cellulite home remedies: ਸਾਡੀ ਸਕਿਨ ‘ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਪਰ ਇਕ ਸਮੱਸਿਆ ਜੋ ਔਰਤਾਂ ਵਿਚ ਆਮ ਹੈ ਉਹ ਹੈ ਸੈਲੂਲਾਈਟ ਦੀ ਸਮੱਸਿਆ। ਇਹ ਸਮੱਸਿਆ ਜਿਆਦਾਤਰ ਔਰਤਾਂ ਦੇ ਕੂਲ੍ਹੇ ਤੋਂ ਨੀਚੇ ਦੇ ਅੰਗਾਂ, ਲੱਤਾਂ, ਗਲੇ ਅਤੇ ਪੇਟ ‘ਤੇ ਹੁੰਦੀ ਹੈ। ਇਹ ਸਮੱਸਿਆ ਹੋਣ ‘ਤੇ ਝਲਝਲਾਹਟ ਜਿਹਾ ਮਹਿਸੂਸ ਕਰਦੇ ਹੋ। ਅੱਜ ਅਸੀਂ ਤੁਹਾਨੂੰ ਇਸ ਤੋਂ ਬਚਣ ਲਈ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਸ ਨਾਲ ਤੁਹਾਨੂੰ ਇਸ ਤੋਂ ਛੁਟਕਾਰਾ ਮਿਲ ਸਕਦਾ ਹੈ। ਉਪਾਅ ਬਾਰੇ ਜਾਨਣ ਤੋਂ ਪਹਿਲਾਂ ਜਾਣੋ ਕੀ ਹੁੰਦੀ ਹੈ ਸੈਲੂਲਾਈਟ ਦੀ ਸਮੱਸਿਆ….
ਕੀ ਹੁੰਦਾ ਹੈ ਸੈਲੂਲਾਈਟ: ਸੈਲੂਲਾਈਟ ਸਕਿਨ ਦੇ ਅੰਦਰ ਵਸਾ ਦੀ ਇੱਕ ਪਰਤ ਬਣਾ ਦਿੰਦਾ ਹੈ, ਜੋ ਦੇਖਣ ‘ਚ ਹਲਕੇ ਸੁੱਜੇ ਹੋਏ ਸਰੀਰ ਦੀ ਤਰ੍ਹਾਂ ਲੱਗਦਾ ਹੈ। ਇਸ ਸਮੱਸਿਆ ਹੋਣ ਦਾ ਕਾਰਨ ਫਾਈਬਰ, ਤਰਲ ਪਦਾਰਥ, ਬਲੱਡ ਸਰਕੁਲੇਸ਼ਨ ਹੋ ਸਕਦੇ ਹਨ। ਇਹ ਸਮੱਸਿਆ ਸਿਰਫ ਔਰਤਾਂ ਨੂੰ ਹੀ ਨਹੀਂ ਬਲਕਿ ਮਰਦਾਂ ਨੂੰ ਵੀ ਹੁੰਦੀ ਹੈ। ਪਰ ਜ਼ਿਆਦਾਤਰ ਇਹ ਸਮੱਸਿਆ ਔਰਤਾਂ ਵਿੱਚ ਵੇਖੀ ਜਾਂਦੀ ਹੈ। ਹਾਰਮੋਨ ਦਾ ਵਾਧਾ ਸੈਲੂਲਾਈਟ ਦਾ ਸਭ ਤੋਂ ਵੱਡਾ ਕਾਰਨ ਹੋ ਸਕਦਾ ਹੈ। ਤਣਾਅ ਹੋਣਾ, ਜ਼ਿਆਦਾ ਵਜ਼ਨ ਵੀ ਸੈਲੂਲਾਈਟ ਦੀ ਸਮੱਸਿਆ ਨੂੰ ਜਨਮ ਦਿੰਦਾ ਹੈ। ਜੇ ਤੁਸੀਂ ਵੀ ਇਸ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅੱਜ ਤੋਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ਵਿਚ ਸ਼ਾਮਿਲ ਕਰਨਾ ਸ਼ੁਰੂ ਕਰੋ।
- ਜੇ ਤੁਸੀਂ ਸੈਲੂਲਾਈਟ ਦੀ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਆਪਣੀ ਖੁਰਾਕ ਵਿਚ ਬਲੂ ਬੇਰੀ ਸ਼ਾਮਲ ਕਰੋ। ਬਲੂਬੇਰੀ ਵਿਚ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਬਿਮਾਰੀ ਨਾਲ ਲੜਨ ਵਿਚ ਕਾਰਗਰ ਹੁੰਦੀ ਹੈ। ਇਸ ਤੋਂ ਇਲਾਵਾ ਬਲੂ ਬੇਰੀ ਵਿਚ ਵਿਟਾਮਿਨ-ਸੀ ਵੀ ਪਾਇਆ ਜਾਂਦਾ ਹੈ ਜੋ ਤੁਹਾਡੀ ਸਕਿਨ ਨੂੰ ਬਹੁਤ ਸਾਰੇ ਫਾਇਦੇ ਦਿੰਦਾ ਹੈ। ਇਹ ਸਕਿਨ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸੈਲੂਲਾਈਟ ਦੀ ਸਮੱਸਿਆ ਨੂੰ ਵੀ ਘੱਟ ਕਰਦਾ ਹੈ।
- ਪਪੀਤੇ ਵਿਚ ਕਾਫ਼ੀ ਮਾਤਰਾ ਵਿਚ ਪੋਟਾਸ਼ੀਅਮ ਹੁੰਦਾ ਹੈ ਜੋ ਤੁਹਾਨੂੰ ਇਸ ਸਮੱਸਿਆ ਤੋਂ ਵੀ ਰਾਹਤ ਦਿਵਾ ਸਕਦਾ ਹੈ। ਇਸ ਲਈ ਆਪਣੀ ਡਾਈਟ ਵਿਚ ਪਪੀਤੇ ਨੂੰ ਜ਼ਰੂਰ ਸ਼ਾਮਲ ਕਰੋ।
- ਤੁਸੀਂ ਆਪਣੀ ਖੁਰਾਕ ਵਿਚ ਸਤਾਵਰ ਨੂੰ ਵੀ ਸ਼ਾਮਲ ਕਰ ਸਕਦੇ ਹੋ। ਇਸ ਨੂੰ ਸ਼ਤਾਵਰੀ ਵੀ ਕਿਹਾ ਜਾਂਦਾ ਹੈ। ਇਸ ਵਿਚ ਭਰਪੂਰ ਫੋਲਿਕ ਐਸਿਡ ਹੁੰਦਾ ਹੈ ਜੋ ਤੁਹਾਡੇ ਸਰੀਰ ਦੇ ਤਣਾਅ ਨੂੰ ਘਟਾਉਂਦਾ ਹੈ। ਇਹ ਤੁਹਾਡੇ ਸਰੀਰ ਵਿਚ ਬਲੱਡ ਸਰਕੂਲੇਸ਼ਨ ਨੂੰ ਵੀ ਵਧਾਉਂਦਾ ਹੈ।
- ਕੇਲਾ ਸੈਲੂਲਾਈਟ ਦੀ ਸਮੱਸਿਆ ਨੂੰ ਘਟਾਉਣ ਲਈ ਵੀ ਬਹੁਤ ਪ੍ਰਭਾਵਸ਼ਾਲੀ ਹੈ। ਤੁਸੀਂ ਪਹਿਲਾਂ ਹੀ ਜਾਣ ਚੁੱਕੇ ਹੋਵੋਗੇ ਕੇਲੇ ਵਿਚ ਪੋਟਾਸ਼ੀਅਮ ਹੁੰਦਾ ਹੈ ਜੋ ਸੈਲੂਲਾਈਟ ਦੀ ਸਮੱਸਿਆ ਨੂੰ ਘਟਾਉਣ ਵਿਚ ਮਦਦ ਕਰਦਾ ਹੈ।
- ਅਨਾਨਾਸ ਸਰੀਰ ਵਿਚ ਪਾਣੀ ਜੰਮਣ ਤੋਂ ਬਚਣ ‘ਚ ਮਦਦ ਕਰਦਾ ਹੈ, ਤੁਹਾਡੇ ਸਰੀਰ ਨੂੰ ਜ਼ਹਿਰੀਲੇ ਪਦਾਰਥਾਂ ਤੋਂ ਛੁਟਕਾਰਾ ਦਿਵਾਉਣ ਵਿਚ ਵੀ ਮਦਦ ਕਰਦਾ ਹੈ। ਇਸ ਵਿਚ ਵਿਟਾਮਿਨ ਸੀ ਵੀ ਹੁੰਦਾ ਹੈ ਅਤੇ ਇਹ ਤੁਹਾਨੂੰ ਭਾਰ ਘਟਾਉਣ ਵਿਚ ਮਦਦ ਕਰਦਾ ਹੈ।
ਇਸਦੇ ਨਾਲ ਹੀ ਤੁਸੀਂ ਸੈਲੂਲਾਈਟ ਦੀ ਸਮੱਸਿਆ ਨੂੰ ਘਟਾਉਣ ਲਈ ਕੁਝ ਪੈਕ ਵੀ ਬਣਾ ਸਕਦੇ ਹੋ….
ਕੌਫੀ: ਸੈਲੂਲਾਈਟ ਤੋਂ ਛੁਟਕਾਰਾ ਪਾਉਣ ਲਈ ਕੌਫੀ ਸਭ ਤੋਂ ਵਧੀਆ ਤਰੀਕਾ ਹੈ। ਕੌਫੀ ਸਰੀਰ ਨੂੰ ਸਾਫ਼ ਕਰਨ ਦਾ ਕੰਮ ਕਰਦੀ ਹੈ। ਤੁਸੀਂ ਕੌਫੀ ਅਤੇ ਨਾਰੀਅਲ ਦੇ ਤੇਲ ਨਾਲ ਸਰੀਰ ਦੀ ਮਾਲਸ਼ ਕਰੋ। ਇਸ ਨਾਲ ਸਕਿਨ ਕਸੀ ਰਹਿੰਦੀ ਹੈ ਅਤੇ ਸੈਲੂਲਾਈਟ ਦੀ ਸਮੱਸਿਆ ਘੱਟ ਹੁੰਦੀ ਹੈ।
ਡ੍ਰਾਈ ਬਰੱਸ਼ਿੰਗ ਕਰੋ: ਤੁਸੀਂ ਨਹਾਉਣ ਤੋਂ ਪਹਿਲਾਂ ਡ੍ਰਾਈ ਬਰੱਸ਼ਿੰਗ ਕਰ ਸਕਦੇ ਹੋ ਅਤੇ ਇਸ ਦੇ ਲਈ ਤੁਹਾਨੂੰ ਕਿਸੇ ਕਰੀਮ ਲੋਸ਼ਨ ਜਾਂ ਸਕ੍ਰੱਬ ਦੀ ਜ਼ਰੂਰਤ ਨਹੀਂ ਪਵੇਗੀ ਬੱਸ ਸਿਰਫ ਇੱਕ ਡ੍ਰਾਈ ਬਰੱਸ਼ ਤੁਹਾਨੂੰ ਸੈਲੂਲਾਈਟ ਦੀ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦਾ ਹੈ।
ਜੈਤੂਨ ਦਾ ਤੇਲ ਅਤੇ ਗਲੈਸਰੀਨ: ਇਸ ਦਾ ਪੈਕ ਬਣਾਉਣ ਲਈ 2-3 ਚਮਚ ਜੈਤੂਨ ਦਾ ਤੇਲ, 1 ਚਮਚਾ ਚੀਨੀ, 2 ਚਮਚ ਵਿਟਾਮਿਨ ਈ ਤੇਲ, ਅੱਧਾ ਕੱਪ ਕੌਫੀ ਅਤੇ 1 ਚਮਚ ਗਲੈਸਰੀਨ ਪਾ ਕੇ ਪੇਸਟ ਬਣਾਓ। ਹੁਣ ਇਸ ਪੈਕ ਨੂੰ ਸੈਲੂਲਾਈਟ ਖੇਤਰਾਂ ‘ਤੇ ਲਗਾਉਣ ਲਈ ਪਹਿਲਾਂ ਗਰਮ ਪਾਣੀ ਨਾਲ ਨਹਾਓ। ਫਿਰ ਉਸ ਦੇ ਬਾਅਦ ਕੁਝ-ਕੁੱਝ ਮਿੰਟਾਂ ਲਈ ਗੋਲ ਚੱਕਰ ਵਿਚ ਮਾਲਿਸ਼ ਕਰਕੇ ਧੋ ਲਓ।