Corona Positive Symptoms: ਕੋਰੋਨਾ ਦੇ ਕੇਸ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਨਾਲ ਵਿਗਿਆਨੀਆਂ ਅਤੇ ਡਾਕਟਰਾਂ ਦੀ ਚਿੰਤਾ ਵੱਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਕੁਝ ਅਜਿਹੇ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਦੇ ਲੱਛਣ ਹੁਣ ਤੱਕ ਦੇ ਮਰੀਜ਼ਾਂ ਤੋਂ ਬਿਲਕੁਲ ਵੱਖਰੇ ਹਨ। ਕੁਝ ਮਰੀਜ਼ਾਂ ਵਿੱਚ ਇਸਦੇ ਲੱਛਣ ਲੰਬੇ ਸਮੇਂ ਬਾਅਦ ਦਿਖਾਈ ਦਿੰਦੇ ਹਨ।
ਲੱਛਣ ਨਜ਼ਰ ਆਉਣ ‘ਤੇ ਕਿੰਨੇ ਦਿਨ ਪਹਿਲਾਂ ਫੈਲ ਸਕਦਾ ਹੈ ਵਾਇਰਸ: ਇਹ ਬੀਮਾਰੀ ਹੋਰ ਜ਼ਿਆਦਾ ਇਸ ਲਈ ਵੀ ਗੰਭੀਰ ਹੈ ਕਿਉਂਕਿ ਲੱਛਣ ਆਉਣ ਤੋਂ 1-2 ਦਿਨ ਪਹਿਲਾਂ ਵੀ ਮਰੀਜ਼ ਕਿਸੇ ਹੋਰ ਵਿਅਕਤੀ ਨੂੰ ਸੰਕਰਮਿਤ ਕਰ ਸਕਦਾ ਹੈ। ਹੁਣ ਤੱਕ ਸੰਕਰਮਿਤ ਹੋਏ 15 ਤੋਂ 20 ਪ੍ਰਤੀਸ਼ਤ ਲੋਕ ਇਸ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ।
ਕਿਉਂ ਨਹੀਂ ਦਿੱਖ ਰਹੇ ਲੱਛਣ: ਦਰਅਸਲ ਕਈ ਲੋਕਾਂ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਅਜਿਹੀ ਸਥਿਤੀ ਵਿਚ ਜਦੋਂ ਉਨ੍ਹਾਂ ਨੂੰ ਵਾਇਰਸ ਦੀ ਸੰਕਰਮਣ ਹੁੰਦਾ ਹੈ, ਤਾਂ ਉਨ੍ਹਾਂ ਦੀ ਸਰੀਰ ਦੀ ਇਮਿਊਨਿਟੀ ਸਰੀਰ ਨੂੰ ਪ੍ਰਭਾਵਤ ਨਹੀਂ ਹੋਣ ਦਿੰਦੀ, ਜਿਸ ਕਾਰਨ ਵਿਅਕਤੀ ਸਧਾਰਣ ਮਹਿਸੂਸ ਕਰਦਾ ਹੈ ਅਤੇ ਲੱਛਣ ਬਾਹਰ ਨਹੀਂ ਆਉਂਦੇ ਪਰ ਇਹ ਕਾਫ਼ੀ ਖ਼ਤਰਨਾਕ ਹੋ ਸਕਦਾ ਹੈ।
ਆਇਸੋਲੇਸ਼ਨ ‘ਚ ਰਹਿਣ ਤੋਂ ਬਾਅਦ ਵੀ ਨਜ਼ਰ ਆ ਰਹੇ ਹਨ ਲੱਛਣ: ਸਿਹਤ ਮਾਹਰ ਕਹਿੰਦੇ ਹਨ ਕਿ ਘੱਟੋ-ਘੱਟ 7 ਦਿਨ ਅਤੇ ਵੱਧ ਤੋਂ ਵੱਧ 14 ਦਿਨਾਂ ਦੀ ਆਇਸੋਲੇਸ਼ਨ ਪੀਰੀਅਡ ‘ਚ ਮਰੀਜ਼ ਠੀਕ ਹੋ ਜਾਂਦਾ ਹੈ। ਜਦੋਂ ਕਿ ਕੁਝ ਮਾਮਲਿਆਂ ਵਿੱਚ ਮਰੀਜ਼ ਨੂੰ 30 ਤੋਂ 37 ਦਿਨ ਆਇਸੋਲੇਸ਼ਨ ‘ਚ ਰੱਖਣ ਤੋਂ ਬਾਅਦ ਵੀ ਗਲੇ ਵਿੱਚ ਸੋਜ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਹਨ। ਹਾਲਾਂਕਿ ਅਜਿਹੀਆਂ ਸਮੱਸਿਆਵਾਂ ਆਇਸੋਲੇਸ਼ਨ ‘ਚ ਰਹਿਣ ਤੋਂ ਬਾਅਦ ਵੀ ਸਾਹਮਣੇ ਆ ਰਹੀਆਂ ਹਨ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਮਰੀਜ਼ ਅਜੇ ਵੀ ਕੋਰੋਨਾ ਪਾਜ਼ੀਟਿਵ ਹੋਵੇ।
WHO ਨੇ ਕਿਹਾ: ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਕੋਰੋਨਾ ਬਾਰੇ ਚਿੰਤਾ ਜ਼ਾਹਰ ਕੀਤੀ ਹੈ। WHO ਮੁਖੀ ਨੇ ਕਿਹਾ ਕਿ ਬੁਰਾ ਦੌਰ ਤਾਂ ਅਜੇ ਆਉਣ ਵਾਲਾ ਹੈ। ਜ਼ਿਆਦਾਤਰ ਦੇਸ਼ ਆਪਣੇ-ਆਪਣੇ ਦੇਸ਼ਾਂ ਵਿਚ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਰਹੇ ਹਨ ਪਰ ਅਜਿਹਾ ਖਦਸ਼ਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਵਿਗੜ ਸਕਦੇ ਹਨ।