ਹਰਿਆਣਾ ਪੁਲਿਸ ਵੱਲੋਂ ਸ਼ੰਭੂ ਬਾਰਡਰ ‘ਤੇ ਭਾਰੀ ਮਸ਼ੀਨਾਂ ਲੈ ਕੇ ਜਾਣ ਵਾਲੇ ਕਿਸਾਨਾਂ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਬਾਰਡਰ ‘ਤੇ ਭਾਰੀਆਂ ਮਸ਼ੀਨਾਂ ਜਿਵੇਂ ਕਿ ਪੋਕਲੇਨ ਤੇ ਜੇਸੀਬੀ ਵਰਗੀਆਂ ਮਸ਼ੀਨਾਂ ਲਿਜਾਣ ‘ਤੇ ਮਨਾਹੀ ਹੈ।
ਹਰਿਆਣਾ ਪੁਲਿਸ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਇਹ ਵੀ ਅਪੀਲ ਕਰਦੀ ਹੈ ਕਿ ਉਹ ਸ਼ਾਂਤੀ ਬਣਾਏ ਰੱਖਣ ਤੇ ਕਾਨੂੰਨ ਵਿਵਸਥਾ ਆਪਣੇ ਹੱਥ ਵਿਚ ਨਾ ਲੈਣ ਤੇ ਨਾਲ ਹੀ ਧਾਰਾ 144 ਦਾ ਉਲੰਘਣ ਨਾ ਕਰਨ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਰਾਸ਼ਟਰੀ ਰਾਜਮਾਰਗ ‘ਤੇ ਟਰੈਕਟਰ ਜਾਂ ਟਰਾਲੀ ਨੂੰ ਆਵਾਜਾਈ ਦੇ ਸਾਧਨਾਂ ਵਿਚ ਵਰਤੋਂ ਕਰਨਾ ਮੋਟਰ ਵਾਹਨ ਅਧਿਨਿਯਮ ਦਾ ਉਲੰਘਣ ਹੈ।
ਇਹ ਵੀ ਪੜ੍ਹੋ : ਬਿਹਾਰ ਦੇ ਲਖੀਸਰਾਏ ਹਾਦਸੇ ‘ਤੇ PM ਮੋਦੀ ਨੇ ਪ੍ਰਗਟਾਇਆ ਦੁੱਖ, ਜ਼ਖਮੀਆਂ ਦੇ ਬੇਹਤਰ ਇਲਾਜ ਦੇ ਦਿੱਤੇ ਨਿਰਦੇਸ਼
ਇਸ ਲਈ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਟਰੈਕਟਰ ਤੇ ਟਰਾਲੀਆਂ ਨੂੰ ਵਰਤੋਂ ਵਿਚ ਨਾ ਲਿਆਂਦਾ ਜਾਵੇ। ਆਉਣ-ਜਾਣ ਲਈ ਆਵਾਜਾਈ ਦੇ ਹੋਰ ਸਾਧਨ ਜਿਵੇਂ ਰੇਲ, ਬੱਸ ਆਦਿ ਦਾ ਇਸਤੇਮਾਲ ਕੀਤਾ ਜਾਵੇ। ਇਸੇ ਤਰ੍ਹਾਂ ਭਾਰੀਆਂ ਮਸ਼ੀਨਾਂ ਜਿਵੇਂ ਪੋਕਲੇਨ ਤੇ ਜੇਸੀਬੀ ਨੂੰ ਨਾਲ ਲੈ ਕੇ ਨਾ ਆਉਣ ਕਿਉਂਕਿ ਸ਼ਰਾਰਤੀ ਤੱਤਾਂ ਵੱਲੋਂ ਇਸ ਦਾ ਇਸਤੇਮਾਲ ਪੁਲਿਸ ਬਲ ‘ਤੇ ਹਮਲਾ ਕਰਨ ਲਈ ਕੀਤਾ ਜਾ ਸਕਦਾ ਹੈ ਤੇ ਇਸ ਨਾਲ ਜਾਨ-ਮਾਲ ਦੇ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਆਪਣੀਆਂ ਮੰਗਾਂ ਰੱਖਣਾ ਚਾਹੁੰਦੇ ਹੋ ਤਾਂ ਸ਼ਾਂਤੀਪੂਰਵਕ ਮੰਗ ਪੱਤਰ ਦੇ ਸਕਦੇ ਹੋ ਤੇ ਹਰਿਆਣਾ ਪੁਲਿਸ ਨੂੰ ਸ਼ਾਂਤੀ ਵਿਵਸਥਾ ਬਣਾਏ ਰੱਖਣ ਵਿਚ ਸਹਿਯੋਗ ਕਰੋ।