ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਸਾਨੂੰ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਹੱਥਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਨੂੰ ਵਾਰ-ਵਾਰ ਧੋਣ ਨਾਲ ਇਹ ਡ੍ਰਾਈ ਹੋਣ ਲੱਗਦੇ ਹਨ। ਅਜਿਹੇ ‘ਚ ਹੱਥ ਰੁੱਖੇ, ਬੇਜਾਨ ਅਤੇ ਕਾਲੇ ਲੱਗਣ ਲੱਗਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਚੀਜ਼ਾਂ ਨੂੰ ਅਪਣਾ ਸਕਦੇ ਹੋ। ਤਾਂ ਆਓ ਅੱਜ ਤੁਹਾਨੂੰ ਰੁੱਖੀ ਅਤੇ ਬੇਜਾਨ ਸਕਿਨ ਦੀ ਸਮੱਸਿਆ ਤੋਂ ਬਚਣ ਲਈ ਕੁਝ ਨੈਚੂਰਲ ਚੀਜ਼ਾਂ ਬਾਰੇ ਦੱਸਦੇ ਹਾਂ।
ਹਰਬਲ ਹੈਂਡਵਾਸ਼ ਲਗਾਓ
ਵਾਰ-ਵਾਰ ਕੈਮੀਕਲਜ਼ ਨਾਲ ਭਰੇ ਹੈਂਡਵਾਸ਼ ਦੀ ਵਰਤੋਂ ਕਰਨ ਨਾਲ ਹੱਥਾਂ ਦੀ ਨਮੀ ਖਤਮ ਹੋ ਜਾਂਦੀ ਹੈ। ਅਜਿਹੇ ‘ਚ ਕੁਦਰਤੀ ਚੀਜ਼ਾਂ ਤੋਂ ਤਿਆਰ ਹੈਂਡਵਾਸ਼ ਦੀ ਵਰਤੋਂ ਕਰੋ। ਇਸ ਨਾਲ ਸਕਿਨ ‘ਚ ਨਮੀ ਬਰਕਰਾਰ ਰਹੇਗੀ ਅਤੇ ਇੰਫੈਕਸ਼ਨ ਦਾ ਕੋਈ ਖਤਰਾ ਵੀ ਨਹੀਂ ਹੋਵੇਗਾ।
ਹੈਂਡ ਕਰੀਮ ਲਗਾਉਣਾ ਨਾ ਭੁੱਲੋ
ਅਕਸਰ ਕੰਮ ਕਾਰਨ ਵਾਰ-ਵਾਰ ਹੱਥ ਧੋਣੇ ਪੈਂਦੇ ਹਨ। ਅਜਿਹੇ ‘ਚ ਹੱਥਾਂ ਦੀ ਸਕਿਨ ‘ਚ ਨਮੀ ਬਣਾਈ ਰੱਖਣ ਲਈ ਹੈਂਡ ਕਰੀਮ ਦੀ ਵਰਤੋਂ ਕੀਤੀ ਜਾਂਦੀ ਹੈ। ਇਸਦੇ ਲਈ ਤੁਸੀਂ ਕੋਲਡ ਕਰੀਮ, ਵੈਸਲੀਨ ਆਦਿ ਵੀ ਲਗਾ ਸਕਦੇ ਹੋ।
ਹੱਥਾਂ ਦੀ ਮਸਾਜ ਕਰੋ
ਹੱਥਾਂ ‘ਤੇ ਤੇਲ ਦੀ ਮਾਲਿਸ਼ ਕਰਨ ਨਾਲ ਸਕਿਨ ਗਹਿਰਾਈ ਨਾਲ ਪੋਸ਼ਿਤ ਹੋਵੇਗੀ। ਨਾਲ ਹੀ ਬਲੱਡ ਸਰਕੂਲੇਸ਼ਨ ਵਧੀਆ ਤਰੀਕੇ ਨਾਲ ਹੋਣ ਨਾਲ ਬੇਜਾਨ, ਰੁੱਖੀ ਪਈ ਸਕਿਨ ਨੂੰ ਨਵੀਂ ਜਾਨ ਮਿਲੇਗੀ। ਨਾਲ ਹੀ ਹੱਥ ਸਾਫ ਹੋ ਕੇ ਗਲੋਇੰਗ ਅਤੇ ਸੁੰਦਰ ਦਿਖਾਈ ਦੇਣਗੇ। ਇਸ ਦੇ ਲਈ ਤੁਸੀਂ ਨਾਰੀਅਲ, ਬਦਾਮ, ਜੈਤੂਨ ਜਾਂ ਕੋਈ ਵੀ ਨੈਚੂਰਲ ਤੇਲ ਚੁਣ ਸਕਦੇ ਹੋ।
ਇਹ ਵੀ ਪੜ੍ਹੋ : ਭਾਰਤ ਵਿੱਚ ਅਜੇ ਨਹੀਂ ਰਿਲੀਜ਼ ਹੋਵੇਗੀ ਪੰਜਾਬੀ ਫਿਲਮ “ਕਰਮੀ ਆਪੋ ਆਪਣੀ”
ਸ਼ਹਿਦ-ਨਿੰਬੂ ਨਾਲ ਕਰੋ ਸਕਰੱਬ
ਹਫਤੇ ‘ਚ ਇੱਕ ਵਾਰ ਸ਼ਹਿਦ-ਨਿੰਬੂ ਦਾ ਰਸ ਮਿਲਾ ਕੇ ਹੱਥਾਂ ਦੀ ਸਕ੍ਰਬਿੰਗ ਕਰੋ। ਇਸ ਨਾਲ ਡੈੱਡ ਸਕਿਨ ਸੈੱਲਜ਼ ਰੀਮੂਵ ਹੋ ਕੇ ਨਵੀਂ ਸਕਿਨ ਬਣਾਉਣ ‘ਚ ਮਦਦ ਮਿਲੇਗੀ। ਨਾਲ ਹੀ ਸਕਿਨ ਨੂੰ ਸਹੀ ਮਾਤਰਾ ‘ਚ ਨਮੀ ਮਿਲੇਗੀ।
ਐਲੋਵੇਰਾ ਜੈੱਲ
ਸੌਣ ਤੋਂ ਪਹਿਲਾਂ ਐਲੋਵੇਰਾ ਜੈੱਲ ਨਾਲ ਹੱਥਾਂ ਦੀ ਮਾਲਿਸ਼ ਕਰੋ। ਇਹ ਸਕਿਨ ਦੇ ਰੁੱਖੇਪਣ ਨੂੰ ਦੂਰ ਕਰਕੇ ਪੋਸ਼ਣ ਦੇਣ ‘ਚ ਮਦਦ ਕਰੇਗਾ। ਨਾਲ ਹੀ ਹੱਥ ਸਾਫ ਅਤੇ ਸੁੰਦਰ ਦਿਖਾਈ ਦੇਣਗੇ।
ਵੀਡੀਓ ਲਈ ਕਲਿੱਕ ਕਰੋ -: