Bitter gourd juice benefits: ਹਰੀਆਂ ਸਬਜ਼ੀਆਂ ਵਿਚ ਕਰੇਲਾ ਵੀ ਸ਼ਾਮਲ ਹੈ, ਸੁਆਦ ਵਿਚ ਕੌੜਾ ਹੋਣ ਦੇ ਬਾਵਜੂਦ ਕਰੇਲਾ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਦਰਅਸਲ ਇਸ ਦੀਆਂ ਚਿਕਿਤਸਕ ਵਿਸ਼ੇਸ਼ਤਾਵਾਂ ਇਸ ਦੀ ਕੁੜੱਤਣ ਵਿਚ ਹੀ ਲੁਕੀਆਂ ਹੋਈਆਂ ਹਨ। ਭਾਰਤ ਵਿਚ ਕਰੇਲੇ ਦੀ ਸਬਜ਼ੀ ਤੋਂ ਲੈ ਕੇ ਇਸ ਦੇ ਆਚਾਰ ਅਤੇ ਰਸ ਦਾ ਸੇਵਨ ਕੀਤਾ ਜਾਂਦਾ ਹੈ। ਜਿਹੜੇ ਸ਼ੂਗਰ ਦੇ ਮਰੀਜ਼ਾਂ ਦਾ ਸ਼ੂਗਰ ਲੈਵਲ ਦਵਾਈਆਂ ਦੁਆਰਾ ਵੀ ਕੰਟਰੋਲ ਨਹੀਂ ਹੁੰਦਾ ਉਨ੍ਹਾਂ ਨੂੰ ਕਰੇਲੇ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ।
ਕਰੇਲੇ ਦਾ ਜੂਸ ਬਣਾਉਣ ਦਾ ਤਰੀਕਾ
- ਕੇਰੇਲਾ – 1
- ਸੰਤਰੇ ਦਾ ਜੂਸ – 1 ਕੱਪ
- ਨਿੰਬੂ ਦਾ ਰਸ – 1 ਚੱਮਚ
- ਕਾਲਾ ਨਮਕ – 1 ਵ਼ੱਡਾ ਚੱਮਚ
- ਇਮਲੀ ਪੇਸਟ – 1 ਚੱਮਚ
- ਜੀਰਾ ਪਾਊਡਰ – 1 ਚੱਮਚ
ਫੈਟ ਬਰਨ ਕਰਨ ‘ਚ ਮਦਦਗਾਰ: ਕਰੇਲੇ ਵਿਚ ਸਰੀਰ ਦਾ ਵਾਧੂ ਫੈਟ ਨੂੰ ਘਟਾਉਣ ਦੇ ਗੁਣ ਹੁੰਦੇ ਹਨ। ਕਰੇਲਾ ਸਰੀਰ ਵਿਚ ਇਨਸੁਲਿਨ ਨੂੰ ਐਕਟਿਵ ਕਰਦਾ ਹੈ ਜਿਸ ਕਾਰਨ ਸਰੀਰ ਵਿਚ ਬਣਨ ਵਾਲੀ ਸ਼ੂਗਰ ਫੈਟ ਦਾ ਰੂਪ ਨਹੀਂ ਲੈਂਦੀ। ਚਾਹੇ ਤੁਸੀਂ ਇਸ ਨੂੰ ਸਿੱਧਾ ਖਾਓ ਜਾਂ ਇਸ ਦਾ ਜੂਸ ਬਣਾ ਕੇ ਪੀਓ ਇਹ ਤੁਹਾਡੇ ਸਰੀਰ ਨੂੰ ਲਾਭ ਪਹੁੰਚਾਏਗਾ।
ਅੱਖਾਂ ਲਈ ਫਾਇਦੇਮੰਦ: ਕਰੇਲੇ ‘ਚ ਮੌਜੂਦ ਬੀਟਾ ਕੈਰੋਟੀਨ ਅੱਖਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਟੀ.ਵੀ ਸਕ੍ਰੀਨ ‘ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਕਰੇਲੇ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਇਸ ਦਾ ਜੂਸ ਹਫਤੇ ਵਿਚ 2 ਵਾਰ ਪੀਣਾ ਚਾਹੀਦਾ ਹੈ। ਬੱਚਿਆਂ ਨੂੰ ਵੀ ਕਰੇਲਾ ਖਾਣਾ ਚਾਹੀਦਾ ਹੈ ਇਸ ਨਾਲ ਉਨ੍ਹਾਂ ਦੀ ਯਾਦਦਾਸ਼ਤ ਅਤੇ ਅੱਖਾਂ ਦੋਨੋ ਮਜ਼ਬੂਤ ਹੋਣਗੀਆਂ। ਕਰੇਲੇ ਦਾ ਜੂਸ ਤੁਹਾਨੂੰ ਜਵਾਨ ਦਿਖਾਉਣ ਵਿਚ ਵੀ ਮਦਦ ਕਰਦਾ ਹੈ।
ਸ਼ੂਗਰ ਲੈਵਲ ਕੰਟਰੋਲ: ਜਿਹੜੇ ਸ਼ੂਗਰ ਮਰੀਜ਼ਾਂ ਨੂੰ ਇਨਸੁਲਿਨ ਲਗਾਉਣ ਦੀ ਜ਼ਰੂਰਤ ਹੁੰਦੀ ਹੈ ਉਨ੍ਹਾਂ ਨੂੰ ਤੁਰੰਤ ਕਰੇਲੇ ਦਾ ਜੂਸ ਪੀਣਾ ਸ਼ੁਰੂ ਕਰਨਾ ਚਾਹੀਦਾ ਹੈ। ਕਰੇਲਾ ਕੁਦਰਤੀ ਤੌਰ ‘ਤੇ ਸਰੀਰ ਵਿਚ ਇਨਸੁਲਿਨਾ ਬਣਾਉਂਦਾ ਹੈ ਜਿਸ ਕਾਰਨ ਵਿਅਕਤੀ ਦੀ ਸ਼ੂਗਰ ਕੁਦਰਤੀ ਤੌਰ ‘ਤੇ ਆਮ ਸੀਮਾ ‘ਤੇ ਆਉਂਦਾ ਹੈ। ਕਰੇਲੇ ਦੇ ਐਂਟੀ-ਮਾਈਕਰੋਬਾਇਲ ਅਤੇ ਐਂਟੀ-ਬੈਕਟਰੀਆ ਗੁਣ ਖੂਨ ਨੂੰ ਸਾਫ ਕਰਨ ਵਿਚ ਮਦਦ ਕਰਦੇ ਹਨ। ਜਿਸ ਦੇ ਕਾਰਨ ਤੁਸੀਂ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਸੁਰੱਖਿਅਤ ਹੋ। ਇਹ ਤੁਹਾਡੀ ਇਮਿਊਨਿਟੀ ਵਧਾਉਣ ਵਿਚ ਵੀ ਮਦਦ ਕਰਦਾ ਹੈ।
ਸਕਿਨ ਲਈ ਫਾਇਦੇਮੰਦ: ਕਰੇਲਾ ਜਾਂ ਇਸ ਦਾ ਜੂਸ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਪੇਟ ਗੈਸ, ਬਦਹਜ਼ਮੀ, ਦਸਤ ਅਤੇ ਮੂੰਹ ਅਲਸਰ ਦੂਰ ਹੁੰਦੇ ਹਨ। ਕਰੇਲਾ ਪੇਟ ਦੇ ਨਾਲ ਸਕਿਨ ਨੂੰ ਵੀ ਲਾਭ ਪਹੁੰਚਾਉਂਦਾ ਹੈ। ਕਰੇਲਾ ਖਾਣਾ ਜਾਂ ਇਸ ਦਾ ਜੂਸ ਪੀਣ ਨਾਲ ਮੁਹਾਸੇ ਨਹੀਂ ਹੁੰਦੇ।