Corona News symptoms: ਕੋਰੋਨਾ ਦੇ ਕੇਸ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਨਾਲ ਵਿਗਿਆਨੀਆਂ ਅਤੇ ਡਾਕਟਰਾਂ ਦੀ ਚਿੰਤਾ ਵੱਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਕੁਝ ਅਜਿਹੇ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਦੇ ਲੱਛਣ ਹੁਣ ਤੱਕ ਦੇ ਮਰੀਜ਼ਾਂ ਤੋਂ ਬਿਲਕੁਲ ਵੱਖਰੇ ਹਨ। ਕੁਝ ਮਰੀਜ਼ਾਂ ਵਿੱਚ ਇਸਦੇ ਲੱਛਣ ਲੰਬੇ ਸਮੇਂ ਬਾਅਦ ਦਿਖਾਈ ਦਿੰਦੇ ਹਨ। ਸਿਰਫ ਇਹ ਹੀ ਨਹੀਂ ਕੁਝ ਮਰੀਜ਼ਾਂ ‘ਚ ਤਾਂ ਕੋਰੋਨਾ ਦੇ ਨਵੇਂ ਲੱਛਣ ਵੀ ਸਾਹਮਣੇ ਆਏ ਹਨ।
CDC ਨੇ ਦੱਸੇ ਨਵੇਂ ਲੱਛਣ: Centers for Disease Control and Prevention ਨੇ ਕੋਰੋਨਾ ਦੇ ਨਵੇਂ ਕੇਸਾਂ ਦੇ ਅਧਾਰ ਤੇ ਕੁਝ ਨਵੇਂ ਲੱਛਣਾਂ ਨੂੰ ਜਾਰੀ ਕੀਤਾ ਹੈ ਜੋ ਹਨ.. ਸੁਆਦ ਜਾਂ ਗੰਧ ਦੀ ਪਛਾਣ ਕਰਨ ਵਿਚ ਮੁਸ਼ਕਲ, ਗਰਮੀ ਵਿੱਚ ਠੰਡ ਲੱਗਣਾ, ਮਾਸਪੇਸ਼ੀਆਂ ‘ਚ ਗੰਭੀਰ ਦਰਦ, ਸਰੀਰ ਕੰਬਣਾ, ਗਲ਼ੇ ‘ਚ ਖ਼ਰਾਸ਼, ਸਿਰ ਦਰਦ, ਗੁਲਾਬੀ ਅੱਖ ਜਾਂ ਕੰਨਜਕਟਿਵਾਇਟਿਸ, ਪੈਰਾਂ ਦੀਆਂ ਉਂਗਲੀਆਂ ‘ਚ ਸੋਜ਼, ਚਿਹਰਾ ਜਾਂ ਬੁੱਲ੍ਹ ਨੀਲੇ ਹੋਣਾ। ਇਹ ਵਾਇਰਸ ਨਾ ਸਿਰਫ ਸਾਹ ਰਾਹੀਂ ਬਲਕਿ ਨੱਕ ਅਤੇ ਅੱਖਾਂ ਦੇ ਪਾਣੀ ਨਾਲ ਵੀ ਦੂਜਿਆਂ ਵਿੱਚ ਇਸ ਦੀ ਇਨਫੈਕਸ਼ਨ ਫੈਲ ਸਕਦੀ ਹੈ।
ਪਹਿਲਾਂ ਸੀ ਇੰਨ੍ਹੇ ਹੀ ਲੱਛਣ: WHO ਅਤੇ CDC ਦੇ ਅਨੁਸਾਰ ਪਹਿਲੇ ਮਰੀਜ਼ਾਂ ਨੂੰ ਬੁਖਾਰ, ਖੰਘ , ਸਾਹ ਲੈਣ ‘ਚ ਤਕਲੀਫ਼,ਅਤੇ ਛਾਤੀ ‘ਚ ਲਗਾਤਾਰ ਦਰਦ ਜਾਂ ਦਬਾਅ ਵਰਗੇ ਲੱਛਣ ਦਿੱਖ ਰਹੇ ਸਨ। ਪਰ ਹੁਣ ਕੋਰੋਨਾ ਹਰ ਦਿਨ ਆਪਣੇ ਲੱਛਣਾਂ ਨੂੰ ਬਦਲ ਰਹੀ ਹੈ।
ਸਕਿਨ ਦੇ ਰੰਗ ‘ਚ ਆ ਰਿਹਾ ਹੈ ਬਦਲਾਅ: ਵਿਗਿਆਨੀਆਂ ਅਨੁਸਾਰ ਜੋ ਮਰੀਜ਼ ਕੋਰੋਨਾ ਨਾਲ ਸੰਕਰਮਿਤ ਹੁੰਦੇ ਹਨ, ਉਹਨਾਂ ਦੀ ਸਕਿਨ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ। ਇਸਦੇ ਨਾਲ ਹੀ ਉਸਦੇ ਸਰੀਰ ਵਿੱਚ ਲਾਲ ਧੱਫੜ ਵੀ ਹੋ ਜਾਂਦੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ ਸਿਰਫ ਇੱਕ ਛੋਟਾ ਜਿਹੀ ਫਿਨਸੀ ਜਾਂ ਲਾਲ ਧੱਫੜ ਵੀ ਵਾਇਰਸ ਦਾ ਲੱਛਣ ਹੋ ਸਕਦਾ ਹੈ।
ਬੱਚਿਆਂ ਅਤੇ ਬਜ਼ੁਰਗਾਂ ਵਿੱਚ ਦਿਖੇ ਨਵੇਂ ਲੱਛਣ: ਅਮਰੀਕਾ ਦੇ ਹਸਪਤਾਲਾਂ ‘ਚ ਭਰਤੀ ਘੱਟ ਉਮਰ ਦੇ ਕੋਵਿਡ 19 ਮਰੀਜ਼ਾਂ ਦੇ ਹੱਥਾਂ-ਪੈਰਾਂ ਦੀਆਂ ਉਂਗਲੀਆਂ ਦੇ ਆਸ-ਪਾਸ ਚਕਤੇ ਬਣਨ ਦੇ ਕੇਸ ਸਾਹਮਣੇ ਆਏ ਹਨ। ਖਾਸ ਗੱਲ ਇਹ ਹੈ ਕਿ ਕੋਰੋਨਾ ਦੇ ਨਵੇਂ ਲੱਛਣ ਜ਼ਿਆਦਾਤਰ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਵੇਖੇ ਗਏ ਹਨ। ਇਨ੍ਹਾਂ ਮਰੀਜ਼ਾਂ ਵਿੱਚ 2 ਅਤੇ 5 ਸਾਲ ਦੇ ਬੱਚੇ, ਇੱਕ 30 ਸਾਲਾ ਜਵਾਨ, ਇੱਕ 32 ਸਾਲਾ ਔਰਤ, ਅਤੇ ਇੱਕ ਬਜ਼ੁਰਗ 62 ਸਾਲਾ ਸ਼ਾਮਲ ਹੈ।