ghar vich yoga on doordarshan: ਮਾਨਸਾ, 20 ਜੂਨ: ਅੱਜ ਜਦੋਂ ਪੂਰਾ ਵਿਸ਼ਵ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਇਸ ਦੌਰਾਨ ਸਮਾਜਿਕ ਦੂਰੀ ਅਤੇ ਕੋਰੋਨਾ ਤੋਂ ਬਚਾਅ ਸਬੰਧੀ ਹੋਰ ਜ਼ਰੂਰੀ ਸਾਵਧਾਨੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਸਰਕਾਰ ਵੱਲੋਂ ਘਰ ਵਿਚ ਹੀ ਯੋਗਾ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਜੂਨ 2020 ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸਵੇਰੇ 06:30 ਵਜੇ ਦੂਰਦਰਸ਼ਨ ਟੀ.ਵੀ. ਚੈਨਲ ਤੇ ‘ਘਰ ਵਿਚ ਯੋਗਾ’ ‘ਪਰਿਵਾਰ ਨਾਲ ਯੋਗਾ’ ਪ੍ਰੋਗਰਾਮ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਦੇ ਜ਼ਰੀਏ ਯੋਗਾ ਅਭਿਆਸ ਆਪਣੇ ਪਰਿਵਾਰ ਸਮੇਤ ਆਪਣੇ ਘਰ ਵਿਚ ਹੀ ਰਹਿ ਕੇ ਕਰਨ। ਉਨ੍ਹਾਂ ਦੱਸਿਆ ਕਿ ਦੂਰਦਰਸ਼ਨ ਟੀ.ਵੀ. ਚੈਨਲ ਤੇ ਪ੍ਰਰਸਾਰਿਤ ਹੋਣ ਵਾਲਾ ਇਹ ਪ੍ਰੋਗਰਾਮ ਯੂਟਿਊਬ ਲਿੰਕ https://www.youtube.com/watch?v=zIIkkMDBfdM ’ਤੇ ਵੀ ਵੇਖਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਗਾ ਦਾ ਮੰਤਵ ਲੋਕਾਂ ਨੂੰ ਤਣਾਅਮੁਕਤ ਕਰਨਾ ਅਤੇ ਤੰਦਰੁਸਤੀ ਪ੍ਰਦਾਨ ਕਰਨਾ ਹੈ। ਉਨ੍ਹਾਂ ਵਨ ਸਟੋਪ ਸੈਂਟਰ ਅਤੇ ਵੂਮੈਨ ਹੈਲਪਲਾਈਨਜ਼ ਨੂੰ ਅਪੀਲ ਕੀਤੀ ਕਿ ਉਹ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਜਿਕ ਦੂਰੀ ਅਤੇ ਕੋਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਨਾਉਣ। ਉਨ੍ਹਾਂ ਦੱਸਿਆ ਕਿ ਯੋਗਾ ਪ੍ਰੋਗਰਾਮ ਦੇ ਚਲਦਿਆਂ ਅਭਿਆਸ ਦੌਰਾਨ ਯੋਗਾ ਕਰਨ ਵਾਲੇ ਆਪਣੀਆਂ ਤਸਵੀਰਾਂ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਨਸਾ ਦੀ ਈ-ਮੇਲ ਆਈ.ਡੀ dpromansapb@gmail.com ਤੇ ਭੇਜ ਸਕਦੇ ਹਨ। ਯੋਗਾ ਕਰਨ ਦੌਰਾਨ ਦੀਆਂ ਵਧੀਆਂ ਚੁਣੀਆਂ ਗਈਆਂ ਤਸਵੀਰਾਂ ਨੂੰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ ਦੇ ਫੇਸਬੁੱਕ ਪੇਜ਼ ਤੇ ਅਪਲੋਡ ਕੀਤਾ ਜਾਵੇਗਾ।
Home ਖ਼ਬਰਾਂ ਸਾਡੀ ਸਿਹਤ ਦੂਰਦਰਸ਼ਨ ਟੀ.ਵੀ. ਚੈਨਲ ਤੇ 21 ਜੂਨ ਨੂੰ ਹੋਵੇਗਾ ‘ਘਰ ਵਿਚ ਯੋਗਾ’ ‘ਪਰਿਵਾਰ ਨਾਲ ਯੋਗਾ’ ਪ੍ਰੋਗਰਾਮ ਦਾ ਪ੍ਰਸਾਰਣ
ਦੂਰਦਰਸ਼ਨ ਟੀ.ਵੀ. ਚੈਨਲ ਤੇ 21 ਜੂਨ ਨੂੰ ਹੋਵੇਗਾ ‘ਘਰ ਵਿਚ ਯੋਗਾ’ ‘ਪਰਿਵਾਰ ਨਾਲ ਯੋਗਾ’ ਪ੍ਰੋਗਰਾਮ ਦਾ ਪ੍ਰਸਾਰਣ
Jun 20, 2020 11:30 pm
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .