HanuMan Worldwide BO Collection: ਤੇਲਗੂ ਫਿਲਮ ‘ਹਨੂਮਾਨ’ ਬਾਕਸ ਆਫਿਸ ‘ਤੇ ਪੂਰੀ ਰਫਤਾਰ ਨਾਲ ਚੱਲ ਰਹੀ ਹੈ। ਫਿਲਮ ਦਾ ਵਰਲਡਵਾਈਡ ਕਲੈਕਸ਼ਨ ਹੁਣ 200 ਕਰੋੜ ਕਲੱਬ ‘ਚ ਪਹੁੰਚ ਗਿਆ ਹੈ। ਫਿਲਮ ਨੇ ਸੋਮਵਾਰ ਦੇ ਟੈਸਟ ‘ਚ ਵੀ ਸ਼ਾਨਦਾਰ ਕਲੈਕਸ਼ਨ ਕੀਤੀ। ਤੇਜਾ ਸੱਜਣ ਸਟਾਰਰ ਫਿਲਮ ‘ਹਨੂਮਾਨ’ ਪਹਿਲੇ ਦਿਨ ਤੋਂ ਹੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ।
.jpeg)
HanuMan Worldwide BO Collection
ਘੱਟ ਬਜਟ ‘ਚ ਬਣੀ ਇਸ ਫਿਲਮ ਦੇ ਗ੍ਰਾਫਿਕਸ ਅਤੇ VFX ਨੂੰ ਦਰਸ਼ਕਾਂ ਵਲੋਂ ਕਾਫੀ ਪ੍ਰਸ਼ੰਸਾ ਮਿਲੀ। ਰਿਲੀਜ਼ ਦੇ ਦਿਨ ਹੀ ਦਰਸ਼ਕਾਂ ਨੇ 600 ਕਰੋੜ ਰੁਪਏ ‘ਚ ਬਣੀ ਆਦਿਪੁਰਸ਼ ਤੋਂ ‘ਹਨੂਮਾਨ’ ਨੂੰ ਬਿਹਤਰ ਦੱਸਿਆ। ‘ਹਨੂਮਾਨ’ ਦਾ ਕਾਰੋਬਾਰ ਹੁਣ 250 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਫਿਲਮ ਬਾਕਸ ਆਫਿਸ ‘ਤੇ ਆਪਣੀ ਪਕੜ ਬਰਕਰਾਰ ਰੱਖਦੀ ਹੈ ਤਾਂ ਇਹ 300 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਜਾਵੇਗੀ। ਦੱਖਣ ਦੀ ਵਪਾਰ ਵਿਸ਼ਲੇਸ਼ਕ ਮਨੋਬਾਲਾ ਵਿਜੇਬਾਲਨ ਨੇ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਦੀ ਤਾਜ਼ਾ ਰਿਪੋਰਟ ਸਾਂਝੀ ਕੀਤੀ ਹੈ। ‘ਹਨੂਮਾਨ’ ਨੇ ਦੂਜੇ ਸੋਮਵਾਰ ਨੂੰ ਵੀ ਦੁਨੀਆ ਭਰ ਦੇ ਬਾਕਸ ਆਫਿਸ ‘ਤੇ ਆਪਣਾ ਧਮਾਲ ਜਾਰੀ ਰੱਖਿਆ।
ਵੀਡੀਓ ਲਈ ਕਲਿੱਕ ਕਰੋ –


ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ like ਤੇ See first ਕਰੋ .
ਰਿਪੋਰਟ ਮੁਤਾਬਕ ਫਿਲਮ ਨੇ ਸੋਮਵਾਰ ਨੂੰ 9.36 ਕਰੋੜ
ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ‘ਹਨੂਮਾਨ’ ਨੇ ਰਿਲੀਜ਼ ਦੇ 11 ਦਿਨਾਂ ‘ਚ 218.42 ਕਰੋੜ ਰੁਪਏ ਦਾ ਕੁਲੈਕਸ਼ਨ ਕਰ ਲਿਆ ਹੈ। ‘ਹਨੂਮਾਨ’ ਦੀ ਸਫਲਤਾ ਨੂੰ ਦੇਖਦੇ ਹੋਏ ਨਿਰਮਾਤਾ ਹੁਣ ਫਿਲਮ ਦਾ ਦੂਜਾ ਭਾਗ ਲਿਆਉਣ ਜਾ ਰਹੇ ਹਨ। ਰਾਮ ਮੰਦਰ ਪ੍ਰਾਣ ਪ੍ਰਤੀਸਥਾ ਦੇ ਮੌਕੇ ‘ਤੇ ‘ਹਨੂਮਾਨ’ ਦੇ ਨਿਰਦੇਸ਼ਕ ਪ੍ਰਸ਼ਾਂਤ ਵਰਮਾ ਨੇ ਅਯੁੱਧਿਆ ‘ਚ ਫਿਲਮ ਜੈ ਹਨੂਮਾਨ ਦੇ ਸੀਕਵਲ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਦੀ ਪਹਿਲੀ ਲੁੱਕ ਦਾ ਖੁਲਾਸਾ ਵੀ ਕੀਤਾ।