Corona Virus patients no risk: ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਿਸ਼ਵ ਭਰ ਵਿੱਚ ਵੱਧ ਰਹੀ ਹੈ ਜੋ ਵਿਗਿਆਨੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਹਰ ਰੋਜ਼ ਇਕ ਨਵਾਂ ਕੇਸ ਜਾਂ ਇਕ ਨਵਾਂ ਲੱਛਣ ਸਾਹਮਣੇ ਆਉਂਦਾ ਹੈ ਉੱਥੇ ਹੀ ਕਦੇ ਇਸ ਦੇ ਇਲਾਜ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹਨ। ਜਦੋਂ ਕਿ ਅਜੇ ਤਕ ਇਸ ਦੇ ਬਚਾਅ ਲਈ ਕੋਈ ਵੈਕਸੀਨ ਨਹੀਂ ਬਣ ਪਾਈ ਹੈ। ਸਿਰਫ ਇਹ ਹੀ ਨਹੀਂ ਇਸ ਮਹਾਂਮਾਰੀ ਦੀ ਸਥਿਤੀ ਨੂੰ ਵਿਗੜਦੀ ਦੇਖ ਲਗਾਤਾਰ ਤਰ੍ਹਾਂ-ਤਰ੍ਹਾਂ ਦੇ ਅਧਿਐਨ ਵੀ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਇਕ ਅਜਿਹਾ ਅਧਿਐਨ ਕੀਤਾ ਗਿਆ ਜਿਸ ਵਿਚ ਇਹ ਖੁਲਾਸਾ ਹੋਇਆ ਕਿ ਕੋਰੋਨਾ ਦੇ ਮਰੀਜ਼ 11 ਦਿਨਾਂ ਬਾਅਦ ਸੰਕ੍ਰਾਮਕ ਨਹੀਂ ਰਹਿੰਦੇ ਭਾਵੇਂ ਉਨ੍ਹਾਂ ਦਾ ਟੈਸਟ ਪਾਜ਼ੀਟਿਵ ਹੀ ਕਿਉਂ ਨਾ ਹੋਵੇ ? ਆਓ ਜਾਣੀਏ ਕਿ ਇਹ ਨਵੀਂ ਖੋਜ ਕੋਰੋਨਾ ਬਾਰੇ ਕੀ ਕਹਿੰਦੀ ਹੈ।
11 ਦਿਨਾਂ ਬਾਅਦ ਮਰੀਜ਼ ਤੋਂ ਨਹੀਂ ਫੈਲਦਾ ਵਾਇਰਸ: ਸਿੰਗਾਪੁਰ ਦੇ ਨੈਸ਼ਨਲ ਸੈਂਟਰ ਫਾਰ ਇੰਫੈਕਿਸ਼ਅਸ ਡਿਜੀਜ ਐਂਡ ਦਾ ਅਕੈਡਮੀ ਆਫ ਮੈਡੀਸਨ ਦੁਆਰਾ ਕੀਤੀ ਗਈ ਖੋਜ ਨੇ ਇਹ ਖੁਲਾਸਾ ਕੀਤਾ ਕਿ ਕੋਈ ਵੀ ਪਾਜ਼ੀਟਿਵ ਟੈਸਟ ਨੂੰ ਸੰਕ੍ਰਾਮਕ ਜਾਂ ਵਿਵਹਾਰਕ ਵਾਇਰਸ ਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ। ਅਧਿਐਨ ਵਿਚ ਕਿਹਾ ਗਿਆ ਹੈ ਕਿ ਇਸ ਵਾਇਰਸ ਨਾਲ ਸੰਕ੍ਰਮਕ ਵਿਅਕਤੀ ਤੋਂ 11 ਦਿਨਾਂ ਬਾਅਦ ਦੂਸਰਿਆਂ ਵਿਚ ਵਾਇਰਸ ਫੈਲਣ ਦਾ ਖ਼ਤਰਾ ਨਾ ਦੇ ਬਰਾਬਰ ਹੋ ਜਾਂਦਾ ਹੈ।
ਵੱਖ-ਵੱਖ ਰਾਜਾਂ ਦੇ ਕੋਰੋਨਾ ਮਰੀਜ਼ਾਂ ‘ਤੇ ਕੀਤਾ ਅਧਿਐਨ: ਖੋਜਕਰਤਾਵਾਂ ਨੇ ਵੱਖ-ਵੱਖ ਰਾਜਾਂ ਵਿੱਚ ਕੋਰੋਨਾ ਦੇ 73 ਮਰੀਜ਼ਾਂ ਉੱਤੇ ਇਹ ਅਧਿਐਨ ਕੀਤਾ ਹੈ ਜਿਸ ਵਿੱਚ ਇਹ ਪਤਾ ਚੱਲਿਆ ਹੈ ਕਿ ਦੇਸ਼ ਦੀਆਂ ਮਰੀਜਾਂ ਨੂੰ ਡਿਸਚਾਰਜ ਕਰਨ ਵਾਲੀਆਂ ਨੀਤੀਆਂ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ ਇਸ ਸਮੇਂ ਮਰੀਜ਼ਾਂ ਨੂੰ ਉਨ੍ਹਾਂ ਦੇ ਕੋਰੋਨਾ ਟੈਸਟ ਨਕਾਰਾਤਮਕ ਆਉਣ ਤੇ ਦੇਸ਼ ਵਿੱਚ ਛੁੱਟੀ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਖੋਜ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਮਰੀਜ਼ ਵਿਚ ਲੱਛਣ ਉਭਰਨ ਤੋਂ ਬਾਅਦ ਸੱਤ ਦਿਨਾਂ ਤਕ ਵਾਇਰਸ ਦੀ ਵੱਧਣ ਅਤੇ ਹਵਾ ‘ਚ ਫੈਲਣ ਦੀ ਉਮੀਦ ਰਹਿੰਦੀ ਹੈ ਪਰ ਅੱਠਵੇਂ ਤੋਂ ਦਸਵੇਂ ਦਿਨ ਵਿਚ ਇਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ 11 ਵੇਂ ਦਿਨ ਤਕ ਗੱਲ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ।