ਟ੍ਰੇਨ ਤੋਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਰੇਲਵੇ ਵੱਲੋਂ ਖੁਸ਼ਖਬਰੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਫਰਵਰੀ ਨੂੰ ਕਸ਼ਮੀਰ ਵਿਚ ਪਹਿਲੀ ਇਲੈਕਟ੍ਰਿਕ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਤੋਂ ਇਲਾਵਾ ਘਾਟੀ ਵਿਚ ਬਨਿਹਾਲ ਤੋਂ ਸੰਗਲਦਾਨ ਤੱਕ 48 ਕਿਲੋਮੀਟਰ ਲੰਬੇ ਰੇਲ ਲਿੰਕ ਦੀਵੀ ਸ਼ੁਰੂਆਤ ਕਰਨਗੇ। 2019 ਵਿਚ ਧਾਰਾ 370 ਹਟਾਏ ਜਾਣ ਦੇ ਬਾਅਦ ਪੀਐੱਮ ਮੋਦੀ ਇਸ ਏਰੀਏ ਵਿਚ ਪਹਿਲੀ ਵਾਰ ਜਨਤਕ ਤੌਰ ‘ਤੇ ਕਿਸੇ ਪ੍ਰੋਗਰਾਮ ਵਿਚ ਹਿੱਸਾ ਲੈਣਗੇ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੌਕੇ ਰੇਲਵੇ ਘਾਟੀ ਵਿਚ ਕਲੀਨ ਫਿਊਲ ‘ਤੇ ਚੱਲਣ ਵਾਲੀ ਟ੍ਰੇਨ ਇਤਿਹਾਸ ਵਿਚ ਸ਼ਾਮਲ ਹੋ ਜਾਵੇਗੀ। ਇਕ ਹੀ ਵਾਰ ਵਿਚ ਲਗਭਗ 2000 ਪ੍ਰਾਜੈਕਟ ਦੇ ਉਦਘਾਟਨ ਲਈ ਸਭ ਤੋਂ ਵੱਡਾ ਪ੍ਰੋਗਰਾਮ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਤਹਿਤ 500 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਨੂੰ ਰੀਵੈਂਪ ਕੀਤਾ ਜਾਵੇਗਾ। ਰੇਲਵੇ ਓਵਰ ਬ੍ਰਿਜ ਤੇ ਅੰਡਰ ਬ੍ਰਿਜ ਦਾ ਵੀ ਨਿਰਮਾਣ ਕੀਤਾ ਜਾਵੇਗਾ। ਮਈ-ਜੂਨ ਵਿਚ ਪ੍ਰਸਤਾਵਿਤ ਲੋਕ ਸਭਾ ਚੋਣਾਂ ਦੀ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਕੇਂਦਰ ਵੱਲੋਂ ਇਨ੍ਹਾਂ ਮੁੱਖ ਕੰਮਾਂ ਦਾ ਐਲਾਨ ਕੀਤਾ ਜਾਵੇਗਾ।
ਅਧਿਕਾਰੀਆਂ ਨੇ ਉਮੀਦ ਪ੍ਰਗਟਾਈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੀਨਗਰ ਤੋਂ ਜੰਮੂ ਤੱਕ ਟ੍ਰੇਨ ਦਾ ਸੰਚਾਲਨ ਸ਼ੁਰੂ ਹੋ ਜਾਵੇਗਾ। ਇਸ ਦੇਨਾਲ ਹੀ ਘਾਟੀ ਨੂੰ ਟ੍ਰੇਨ ਨਾਲ ਜੋੜਨ ਦਾ ਸਰਕਾਰ ਦਾ ਪੁਰਾਣਾ ਵਾਅਦਾ ਵੀ ਪੂਰਾ ਹੋ ਜਾਵੇਗਾ। ਸੰਗਲਦਾਨ ਤੇ ਕਟਰਾ ਵਿਚ ਦੋ ਸੁਰੰਗਾਂ ਦੇ ਪੂਰਾ ਹੋਣ ਵਿਚ ਸਮਾਂ ਲੱਗਣ ਕਾਰਨ ਇਸ ਵਿਚ ਦੇਰੀ ਹੋ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੁੱਗਾ ਤੇ ਰਿਆਸੀ ਵਿਚ 18 ਕਿਲੋਮੀਟਰ ਲੰਬੇ ਹਿੱਸਾ ਪੂਰਾ ਹੋ ਗਿਆ ਹੈ ਪਰ ਜਦੋਂ ਤੱਕ ਦੋਵੇਂ ਪਾਸਿਆਂ ਦੇ ਹਿੱਸਿਆਂ ਦਾ ਕੰਮ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਬਰਨਾਲਾ ਦੇ ਨਿਤਿਨ ਗਰਗ ਨੇ JEE Mains ‘ਚੋਂ ਹਾਸਲ ਕੀਤੇ 99.65% ਅੰਕ
ਦੂਜੇ ਅਧਿਕਾਰੀ ਨੇ ਕਿਹਾ ਕਿ ਇਸ ਸਾਲ ਜੁਲਾਈ-ਅਗਸਤ ਤੱਕ ਜੰਮੂ ਤੇ ਕਸ਼ਮੀਰ ਵਿਚ ਨਾਨ-ਸਟਾਪ ਟ੍ਰੇਨ ਦੀ ਸਰਵਿਸ ਸ਼ੁਰੂ ਹੋਣ ਦੀ ਉਮੀਦ ਹੈ। ਅਜੇ 138 ਕਿਲੋਮੀਟਰ ਲੰਬੇ ਬਾਰਾਮੂਲਾ-ਬਨਿਹਾਲ ਸੈਕਸ਼ਨ ‘ਤੇ ਡੀਜ਼ਲ ਟ੍ਰੇਨਾਂ ਦਾ ਸੰਚਾਲਨ ਕੀਤਾ ਜਾਂਦਾ ਹੈ। ਨਵੀਂ ਰੇਲਵੇ ਲਾਈਨ ਸ਼ੁਰੂ ਹੋਣ ਦੇ ਬਾਅਦ ਯਾਤਰੀ ਬਾਰਾਮੂਲਾ ਤੋਂ ਸੰਗਲਦਾਨ ਤੱਕ ਟ੍ਰੇਨ ਰਾਹੀਂ ਸਫਰ ਕਰ ਸਕਣਗੇ। ਰਸਤੇ ਵਿਚ 19 ਸਟੇਸ਼ਨ ਹਨ ਤੇ ਇਸ ਸੈਕਸ਼ਨ ਵਿਚ ਇਲੈਕਟ੍ਰੀਫੀਕੇਸ਼ਨ ਵਿਚ 470 ਕਰੋੜ ਦੀ ਲਾਗਤ ਆਈ ਹੈ।