਆ ਜਾਂਦਾ ਹੈ ਜਦੋਂ ਚਾਲਕ ਦਲ ਨੂੰ ਐਮਰਜੈਂਸੀ ਵਿੱਚ ਖਾਲੀ ਕਰਨ ਦੀ ਲੋੜ ਹੁੰਦੀ ਹੈ। ਗਗਨਯਾਨ ਮਿਸ਼ਨ ਦਾ ਉਦੇਸ਼ ਮਨੁੱਖਾਂ ਨੂੰ ਤਿੰਨ ਦਿਨਾਂ ਦੇ ਮਿਸ਼ਨ ਲਈ ਧਰਤੀ ਦੇ 400 ਕਿਲੋਮੀਟਰ ਹੇਠਲੇ ਪੰਧ ਵਿੱਚ ਪੁਲਾੜ ਵਿੱਚ ਭੇਜਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੂਪ ਵਿੱਚ ਧਰਤੀ ਉੱਤੇ ਵਾਪਸ ਲਿਆਉਣਾ ਹੈ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ TV-D1 (ਕਰੂ ਮਾਡਿਊਲ) ਮਿਸ਼ਨ ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ ਹੈ। ਉਨ੍ਹਾਂ ਇਸ ਸਫਲਤਾ ਲਈ ਇਸਰੋ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਜਾਂਚ ਵਾਹਨ ਆਪਣੇ ਨਾਲ ਪੁਲਾੜ ਯਾਤਰੀ ਲਈ ਬਣਾਏ ਗਏ ਕਰੂ ਮਾਡਿਊਲ ਨੂੰ ਲੈ ਗਿਆ ਸੀ। ਜਾਣਕਾਰੀ ਮੁਤਾਬਕ ਰਾਕੇਟ ਕਰੂ ਮਾਡਿਊਲ ਦੇ ਨਾਲ ਸਾਢੇ 16 ਕਿਲੋਮੀਟਰ ਦੀ ਦੂਰੀ ‘ਤੇ ਜਾਵੇਗਾ ਅਤੇ ਫਿਰ ਇਸ ਨੂੰ ਬੰਗਾਲ ਦੀ ਖਾੜੀ ‘ਚ ਉਤਾਰਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .