Back Acne tips: ਚਿਹਰੇ ਤੋਂ ਇਲਾਵਾ ਪਿੱਠ ‘ਤੇ ਮੁਹਾਸੇ ਹੋਣਾ ਵੀ ਆਮ ਗੱਲ ਹੈ। ਪਿੱਠ ‘ਤੇ ਮੁਹਾਸੇ ਕਿਸੇ ਵੀ ਉਮਰ ਵਿੱਚ ਹੋ ਸਕਦੇ ਹਨ ਅਤੇ ਇਸ ਦੇ ਬਹੁਤ ਸਾਰੇ ਕਾਰਨ ਹਨ। ਮੁਹਾਸੇ ਪਿੱਠ ਸਮੇਤ ਸਰੀਰ ਦੇ ਕਿਸੇ ਵੀ ਹਿੱਸੇ ਤੇ ਹੋ ਸਕਦੇ ਹਨ। ਘਰੇਲੂ ਉਪਚਾਰਾਂ ਦੀ ਸਹਾਇਤਾ ਨਾਲ ਤੁਸੀਂ ਆਪਣੀ ਪਿੱਠ ‘ਤੇ ਮੁਹਾਸਿਆਂ ਦੀ ਸਮੱਸਿਆ ਨੂੰ ਚੰਗਾ ਕਰ ਸਕਦੇ ਹੋ। ਆਓ ਜਾਣਦੇ ਹਾਂ ਪਿੱਠ ‘ਤੇ ਦਾਣੇ ਦੇ ਘਰੇਲੂ ਨੁਸਖ਼ਿਆਂ ਬਾਰੇ।
ਟੀ ਟ੍ਰੀ ਦਾ ਤੇਲ: ਬਹੁਤ ਸਾਰੇ ਅਧਿਐਨ ਸੁਝਾਅ ਦਿੰਦੇ ਹਨ ਕਿ ਟੀ ਟ੍ਰੀ ਦਾ ਤੇਲ ਦਾਣੇ ਪੈਦਾ ਕਰਨ ਵਾਲੇ ਬੈਕਟਰੀਆ ਨੂੰ ਖਤਮ ਕਰਦਾ ਹੈ। ਕੁਝ ਬਾਡੀ ਵਾਸ਼ ‘ਚ ਟੀ ਟ੍ਰੀ ਦਾ ਤੇਲ ਵੀ ਹੁੰਦਾ ਹੈ। ਟੀ ਟ੍ਰੀ ਦਾ ਤੇਲ ਦੀਆਂ ਕੁਝ ਬੂੰਦਾਂ ਥੋੜ੍ਹੇ ਪਾਣੀ ਵਿਚ ਪਾਓ ਅਤੇ ਇਸ ‘ਚ ਰੂ ਨੂੰ ਪਾ ਕੇ ਦਾਣਿਆਂ ‘ਤੇ ਲਗਾਓ। ਕੁਝ ਦਿਨ ਅਜਿਹਾ ਕਰਨ ਨਾਲ ਰਾਹਤ ਮਿਲੇਗੀ।
ਸਮੁੰਦਰੀ ਨਮਕ: ਨਹਾਉਣ ਵਾਲੇ ਪਾਣੀ ਵਿਚ ਥੋੜ੍ਹਾ ਜਿਹਾ ਸਮੁੰਦਰੀ ਨਮਕ ਮਿਲਾਉਣ ਨਾਲ ਵੀ ਪਿੱਠ ਦੇ ਦਾਣਿਆਂ ਨੂੰ ਠੀਕ ਕਰਨ ਵਿਚ ਮਦਦ ਮਿਲਦੀ ਹੈ। ਤੁਸੀਂ ਸਮੁੰਦਰੀ ਨਮਕ ਮਿਲੇ ਵਾਲੇ ਪਾਣੀ ਵਿਚ 20 ਤੋਂ 30 ਮਿੰਟ ਬੈਠ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਤੁਸੀਂ ਘਰ ਵਿਚ ਵੀ ਸਪਾ ਲੈ ਸਕਦੇ ਹੋ। ਸਮੁੰਦਰੀ ਨਮਕ ਸਰੀਰ ਵਿਚੋਂ ਜ਼ਿਆਦਾ ਤੇਲ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ।
ਸ਼ਹਿਦ ਅਤੇ ਓਟਮੀਲ: ਓਟਮੀਲ ਦੇ 3 ਚਮਚ ਲਓ ਅਤੇ ਇਸ ਨੂੰ ਪਕਾਉ। ਜਦੋਂ ਇਹ ਪੱਕ ਜਾਂਦਾ ਹੈ, ਇਸ ਵਿਚ 3 ਚਮਚ ਸ਼ਹਿਦ ਮਿਲਾਓ। ਇਸ ਦੇ ਠੰਡੇ ਹੋਣ ਤੋਂ ਬਾਅਦ ਇਸ ਨੂੰ 20 ਮਿੰਟ ਲਈ ਮੁਹਾਸਿਆਂ ‘ਤੇ ਲਗਾਓ। ਓਟਮੀਲ ਇਕ ਐਂਟੀਆਕਸੀਡੈਂਟ ਹੈ ਅਤੇ ਸਰੀਰ ਲਈ ਕਲੀਨਜ਼ਰ ਦਾ ਕੰਮ ਕਰਦਾ ਹੈ।
ਬੇਕਿੰਗ ਸੋਡਾ: 1 ਚੱਮਚ ਬੇਕਿੰਗ ਸੋਡਾ ਦੇ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਤਿਆਰ ਕਰੋ। ਇਸ ਨੂੰ 15 ਮਿੰਟ ਲਈ ਪਿੱਠ ‘ਤੇ ਲਗਾਓ ਅਤੇ ਫਿਰ ਇਸ ਨੂੰ ਪਾਣੀ ਨਾਲ ਧੋ ਲਓ। ਬੇਕਿੰਗ ਸੋਡਾ ਮੁਹਾਂਸਿਆਂ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ, ਪਰ ਇਸ ਨੂੰ ਜ਼ਿਆਦਾ ਮਾਤਰਾ ਵਿਚ ਵਰਤਣ ਤੋਂ ਪਰਹੇਜ਼ ਕਰੋ।
ਪੁਦੀਨੇ ਦੇ ਪੱਤੇ: ਮੁੱਠੀ ਭਰ ਪੁਦੀਨੇ ਦੇ ਪੱਤਿਆਂ ਦਾ ਰਸ ਕੱਢ ਲਓ। ਇਸ ਨੂੰ ਪਿੱਠ ‘ਤੇ 15 ਮਿੰਟ ਲਈ ਲਗਾਓ ਅਤੇ ਫਿਰ ਇਸ ਨੂੰ ਪਾਣੀ ਨਾਲ ਧੋ ਲਓ। ਤੁਸੀਂ ਇਸ ਨੂੰ ਦਿਨ ਵਿਚ ਤਿੰਨ ਵਾਰ ਵੀ ਲਗਾ ਸਕਦੇ ਹੋ। ਕਿਉਂਕਿ ਪੁਦੀਨਾ ਸਕਿਨ ਨੂੰ ਠੰਡਾ ਕਰਦਾ ਹੈ।
ਸਨਸਕ੍ਰੀਨ ਲਗਾਓ: ਸਕਿਨ ਨੂੰ ਧੁੱਪ ਤੋਂ ਬਚਾ ਕੇ ਮੁਹਾਸੇ ਹੋਣ ਤੋਂ ਵੀ ਬਚਿਆ ਜਾ ਸਕਦਾ ਹੈ। ਜੇ ਧੁੱਪ ਵਿਚ ਪਿੱਠ ਢਕੀ ਨਹੀਂ ਹੋਈ ਹੈ, ਤਾਂ ਤੁਹਾਨੂੰ ਪਿੱਠ ‘ਤੇ ਸਨਸਕ੍ਰੀਨ ਲਾਉਣਾ ਲਾਜ਼ਮੀ ਹੈ। ਸਟਿੱਕੀ ਸਨਸਕ੍ਰੀਨ ਕਾਰਨ ਪੋਰਸ ਬੰਦ ਹੋ ਸਕਦੇ ਹਨ। ਤੇਲ ਮੁਕਤ ਅਤੇ ਹਲਕੇ ਸਨਸਕ੍ਰੀਨ ਦੀ ਵਰਤੋਂ ਕਰੋ।
ਸੰਤੁਲਿਤ ਖੁਰਾਕ ਖਾਓ: ਜੇ ਤੁਹਾਡੇ ਮੁਹਾਸੇ ਜ਼ਿਆਦਾ ਹੁੰਦੇ ਹਨ, ਤਾਂ ਕੁਝ ਖਾਸ ਭੋਜਨ ਇਸ ਸਮੱਸਿਆ ਨੂੰ ਹੋਰ ਵਧਾ ਸਕਦੇ ਹਨ। ਖੋਜ ਦੇ ਅਨੁਸਾਰ ਕਿ ਉੱਚ ਗਲਾਈਸੈਮਿਕ ਭੋਜਨ, ਜੋ ਕਿ ਬਲੱਡ ਸ਼ੂਗਰ ਨੂੰ ਵਧਾ ਸਕਦੇ ਹਨ ਉਹ ਮੁਹਾਸਿਆਂ ਨੂੰ ਹੋਰ ਗੰਭੀਰ ਬਣਾ ਸਕਦੇ ਹਨ। ਇਨ੍ਹਾਂ ਵਿਚ ਵ੍ਹਾਈਟ ਬਰੈੱਡ, ਵ੍ਹਾਈਟ ਪਾਸਤਾ ਅਤੇ ਚੌਲ ਅਤੇ ਆਲੂ ਸ਼ਾਮਲ ਹਨ। ਆਪਣੀ ਖੁਰਾਕ ਵਿਚ ਫਲ-ਸਬਜ਼ੀਆਂ, ਲੀਨ ਪ੍ਰੋਟੀਨ ਅਤੇ ਸਾਬਤ ਅਨਾਜ ਨੂੰ ਸ਼ਾਮਲ ਕਰੋ।