ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਸੀਐੱਮ ਨਾਇਬ ਸਿੰਘ ਸੈਣੀ ਨੇ ਬਿਜਲੀ ਖਪਤਕਾਰਾਂ ਲਈ ਵੱਡਾ ਐਲਾਨ ਕੀਤਾ ਹੈ। ਬਿਜਲੀ ਖਪਤਕਾਰਾਂ ਨੂੰ ਮੁੱਖ ਮੰਤਰੀ ਸੈਣੀ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਹੈ, ਜਿਸ ਤਹਿਤ ਹੁਣ ਬਿਜਲੀ ‘ਤੇ ਮਹੀਨਾਵਾਰ ਚਾਰਜ ਨਹੀਂ ਲਿਆ ਜਾਵੇਗਾ ਤੇ ਸਿਰਫ ਯੂਨਿਟ ਦੇ ਹਿਸਾਬ ਨਾਲ ਹੀ ਖਪਤਕਾਰਾਂ ਨੂੰ ਪੈਸੇ ਦੇਣੇ ਪੈਣਗੇ।
ਮੁੱਖ ਮੰਤਰੀ ਸੈਣੀ ਵੱਲੋਂ ਮੁਫਤ ਬਿਜਲੀ ਯੋਜਨਾ ਦੇ ਤਹਿਤ ਸਬਸਿਡੀ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਮਹੀਨਾਵਾਰ ਚਾਰਜ ਨੂੰ ਖਤਮ ਕਰ ਦਿੱਤਾ ਗਿਆ ਹੈ। ਸੂਬੇ ਦੇ ਸਾਰੇ ਲੋਕ ਹੁਣ ਸਿਰਫ ਓਨਾ ਹੀ ਬਿੱਲ ਦੇਣਗੇ ਜਿੰਨੀਆਂ ਯੂਨਿਟਾਂ ਦਾ ਇਸਤੇਮਾਲ ਕਰਦੇ ਹਨ। ਇਹੀ ਨਹੀਂ ਪ੍ਰਧਾਨ ਮੰਤਰੀ ਸੂਰਜ ਘਰ ਮੁਫਤ ਬਿਜਲੀ ਯੋਜਨਾ ਤਹਿਤ ਲੋਕਾਂ ਨੂੰ ਵਾਧੂ ਸਬਸਿਡੀ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਵਾਧੂ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : ਨੌਜਵਾਨ ਲਈ ਮਸੀਹਾ ਬਣਿਆ ਭਾਰਤੀ ਫੌਜ ਦਾ ਅਫਸਰ, ਜਹਾਜ਼ ‘ਚ ਬਿਮਾਰ ਯਾਤਰੀ ਦੀ ਇੰਝ ਬਚਾਈ ਜਾ/ਨ
ਗਰੀਬ ਪਰਿਵਾਰ ਜਿਨ੍ਹਾਂ ਦੀ ਆਮਦਨ 2 ਲੱਖ ਤੋਂ ਘੱਟ ਹੈ ਉਨ੍ਹਾਂ ਦੀ ਛੱਤ ਉਤੇ ਸੋਲਰ ਪਲਾਂਟ ਲਗਾਏ ਜਾਣਗੇ ਜਿਸ ਵਿਚ ਕੇਂਦਰ ਸਰਕਾਰ 60,000 ਰੁਪਏ ਸਬਸਿਡੀ ਦੇਵੇਗੀ ਜਦੋਂ ਕਿ ਸੂਬਾ ਸਰਕਾਰ 50,000 ਸਬਿਡੀ ਦੇਵੇਗੀ। ਸੋਲਰ ਪਲਾਂਟ ਲਗਾਉਣ ਦੀ ਲਾਗਤ 1 ਲੱਖ 10 ਹਜ਼ਾਰ ਰੁਪਏ ਹੈ। 7250 ਕਰੋੜ ਰੁਪਏ ਦੀ ਲਾਗਤ ਨਾਲ ਰਾਜੀਵ ਗਾਂਧੀ ਥਰਮਲ ਪਾਵਰ ਪਲਾਂਟ ਵਿਚ 800 ਮੈਗਾਵਾਟ ਦੀ ਵਾਧੂ ਅਲਟਰਾ ਸੁਪਰ ਕ੍ਰਿਟੀਕਲ ਥਰਮਲ ਪਾਵਰ ਯੂਨਿਟ ਦੀ ਵੀ ਸਥਾਪਨਾ ਦਾ ਐਲਾਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: