Coconut water health benefits: ਗਰਮੀ ਦੇ ਇਸ ਮੌਸਮ ‘ਚ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ, ਅਜਿਹੇ ‘ਚ ਸਰੀਰ ‘ਚ ਪਾਣੀ ਦੀ ਕਮੀ ਹੋਣਾ ਆਮ ਗੱਲ ਹੈ। ਗਰਮੀਆਂ ‘ਚ ਨਾਰੀਅਲ ਪਾਣੀ ਤੁਹਾਡੀ ਬਾਡੀ ਲਈ ਬੈਸਟ ਹੈ। ਇਸ ਪਾਣੀ ‘ਚ ਭਰਪੂਰ ਮਾਤਰਾ ‘ਚ ਇਲੈਕਟ੍ਰਾਲਾਈਟਸ ਹੁੰਦੇ ਹਨ ਜੋ ਸਰੀਰ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ ਤੇ ਸਰੀਰ ਨੂੰ ਐਨਰਜੀ ਦਿੰਦੇ ਹਨ। ਆਓ ਜਾਣਦੇ ਹਾਂ ਨਾਰੀਅਲ ਪਾਣੀ ਦੇ ਦੇ ਹੋਰ ਵੱਖਰੇ-ਵੱਖਰੇ ਫਾਇਦੇ।
ਗਰਮੀਆਂ ‘ਚ ਡਾਇਰੀਆ, ਉਲਟੀ ਅਤੇ ਦਸਤ ਹੋਣ ‘ਤੇ ਨਾਰੀਅਲ ਪਾਣੀ ਪੀਣਾ ਕਾਫੀ ਫਾਇਦੇਮੰਦ ਰਹਿੰਦਾ ਹੈ। ਦਿਲ ਦੇ ਮਰੀਜ਼ਾਂ ਲਈ ਨਾਰੀਅਲ ਪਾਣੀ ਬੈਸਟ ਹੈ। ਕੈਲੇਸਟ੍ਰੋਲ ਅਤੇ ਫੈਟ-ਫ੍ਰੀ ਹੋਣ ਦੇ ਨਾਲ ਇਸ ‘ਚ ਐਂਟੀ-ਓਕਸੀਡੈਂਟ ਗੁਣ ਵੀ ਪਾਏ ਜਾਂਦੇ ਹਨ।
ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਲਈ ਵੀ ਨਾਰੀਅਲ ਪਾਣੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ‘ਚ ਮੌਜੂਦ ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਨੂੰ ਕਾਬੂ ਰੱਖਣ ‘ਚ ਸਹਾਇਕ ਹੁੰਦੇ ਹਨ। ਕੋਰੋਨਾ ਮਹਾਮਾਰੀ ਤੋਂ ਬਚਣ ਲਈ ਇਮੀਊਨ ਸਿਸਟਮ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ, ਇਸ ਲਈ ਨਾਰੀਅਲ ਪਾਣੀ ਪੀਓ।
ਕੁਝ ਲੋਕਾਂ ਨੂੰ ਡ੍ਰਿੰਕਸ ਕਰਨ ਦੀ ਆਦਤ ਹੁੰਦੀ ਹੈ। ਅਜਿਹੇ ਅਡਿਕਟਡ ਲੋਕਾਂ ਨੂੰ ਹੈਂਗਓਵਰ ਤੋਂ ਛੁਟਕਾਰਾ ਦਿਵਾਉਣ ਲਈ ਨਾਰੀਅਲ ਪਾਣੀ ਬੈਸਟ ਆਪਸ਼ਨ ਹੈ। ਜੇਕਰ ਤੁਹਾਡਾ ਭਾਰ ਵੱਧ ਹੈ ਅਤੇ ਤੁਸੀਂ ਆਪਣੀ ਡਾਈਟ ਕੰਟਰੋਲ ਕਰਕੇ ਥੱਕ ਗਏ ਹੋ ਤਾਂ ਨਾਰੀਅਲ ਪਾਣੀ ਦਾ ਸੇਵਨ ਕਰੋ।
ਗਰਮੀ ‘ਚ ਕਈ ਲੋਕਾਂ ਨੂੰ ਡਿਹਾਈਡ੍ਰੇਸ਼ਨ ਕਾਰਨ ਸਿਰ ਦਰਦ ਦੀ ਪਰੇਸ਼ਾਨੀ ਰਹਿੰਦੀ ਹੈ। ਅਜਿਹੇ ‘ਚ ਨਾਰੀਅਲ ਪਾਣੀ ਸਰੀਰ ਨੂੰ ਤੁਰੰਤ ਇਲੈਕਟ੍ਰਾਲਾਈਟਸ ਪਹੁੰਚਾਉਂਦੇ ਹਨ, ਜਿਸ ਨਾਲ ਹਾਈਡ੍ਰੇਸ਼ਨ ਠੀਕ ਹੋ ਜਾਂਦਾ ਹੈ।