Girl cheats over : ਚੰਡੀਗੜ੍ਹ : ਸੋਸ਼ਲ ਸਾਈਟ ‘ਤੇ ਨੌਕਰੀ ਦੀ ਭਾਲ ਕਰ ਰਿਹਾ ਨੌਜਵਾਨ ਖੁਦ ਹੀ ਅਜਿਹੇ ਜਾਲ ‘ਚ ਫਸ ਗਿਆ ਕਿ ਉਸ ਨੇ ਲੱਖਾਂ ਰੁਪਏ ਗੁਆ ਦਿੱਤੇ। ਦਰਅਸਲ, ਸੋਸ਼ਲ ਸਾਈਟ ‘ਤੇ ਨੌਜਵਾਨ ਦੀ ਦੋਸਤੀ ਇੱਕ ਕੁੜੀ ਨਾਲ ਹੋ ਗਈ। ਕੁੜੀ ਨੇ ਉਸ ਤੋਂ ਅਜਿਹੀ ਠੱਗੀ ਮਾਰੀ ਕਿ ਉਸ ਨੂੰ ਅੰਦਾਜ਼ਾ ਵੀ ਨਹੀਂ ਹੋਇਆ। ਕੁੜੀ ਨੇ ਕਿਹਾ ਕਿ ਉਹ ਉਸ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੀ ਹੈ। ਇਸੇ ਲਈ ਕੁੜੀ ਨੇ ਸੈਕਟਰ-20 ਨਿਵਾਸੀ ਨੌਜਵਾਨ ਤੋਂ 2,13,575 ਰੁਪਏ ਦੀ ਠੱਗੀ ਕਰ ਲਈ। ਨੌਜਵਾਨ ਨੇ ਇਸ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੂੰ ਦਿੱਤੀ ਹੈ। ਸਾਈਬਰ ਸੈੱਲ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਸੈਕਟਰ-19 ਥਾਣਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੌਜਵਾਨ ਨੇ ਦੱਸਿਆ ਕਿ ਉਹ ਸੋਸ਼ਲ ਸਾਈਟ ‘ਤੇ ਜੌਬ ਲੱਭ ਰਿਹਾ ਸੀ। ਇਸੇ ਦੌਰਾਨ ਉਸ ਦੀ ਮੁਲਾਕਤ ਕੁੜੀ ਨਾਲ ਹੋਈ। ਦੋਵਾਂ ਦੌਰਾਨ ਗੱਲਬਾਤ ਹੋਈ ਤੇ ਕੁੜੀ ਨੇ ਕਿਹਾ ਕਿ ਉਹ ਉਸ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੀ ਹੈ। ਕੁੜੀ ਨੇ ਕਿਹਾ ਕਿ ਉਸ ਨੇ ਸੈਕਟਰ-17 ‘ਚ ਇਕ ਹੋਟਲ ਦਾ ਕਮਰਾ ਬੁੱਕ ਕਰ ਲਿਆ ਹੈ। ਨਾਲ ਹੀ ਕੁੜੀ ਨੇ ਇੱਕ ਮੈਡੀਕਲ ਸਟੋਰ ਦਾ ਮੋਬਾਈਲ ਨੰਬਰ ਦਿੰਦੇ ਹੋਏ ਕਿਹਾ ਕਿ ਉਹ ਉਸ ਤੋਂ ਜ਼ਰੂਰੀ ਸਾਮਾਨ ਲੈ ਆਏ।
ਥੋੜ੍ਹੀ ਦੇਰ ਬਾਅਦ ਇੱਕ ਵਿਅਕਤੀ ਦਾ ਫੋਨ ਆਇਆ। ਫੋਨ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਹ ਹੋਟਲ ਤੋਂ ਬੋਲ ਰਿਹਾ ਹੈ। ਇਕ ਪਾਰਸਲ ਉਸ ਦੇ ਨਾਂ ‘ਤੇ ਆਇਆ ਹੈ ਜਿਸ ਲਈ ਉਸ ਨੂੰ ਫੀਸ ਜਮ੍ਹਾ ਕਰਵਾਉਣੀ ਹੋਵੇਗੀ। ਨੌਜਵਾਨ ਨੇ ਫੀਸ ਜਮ੍ਹਾ ਨਾ ਕਰਵਾਉਂਦੇ ਹੋਏ ਪਹਿਲਾਂ ਕੁੜੀ ਨੂੰ ਫੋਨ ਕੀਤਾ। ਕੁੜੀ ਨੇ ਕਿਹਾ ਕਿ ਜੇਕਰ ਉਹ ਪੈਸੇ ਜਮ੍ਹਾ ਨਹੀਂ ਕਰਵਾਏਗਾ ਤਾਂ ਉਹ ਨਹੀਂ ਆਏਗੀ। ਇਸ ਤੋਂ ਬਾਅਦ ਨੌਜਵਾਨ ਨੇ ਇਸਰੈਲ ਨਾਂ ਦੇ ਵਿਅਕਤੀ ਦੇ ਬੈਂਕ ਅਕਾਊਂਟ ‘ਚ 30,425 ਰੁਪਏ ਆਨਲਾਈਨ ਜਮ੍ਹਾ ਕਰਵਾ ਦਿੱਤੇ। ਫਿਰ ਅਗਲੇ ਦਿਨ ਕੁੜੀ ਨੇ ਕਿਹਾ ਕਿ ਮੈਡੀਕਲ ਸਟੋਰ ਤੋਂ ਆਇਆ ਹੋਇਆ ਸਾਮਾਨ ਇੱਕ ਦਿਨ ਪੁਰਾਣਾ ਹੋ ਗਿਆ ਹੈ। ਇਸ ਤੋਂ ਬਾਅਦ ਨੌਜਵਾਨ ਨੇ ਉਸੇ ਮੈਡੀਕਲ ਸਟੋਰ ਤੋਂ ਸਾਮਾਨ ਖਰੀਦਿਆ ਤੇ ਹੋਟਲ ਵਾਲੇ ਨੇ ਇੱਕ ਦਿਨ ਦੀ ਬੁਕਿੰਗ ਦੀ ਗੱਲ ਕਹਿ ਕਹੀ। ਨੌਜਵਾਨ ਨਾਲ ਅਜਿਹਾ ਕਈ ਦਿਨਾਂ ਤੱਕ ਹੁੰਦਾ ਰਿਹਾ ਤੇ ਤੰਗ ਆ ਕੇ ਨੌਜਵਾਨ ਨੇ ਸਾਰੀ ਗੱਲ ਪੁਲਿਸ ਨੂੰ ਦੱਸੀ।