Birthday Special John Abraham : ਸ਼ਾਨਦਾਰ ਲਗਜ਼ਰੀ ਕਾਰਾਂ ਅਤੇ ਸੁਪਰਬਾਈਕ ਦੇ ਮਲਿਕ John Abraham ਇਸ਼ਤਿਹਾਰਾਂ ਅਤੇ ਫਿਲਮਾਂ ਤੋਂ ਕਰਦਾ ਹੈ ਕਰੋੜਾਂ ਦੀ ਕਮਾਈ

john abraham lesser known facts affairs net worth bike collections, as he s

6 of 7

john abraham lesser known : ਬਾਲੀਵੁੱਡ ਐਕਟਰ ਜਾਨ ਅਬ੍ਰਾਹਮ ਆਪਣੀ ਫਿਟਨੈੱਸ ਅਤੇ ਸਿਕਸ ਪੈਕ ਲਈ ਜਾਣੇ ਜਾਂਦੇ ਹਨ। ਜਾਨ ਅਬ੍ਰਾਹਮ ਦਾ ਜਨਮ 17 ਦਸੰਬਰ 1972 ਨੂੰ ਹੋਇਆ ਸੀ। ਅੱਜ ਜੌਨ ਆਪਣਾ 49ਵਾਂ ਜਨਮਦਿਨ ਮਨਾ ਰਿਹਾ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ।

john abraham lesser known
john abraham lesser known

ਬਾਅਦ ਵਿੱਚ ਉਹ ਫਿਲਮਾਂ ਵੱਲ ਆਇਆ। ਉਨ੍ਹਾਂ ਨੇ ਸਾਲ 2003 ‘ਚ ਫਿਲਮ ‘ਜਿਸਮ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਉਹ ਕਈ ਮਿਊਜ਼ਿਕ ਵੀਡੀਓ ਦਾ ਹਿੱਸਾ ਬਣ ਚੁੱਕੇ ਹਨ। ਇੱਕ ਵਧੀਆ ਮਾਡਲ, ਸਫਲ ਅਭਿਨੇਤਾ-ਨਿਰਮਾਤਾ ਅਤੇ ਇੱਕ ਸ਼ਾਨਦਾਰ ਬਾਡੀ ਹੋਣ ਤੋਂ ਇਲਾਵਾ, ਜੌਨ ਵਿੱਚ ਇੱਕ ਹੋਰ ਗੁਣ ਹੈ।

john abraham lesser known
john abraham lesser known

ਉਸਨੂੰ ਬਾਈਕ ਬਹੁਤ ਪਸੰਦ ਹੈ ਅਤੇ ਉਸਦਾ ਕਲੈਕਸ਼ਨ ਵੀ ਚੰਗਾ ਹੈ। ਬ੍ਰਾਂਡਾਂ ਤੋਂ ਕਮਾਈ ਕਰਨ ਤੋਂ ਇਲਾਵਾ, ਜੌਨ ਇੱਕ ਫਿਲਮ ਲਈ ਲਗਭਗ 10 ਕਰੋੜ ਰੁਪਏ ਅਤੇ ਵਿਗਿਆਪਨ ਲਈ 1.5 ਤੋਂ 2 ਕਰੋੜ ਰੁਪਏ ਲੈਂਦੇ ਹਨ। ਜੌਨ ਫਿਲਮਾਂ ਦਾ ਨਿਰਮਾਣ ਵੀ ਕਰਦਾ ਹੈ।

john abraham lesser known
john abraham lesser known

ਇੱਕ ਸਮਾਂ ਸੀ ਜਦੋਂ ਬਿਪਾਸ਼ਾ ਬਾਸੂ ਅਤੇ ਜੌਨ ਨੂੰ ਅਕਸਰ ਪਾਰਟੀਆਂ ਅਤੇ ਇਵੈਂਟਸ ਵਿੱਚ ਦੇਖਿਆ ਜਾਂਦਾ ਸੀ। ਇੰਨਾ ਹੀ ਨਹੀਂ ਬਿਪਾਸ਼ਾ ਜੌਨ ਦਾ ਜਨਮਦਿਨ ਵੀ ਧੂਮ-ਧਾਮ ਨਾਲ ਮਨਾਉਂਦੀ ਸੀ ਅਤੇ ਜਾਨ ਨੇ ਵੀ ਬਿਪਾਸ਼ਾ ਦਾ ਜਨਮਦਿਨ ਮਨਾਉਣ ‘ਚ ਕੋਈ ਕਸਰ ਨਹੀਂ ਛੱਡੀ।

john abraham lesser known
john abraham lesser known

ਦੋਵਾਂ ਨੇ 9 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ। ਇੰਨਾ ਹੀ ਨਹੀਂ ਦੋਵੇਂ ਲਿਵ ਇਨ ਰਿਲੇਸ਼ਨਸ਼ਿਪ ‘ਚ ਵੀ ਸਨ। ਪਰ ਦੋਹਾਂ ਦਾ ਬ੍ਰੇਕਅੱਪ ਹੋ ਗਿਆ। ਬਿਪਾਸ਼ਾ ਤੋਂ ਵੱਖ ਹੋਣ ਤੋਂ ਬਾਅਦ ਜਾਨ ਨੇ ਐਨਆਰਆਈ ਪ੍ਰਿਆ ਰੁੰਚਲ ਨਾਲ ਗੁਪਤ ਵਿਆਹ ਕਰ ਲਿਆ।

john abraham lesser known
john abraham lesser known

2014 ਦੇ ਨਵੇਂ ਸਾਲ ‘ਤੇ ਜੌਨ ਅਬ੍ਰਾਹਮ ਨੇ ਟਵੀਟ ਕਰਕੇ ਦੱਸਿਆ ਸੀ ਕਿ ਉਨ੍ਹਾਂ ਦਾ ਅਤੇ ਬਿਪਾਸ਼ਾ ਦਾ ਰਿਸ਼ਤਾ ਖਤਮ ਹੋ ਗਿਆ ਹੈ ਅਤੇ ਉਨ੍ਹਾਂ ਨੇ ਪ੍ਰਿਆ ਨਾਲ ਵਿਆਹ ਕਰ ਲਿਆ ਹੈ। ਪ੍ਰਿਆ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ।

john abraham lesser known
john abraham lesser known

ਪਹਿਲੀ ਫਿਲਮ ਲਈ ਉਸਨੂੰ ਫਿਲਮਫੇਅਰ ਬੈਸਟ ਡੈਬਿਊ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 17 ਸਾਲਾਂ ਦੇ ਆਪਣੇ ਕਰੀਅਰ ਵਿੱਚ, ਜੌਨ ਨੇ ਇੱਕ ਅਭਿਨੇਤਾ ਦੇ ਤੌਰ ‘ਤੇ 40 ਫਿਲਮਾਂ ਅਤੇ ਇੱਕ ਨਿਰਮਾਤਾ ਦੇ ਰੂਪ ਵਿੱਚ ਸੱਤ ਫਿਲਮਾਂ ਵਿੱਚ ਕੰਮ ਕੀਤਾ ਹੈ।

john abraham lesser known
john abraham lesser known

ਸੰਜੀਦਾ ਅਦਾਕਾਰੀ ਤੋਂ ਲੈ ਕੇ ਐਕਸ਼ਨ ਅਤੇ ਕਾਮੇਡੀ ਕਿਰਦਾਰਾਂ ਤੱਕ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਾਲੇ ਜੌਨ ਅਬ੍ਰਾਹਮ ਨੇ ਆਪਣੀ ਦਮਦਾਰ ਅਦਾਕਾਰੀ ਲਈ ਦਰਜਨਾਂ ਐਵਾਰਡ ਵੀ ਜਿੱਤੇ ਹਨ। ਹਾਲ ਹੀ ‘ਚ ਉਨ੍ਹਾਂ ਦੀ ਫਿਲਮ ਸਤਯਮੇਵ ਜਯਤੇ 2 ਰਿਲੀਜ਼ ਹੋਈ ਹੈ।

ਇਹ ਵੀ ਦੇਖੋ : Channi ਸਰਕਾਰ ਨੇ ਰਾਤੋ-ਰਾਤ ਬਦਲਿਆ Punjab ਦਾ DGP, ਦੇਖੋ ਨਵਾਂ DGP ਕੌਣ ਜਿਹਦੇ ਆਉਣ ਨਾਲ Navjot Sidhu ਖੁਸ਼ !