Black Food health tips: ਅਸੀਂ ਆਪਣੀ ਡੇਲੀ ਡਾਇਟ ‘ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਾਂ ਤਾਂ ਜੋ ਸਾਨੂੰ ਭਰਪੂਰ ਮਾਤਰਾ ‘ਚ ਪੋਸ਼ਣ ਮਿਲ ਸਕੇ ਅਤੇ ਅਸੀਂ ਸਿਹਤਮੰਦ ਰਹੀਏ। ਕਈ ਵਾਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਪਰ ਸਾਨੂੰ ਜ਼ਰੂਰੀ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ। ਅਜਿਹੇ ਚ ਤੁਸੀਂ ਆਪਣੇ ਭੋਜਨ ‘ਚ ਕੁਝ ਕਾਲੇ ਰੰਗ ਦੇ ਭੋਜਨ ਸ਼ਾਮਲ ਕਰ ਸਕਦੇ ਹੋ ਜੋ ਤੁਹਾਡੇ ਭੋਜਨ ਦੇ ਸੁਆਦ ਨੂੰ ਵਧਾ ਸਕਦੇ ਹਨ। ਨਾਲ ਹੀ ਇਹ ਹੋਰ ਸੁਪਰਫੂਡਜ਼ ਨਾਲੋਂ ਜ਼ਿਆਦਾ ਹੈਲਥੀ ਅਤੇ ਗੁਣਾਂ ਨਾਲ ਭਰਪੂਰ ਹੁੰਦੇ ਹਨ। ਕਾਲੇ ਰੰਗ ਦੇ ਭੋਜਨਾਂ ‘ਚ ਐਂਥੋਸਾਇਨਿਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਨ੍ਹਾਂ ‘ਚ ਆਇਰਨ, ਐਂਟੀਆਕਸੀਡੈਂਟ, ਫਾਈਬਰ, ਫੋਲੇਟ, ਪ੍ਰੋਟੀਨ ਅਤੇ ਗੁੱਡ ਫੈਟ ਪਾਏ ਜਾਂਦੇ ਹਨ ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦੇ ਲੱਛਣਾਂ ਨੂੰ ਘਟਾਉਣ, ਸਰੀਰ ਨੂੰ ਬਣਾਉਣ ਅਤੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਸਕਿਨ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਕਾਲੇ ਭੋਜਨਾਂ ਦੇ ਫਾਇਦਿਆਂ ਅਤੇ ਸੇਵਨ ਕਰਨ ਦੇ ਤਰੀਕਿਆਂ ਬਾਰੇ।
ਕਾਲੇ ਭੋਜਨ ਦੇ ਫ਼ਾਇਦੇ
ਕਾਲੇ ਚੌਲ: ਅਸੀਂ ਸਾਰੇ ਆਪਣੇ ਘਰਾਂ ‘ਚ ਆਮ ਤੌਰ ‘ਤੇ ਕਾਲੇ ਜਾਂ ਬ੍ਰਾਊਨ ਚੌਲਾਂ ਦਾ ਸੇਵਨ ਕਰਦੇ ਹਾਂ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਫਾਇਦੇ ਮਿਲਦੇ ਹਨ। ਇਸ ‘ਚ ਕੋਈ ਸ਼ੱਕ ਨਹੀਂ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਾਲੇ ਚੌਲਾਂ ਦਾ ਸੇਵਨ ਤੁਹਾਨੂੰ ਜ਼ਿਆਦਾ ਪੌਸ਼ਟਿਕ ਤੱਤ ਸ਼ਾਮਿਲ ਕਰਨ ‘ਚ ਮਦਦ ਕਰਦਾ ਹੈ। ਇਹ ਫਾਈਬਰ, ਪ੍ਰੋਟੀਨ, ਆਇਰਨ, ਕਾਰਬਜ਼ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜਿਸ ਨਾਲ ਆਕਸੀਡੇਟਿਵ ਤਣਾਅ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨਾਲ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਕਰਨ, ਐਂਥੋਸਾਇਨਿਨ ਦੀ ਮਦਦ ਨਾਲ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਲੈਵਲ ‘ਚ ਸੁਧਾਰ ਕੀਤਾ ਜਾ ਸਕਦਾ ਹੈ। ਇਹ ਗੁੱਡ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ।
ਕਾਲੀ ਦਾਲ: ਦਾਲ ਸਾਡੇ ਘਰਾਂ ਦੇ ਸਭ ਤੋਂ ਆਮ ਭੋਜਨ ਪਦਾਰਥਾਂ ‘ਚੋਂ ਇੱਕ ਹੈ ਜਿਸ ਦੇ ਅਣਗਿਣਤ ਫਾਇਦੇ ਹਨ ਪਰ ਕੀ ਤੁਸੀਂ ਕਾਲੀ ਦਾਲ ਦੇ ਫਾਇਦਿਆਂ ਬਾਰੇ ਜਾਣਦੇ ਹੋ। ਇਸ ਦੀ ਵਰਤੋਂ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖ ਸਕਦਾ ਹੈ। ਇਸ ‘ਚ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ਬੀ6, ਆਇਰਨ, ਫੋਲਿਕ ਐਸਿਡ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ। ਕਾਲੀ ਦਾਲ ਨਰਵਸ ਸਿਸਟਮ ਅਤੇ ਦਿਲ ਲਈ ਬਹੁਤ ਫਾਇਦੇਮੰਦ ਹੁੰਦੀ ਹੈ।
ਬਲੈਕ ਅੰਜੀਰ: ਅੰਜੀਰ ਖਾਣ ‘ਚ ਮਿੱਠੀ ਅਤੇ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਸੁੱਕੇ ਕਾਲੀ ਅੰਜੀਰ ‘ਚ ਸੌਗੀ ਅਤੇ ਖਜੂਰਾਂ ਨਾਲੋਂ ਸ਼ੂਗਰ ਦੀ ਮਾਤਰਾ ਘੱਟ ਹੁੰਦੀ ਹੈ। ਇਸ ‘ਚ ਪ੍ਰੋਟੀਨ, ਫਾਈਬਰ, ਫੈਟ, ਵਿਟਾਮਿਨ ਏ, ਬੀ ਅਤੇ ਸੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਸ ਨਾਲ ਤੁਹਾਡਾ ਪਾਚਨ ਤੰਤਰ, ਹੱਡੀਆਂ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਦੇ ਹਨ। ਇਹ ਤੁਹਾਡੀ ਸਕਿਨ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਤੁਸੀਂ ਇਸ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ।
ਕਾਲਾ ਲਸਣ: ਲਸਣ ਸਾਡੇ ਘਰਾਂ ‘ਚ ਵਰਤੇ ਜਾਣ ਵਾਲੇ ਸਭ ਤੋਂ ਆਮ ਮਸਾਲਿਆਂ ‘ਚੋਂ ਇੱਕ ਹੈ। ਇਸ ਦਾ ਸੇਵਨ ਸਰਦੀ-ਜ਼ੁਕਾਮ ਅਤੇ ਖ਼ੰਘ ਵਰਗੀਆਂ ਬੀਮਾਰੀਆਂ ‘ਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਕਾਲੇ ਲਸਣ ਨੂੰ ਦਿਲ ਦੀਆਂ ਬੀਮਾਰੀਆਂ ‘ਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਾਲੇ ਲਸਣ ‘ਚ ਐਲੀਸਿਨ ਹੁੰਦਾ ਹੈ ਜੋ ਸਿਹਤ ਲਈ ਚੰਗਾ ਹੁੰਦਾ ਹੈ। ਇਸ ‘ਚ ਐਂਟੀਬੈਕਟੀਰੀਅਲ, ਐਂਟੀਸੈਪਟਿਕ ਵਰਗੇ ਸ਼ਕਤੀਸ਼ਾਲੀ ਗੁਣ ਹੁੰਦੇ ਹਨ। ਇਸ ‘ਚ ਵਿਟਾਮਿਨ ਸੀ ਅਤੇ ਅਮੀਨੋ ਐਸਿਡ ਵੀ ਪਾਏ ਜਾਂਦੇ ਹਨ। ਇਹ ਵਾਇਰਲ ਸਮੱਸਿਆਵਾਂ ਨੂੰ ਦੂਰ ਕਰਨ ‘ਚ ਬਹੁਤ ਫਾਇਦੇਮੰਦ ਹੁੰਦਾ ਹੈ।
ਕਾਲੇ ਅੰਗੂਰ: ਕਾਲੇ ਅੰਗੂਰ ਸਵਾਦ ‘ਚ ਮਿੱਠੇ ਹੁੰਦੇ ਹਨ ਅਤੇ ਇਸ ‘ਚ ਲਿਊਟਿਨ ਅਤੇ ਜ਼ੈਕਸੈਂਥਿਨ ਹੁੰਦੇ ਹਨ ਜੋ ਮੈਕੂਲਰ ਡੀਜਨਰੇਸ਼ਨ ਅਤੇ ਰੈਟਿਨਲ ਡੈਮੇਜ਼ ਨੂੰ ਰੋਕਣ ‘ਚ ਮਦਦ ਕਰਦੇ ਹਨ। ਅੰਗੂਰਾਂ ‘ਚ ਰੈਸਵੇਰਾਟ੍ਰੋਲ ਹੁੰਦਾ ਹੈ ਜਿਸ ‘ਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ ਅਤੇ ਇਹ ਖ਼ਰਾਬ ਕੋਲੇਸਟ੍ਰੋਲ (ਐਲਡੀਐਲ) ਦੇ ਲੈਵਲ ਨੂੰ ਘਟਾ ਕੇ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਗੰਭੀਰ ਸਮੱਸਿਆਵਾਂ ਤੋਂ ਬਚਾ ਸਕਦਾ ਹੈ। ਇਸ ਫਲ ‘ਚ ਭਰਪੂਰ ਮਾਤਰਾ ‘ਚ ਪਾਏ ਜਾਣ ਵਾਲੇ ਪ੍ਰੋਐਂਥੋਸਾਇਨਿਡਿਨ ਸਕਿਨ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸ ਦਾ ਸੇਵਨ ਸਲਾਦ, ਸਮੂਦੀ, ਜੈਮ ਅਤੇ ਹੋਰ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ।
ਇਨ੍ਹਾਂ ਤਰੀਕਿਆਂ ਨਾਲ ਡਾਈਟ ‘ਚ ਸ਼ਾਮਲ ਕਰੋ
- ਤੁਸੀਂ ਲੰਚ ‘ਚ ਕਾਲੇ ਚੌਲ ਸ਼ਾਮਲ ਕਰ ਸਕਦੇ ਹੋ। ਚੌਲਾਂ ਨੂੰ ਕੁੱਟ ਕੇ ਇਸ ‘ਚ ਸ਼ਹਿਦ ਅਤੇ ਦੁੱਧ ਮਿਲਾ ਕੇ ਖਾ ਸਕਦੇ ਹੋ। ਇਸ ਦਾ ਦਲੀਆ ਵੀ ਖਾਣ ‘ਚ ਸੁਆਦੀ ਹੁੰਦਾ ਹੈ।
- ਅੰਜੀਰ ਦੇ ਸਲਾਈਸ ਨੂੰ ਤੁਸੀਂ ਪੀਨਟ ਬਟਰ ਦੇ ਨਾਲ ਅਤੇ ਜੈਲੀ ਸੈਂਡਵਿਚ ਦੇ ਨਾਲ ਖਾ ਸਕਦੇ ਹੋ। ਇਸ ਨੂੰ ਰਾਤ ਨੂੰ ਭਿਓਂ ਕੇ ਵੀ ਖਾਧਾ ਜਾ ਸਕਦਾ ਹੈ।
- ਕਾਲੇ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਕੇ ਕ੍ਰਸ਼ ਕਰ ਸਕਦੇ ਹੋ। ਫਿਰ ਇਸ ‘ਤੇ ਜੈਤੂਨ ਦਾ ਤੇਲ ਸਪਰੇਅ ਕਰਕੇ ਖਾ ਸਕਦੇ ਹੋ। ਤੁਸੀਂ ਇਸ ਦੀ ਵਰਤੋਂ ਰੋਟੀ ‘ਤੇ ਵੀ ਕਰ ਸਕਦੇ ਹੋ।
- ਕਾਲੀ ਦਾਲ ਨੂੰ ਤੁਸੀਂ ਹੋਰ ਦਾਲਾਂ ਦੇ ਨਾਲ ਮਿਲਾ ਕੇ ਵੀ ਖਾ ਸਕਦੇ ਹੋ। ਇਹ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ।
- ਕਾਲੇ ਅੰਗੂਰ ਨੂੰ ਤੁਸੀਂ ਦਹੀਂ ਜਾਂ ਜੈਮ ਦੇ ਰੂਪ ‘ਚ ਖਾ ਸਕਦੇ ਹੋ।