Breast white discharge: ਔਰਤਾਂ ਨੂੰ ਅਜਿਹੀਆਂ ਬਹੁਤ ਸਾਰੀਆਂ ਪਰਸਨਲ ਪ੍ਰਾਬਲਮਜ਼ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਖੁੱਲ੍ਹ ਕੇ ਸ਼ੇਅਰ ਨਹੀਂ ਕਰ ਪਾਉਂਦੀਆਂ ਹਾਲਾਂਕਿ ਫੀਮੇਲ ਡਾਕਟਰ ਨੂੰ ਦੱਸਣ ਤੋਂ ਵੀ ਝਿਜਕਦੀਆਂ ਹਨ। ਔਰਤਾਂ ਨੂੰ ਦੋ ਪ੍ਰਾਬਲਮ ਜੋ ਅਸੀਂ ਦੱਸਣ ਜਾ ਰਹੇ ਹਾਂ ਉਸ ‘ਚ ਵੀ ਬਹੁਤ ਸਾਰੀਆਂ ਔਰਤਾਂ ਪ੍ਰੇਸ਼ਾਨ ਰਹਿੰਦੀਆਂ ਹਨ। ਇਕ ਬ੍ਰੈਸਟ ਨਾਲ ਸਬੰਧਤ ਹੈ ਜਦੋਂ ਕਿ ਦੂਜੀ ਸਮੱਸਿਆ ਪ੍ਰਾਈਵੇਟ ਪਾਰਟ ਨਾਲ। ਜੋ ਔਰਤਾਂ ਨੂੰ ਸਹਿਣ ਕਰਨੀਆਂ ਪੈਂਦੀਆਂ ਹਨ ਉਹ ਹਨ ਬਿਕਨੀ ਲਾਈਨਜ਼ ਦੇ ਆਲੇ-ਦੁਆਲੇ ਹੋਣ ਵਾਲੀਆਂ ਛੋਟੀਆਂ ਦਰਦਨਾਕ ਫਿਨਸੀਆਂ।
ਬਿਕਨੀ ਲਾਈਨਜ਼ ‘ਚ ਕਿਉਂ ਨਿਕਲਦੇ ਹਨ ਪਿੰਪਲਸ ?
- ਇਸ ਤਰ੍ਹਾਂ ਹੋਣ ਦਾ ਵੱਡਾ ਕਾਰਨ ਪ੍ਰਾਈਵੇਟ ਪਾਰਟ ਦੀ ਸਫ਼ਾਈ ਨਹੀਂ ਰੱਖਣਾ ਹੈ। ਤੁਸੀਂ ਹੇਅਰ ਰਿਮੂਵ ਨਹੀਂ ਕਰਦੇ, ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਜਾਂ ਤੁਸੀਂ ਯੂਰਿਨ ਪਾਸ ਕਰਨ ਤੋਂ ਬਾਅਦ ਪ੍ਰਾਈਵੇਟ ਪਾਰਟ ਦੀ ਸਫ਼ਾਈ ਨਹੀਂ ਰੱਖਦੇ ਤਾਂ ਇਸ ਕਾਰਨ ਵੀ ਪਿੰਪਲਸ ਹੋਣ ਲੱਗਦੇ ਹਨ।
- ਪਰ ਜੇ ਤੁਸੀਂ ਸਫਾਈ ਵੀ ਰੱਖਦੇ ਹੋ ਅਤੇ ਫਿਰ ਵੀ ਅਜਿਹਾ ਹੋਵੇ ਤਾਂ ਇਸ ਦਾ ਕਾਰਨ ਤੁਹਾਡੇ ਅੰਡਰ ਗਾਰਮੈਂਟਸ ਵੀ ਹੋ ਸਕਦੇ ਹਨ। ਕਈ ਵਾਰ ਤੁਸੀਂ ਰੇਜ਼ਰ ਨਾਲ ਹੇਅਰ ਰੀਮੂਵ ਕਰਦੇ ਹੋ। ਤਾਂ ਇਹ ਵੀ ਪਿੰਪਲਸ ਹੋਣ ਦਾ ਇੱਕ ਕਾਰਨ ਹੈ। ਇਸ ਤੋਂ ਇਲਾਵਾ ਸਾਬਣ ਦੀ ਵਰਤੋਂ ਕਰਨ ਨਾਲ ਵੀ ਅਜਿਹਾ ਹੁੰਦਾ ਹੈ। ਹਮੇਸ਼ਾ ਇਸਦੇ ਲਈ ਬੈਸਟ ਇੰਟੀਮੇਟ ਵਾਸ਼ ਦੀ ਵਰਤੋਂ ਕਰੋ।
- ਕਾਟਨ ਦੇ ਅੰਡਰਗਾਰਮੈਂਟਸ ਵੀਅਰ ਕਰੋ ਅਤੇ ਹੇਅਰ ਰੀਮੂਵ ਲਈ ਕਰੀਮਾਂ ਦੀ ਵਰਤੋਂ ਕਰਦੇ ਹੋ ਤਾਂ ਉਸ ਦੀ ਵਰਤੋਂ ਘੱਟ ਕਰੋ ਕਿਉਂਕਿ ਬਹੁਤ ਸਾਰੀਆਂ ਔਰਤਾਂ ਨੂੰ ਇਨ੍ਹਾਂ ਹੇਅਰ ਰੀਮੂਵਰ ਕਰੀਮਾਂ ਨਾਲ ਸਕਿਨ ਰੈਸ਼ੇਜ-ਪਿੰਪਲਸ ਦੀ ਸਮੱਸਿਆ ਹੁੰਦੀ ਹੈ। ਰੈਗੂਲਰ ਸ਼ੇਵਿੰਗ ਕਰਦੇ ਹੋ ਤਾਂ ਇਸਨੂੰ ਐਂਟੀਸੈਪਟਿਕ ਸਲਿਊਸ਼ਨ ਨਾਲ ਸਾਫ ਕਰਨਾ ਨਾ ਭੁੱਲੋ। ਵੈਸੇ ਇਕ ਵਾਰ ਗੁਣਗੁਣੇ ਪਾਣੀ ਨਾਲ ਵੈਜਾਇਨਾ ਨੂੰ ਸਾਫ ਜ਼ਰੂਰ ਕਰੋ।
- ਜੇ ਫਿਰ ਵੀ ਪਿੰਪਲਸ ਦੀ ਸਮੱਸਿਆ ਠੀਕ ਨਾ ਹੋਵੇ ਤਾਂ ਇਕ ਵਾਰ ਗਾਇਨੀਕੋਲੋਜਿਸਟ ਨਾਲ ਜ਼ਰੂਰ ਸੰਪਰਕ ਕਰੋ। ਉਹ ਤੁਹਾਨੂੰ ਐਂਟੀਬਾਇਓਟਿਕ ਗੋਲੀਆਂ, ਕਰੀਮ ਅਤੇ ਲੋਸ਼ਨ ਆਦਿ ਦੇਣਗੇ।
ਬ੍ਰੈਸਟ ‘ਚ ਕਿਉਂ ਹੁੰਦਾ ਹੈ liquid ਡਿਸਚਾਰਜ: ਦੂਸਰੀ ਸਮੱਸਿਆ ਔਰਤਾਂ ਦੀ ਬ੍ਰੈਸਟ ‘ਚੋਂ ਗੱਠ ਮਹਿਸੂਸ ਹੋਣਾ ਅਤੇ ਚਿੱਟੇ ਰੰਗ ਦਾ liquid ਡਿਸਚਾਰਜ ਹੋਣਾ। ਜੇ ਬ੍ਰੈਸਟ ਨਾਲ ਸਬੰਧਤ ਕੋਈ ਅਜਿਹੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ ਔਰਤਾਂ ਦਾ ਧਿਆਨ ਕੈਂਸਰ ਵੱਲ ਹੀ ਜਾਂਦਾ ਹੈ ਪਰ ਅਜਿਹਾ ਹੋਣ ਦੇ ਪਿੱਛੇ ਕੁਝ ਹੋਰ ਕਾਰਨ ਵੀ ਹੋ ਸਕਦੇ ਹਨ ਜਿਵੇਂ ਕਿ….
- ਜੇ ਤੁਸੀਂ ਕੋਈ ਦਵਾਈ ਲੈ ਰਹੇ ਹੋ ਤਾਂ ਕਿਉਂਕਿ ਕਈ ਵਾਰ ਕੁਝ ਦਵਾਈਆਂ ਦੇ ਸਾਈਡ effects ਦੇ ਚਲਦੇ ਵੀ ਬ੍ਰੈਸਟ ‘ਚੋਂ ਵਾਈਟ ਡਿਸਚਾਰਜ ਹੁੰਦਾ ਹੈ ਜਿਸ ਨੂੰ ‘ਗੈਲੈਕਟੋਰੀਆ’ ਕਹਿੰਦੇ ਹਨ। ਇਸ ਤੋਂ ਇਲਾਵਾ ਹੋਰ ਕਾਰਨ ਪਸ ਵੀ ਹੋ ਸਕਦਾ ਹੈ। ਪਸ ਹੋਣ ਨਾਲ ਵੀ ਚਿਪਚਿਪਾ ਡਿਸਚਾਰਜ ਹੋਣ ਲੱਗਦਾ ਹੈ। ਅਜਿਹਾ ਹੋਣ ‘ਤੇ ਗਾਇਨੀਕੋਲੋਜਿਸਟ ਨਾਲ ਸੰਪਰਕ ਕਰੋ ਅਤੇ ਉਨ੍ਹਾਂ ਨੂੰ ਇਸ ਬਾਰੇ ਸੂਚਤ ਕਰੋ ਤਾਂ ਜੋ ਉਹ ਦਵਾਈ ਨੂੰ ਬਦਲ ਦੇਣ।
- ਹਰ ਗੱਠ ਕੈਂਸਰ ਨਹੀਂ ਹੁੰਦੀ ਕਈ ਵਾਰ ਪੀਰੀਅਡਜ਼ ਆਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਬ੍ਰੈਸਟ ‘ਚ ਦਰਦ ਅਤੇ ਏਂਠਨ ਮਹਿਸੂਸ ਹੁੰਦੀ ਹੈ ਜੋ ਆਪਣੇ ਆਪ ਵੀ ਠੀਕ ਹੋ ਜਾਂਦੀ ਹੈ ਪਰ ਲੰਬੇ ਸਮੇਂ ਤੱਕ ਬਣੀ ਗੱਠ ਨੂੰ ਨਜ਼ਰਅੰਦਾਜ਼ ਨਾ ਕਰੋ।
- ਇਸ ਤੋਂ ਇਲਾਵਾ ਹਾਰਮੋਨਲ ਅਸੰਤੁਲਨ, ਥਾਇਰਾਇਡ ਜਾਂ ਪ੍ਰੋਲੇਕਟਿਨ ਨਾਮ ਹਾਰਮੋਨ ਦਾ ਲੈਵਲ ਗੜਬੜ ਹੋ ਜਾਂਦਾ ਹੈ ਜਿਸ ਨਾਲ ਵੀ ਬ੍ਰੈਸਟ ‘ਚ ਡਿਸਚਾਰਜ ਹੋਣ ਲੱਗ ਜਾਂਦਾ ਹੈ। ਥਾਇਰਾਇਡ ਦੀਆਂ ਦਵਾਈਆਂ ਖਾਣ ਨਾਲ ਵੀ ਬ੍ਰੈਸਟ ਡਿਸਚਾਰਜ ਹੁੰਦਾ ਹੈ।
- ਬ੍ਰੈਸਟ ਨਾਲ ਸਬੰਧਤ ਬਿਮਾਰੀਆਂ ਤੋਂ ਬਚਣ ਲਈ 3 ਤੋਂ 5 ਸਾਲਾਂ ਦੇ ਅੰਦਰ ਇਕ ਵਾਰ ਮੈਮੋਗ੍ਰਾਫੀ ਜ਼ਰੂਰ ਕਰਵਾਓ ਤਾਂ ਜੋ ਸਮੇਂ ਸਿਰ ਕਿਸੇ ਵੀ ਬਿਮਾਰੀ ਨੂੰ ਫੜਿਆ ਜਾ ਸਕੇ।