Gippy Carry On Jatta3 Party: ਪੰਜਾਬੀ ਗਾਇਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ ਤੇ ਹਨ। ਦਰਅਸਲ, ਗਿੱਪੀ ਦੀ ਫਿਲਮ ਕੈਰੀ ਆਨ ਜੱਟਾ 3 100 ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ। ਇਸ ਮੌਕੇ ਫਿਲਮ ਕੈਰੀ ਆਨ ਜੱਟਾ 3 ਦੀ ਪੂਰੀ ਟੀਮ ਜਸ਼ਨ ਮਨਾ ਰਹੀ ਹੈ।
![Gippy Carry On Jatta3 Party](https://dailypost.in/wp-content/uploads/2023/07/image-940-1024x538.png)
ਇਸ ਮੌਕੇ ਗਾਇਕ ਗਿੱਪੀ ਗਰੇਵਾਲ ਨੇ ਆਪਣੀ ਫਿਲਮ ਸ਼ਿੰਦਾ ਨੋ ਪਾਪਾ ਦੇ ਸੈੱਟ ਉੱਪਰ ਪੂਰੇ ਪਰਿਵਾਰ ਨਾਲ ਮਿਲ ਬਹੁਤ ਵੱਡਾ ਕੇਕ ਕੱਟਿਆ। ਇਸਦਾ ਵੀਡੀਓ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਦੇ ਤਿੰਨੋਂ ਪੁੱਤਰਾਂ ਸਣੇ ਪਤਨੀ ਰਵਨੀਤ ਵੀ ਦਿਖਾਈ ਦੇ ਰਹੀ ਹੈ। ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕਰ ਲਿਖਿਆ, ਸਾਰੀਆਂ ਦਾ ਧੰਨਵਾਦ… ਇਸ ਉੱਪਰ ਪ੍ਰਸ਼ੰਸਕ ਵੀ ਗਿੱਪੀ ਨੂੰ ਵਧਾਈ ਦੇ ਰਹੇ ਹਨ। ਉਨ੍ਹਾਂ ਦੀ ਸਫਲਤਾ ਵਿੱਚ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕ ਵੀ ਖੁਸ਼ੀ ਜ਼ਾਹਿਰ ਕਰ ਰਹੇ ਹਨ।
ਕਾਬਿਲੇਗ਼ੌਰ ਹੈ ਕਿ ‘ਕੈਰੀ ਆਨ ਜੱਟਾ 3’ 29 ਜੂਨ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਰਿਲੀਜ਼ ਹੁੰਦੇ ਸਾਰ ਹੀ ਕਈ ਰਿਕਾਰਡ ਬਣਾਏ। ਫਿਲਮ ;ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਹਨ। ਫਿਲਮ ਨੂੰ ਕਾਮੇਡੀ ਕਿੰਗ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ।