Cucumber Skin Care tips: ਗਰਮੀਆਂ ਦੇ ਮੌਸਮ ‘ਚ ਸਕਿਨ ਖੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ। ਔਰਤਾਂ ਦੀ ਸਕਿਨ ਬਹੁਤ ਮੁਲਾਇਮ ਹੁੰਦੀ ਹੈ, ਅਜਿਹੇ ‘ਚ ਤੇਜ਼ ਧੁੱਪ ਅਤੇ ਗਰਮ ਵਾਤਾਵਰਨ ਕਾਰਨ ਚਿਹਰੇ ਦੀ ਸਕਿਨ ਆਇਲੀ, ਚਿਪਚਿਪੀ, ਸਾਵਲੀ ਪੈ ਜਾਂਦੀ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਖੀਰੇ ਦੀ ਮਦਦ ਨਾਲ ਤੁਸੀਂ ਗਲੋਇੰਗ ਅਤੇ ਖੂਬਸੂਰਤ ਸਕਿਨ ਪਾ ਸਕਦੇ ਹੋ। ਇਹ ਨਾ ਸਿਰਫ਼ ਚੰਗੀ ਸਿਹਤ ਨੂੰ ਬਰਕਰਾਰ ਰੱਖਦਾ ਹੈ ਬਲਕਿ ਤੁਹਾਡੀ ਸੁੰਦਰਤਾ ਨੂੰ ਵੀ ਨਿਖਾਰਦਾ ਹੈ। ਜਾਣੋ ਸੁੰਦਰ ਦਿਖਣ ਲਈ ਖੀਰੇ ਦੀ ਵਰਤੋਂ ਕਿਵੇਂ ਕਰੀਏ
ਖੀਰੇ ਦਾ ਰਸ ਨਾਲ ਸਕਿਨ ਬਣੇਗੀ ਗਲੋਇੰਗ: ਖੀਰੇ ਦਾ ਰਸ ਸਕਿਨ ਦੀ ਜਲਣ ਨੂੰ ਦੂਰ ਕਰਕੇ ਠੰਢਕ ਪ੍ਰਦਾਨ ਕਰਦਾ ਹੈ। ਸਕਿਨ ਨੂੰ ਗਲੋਇੰਗ ਬਣਾਉਣ ਲਈ ਖੀਰੇ ਦਾ ਰਸ ਘੱਟੋ-ਘੱਟ 30 ਮਿੰਟ ਤੱਕ ਚਿਹਰੇ ‘ਤੇ ਲਗਾਓ। ਸੁੱਕਣ ਤੋਂ ਬਾਅਦ ਚਿਹਰਾ ਧੋ ਲਓ। ਫਿਰ ਸਾਫ਼ ਪਾਣੀ ਨਾਲ ਚਿਹਰਾ ਧੋ ਲਓ। ਰੋਜ਼ਾਨਾ ਅਜਿਹਾ ਕਰਨ ਨਾਲ ਚਿਹਰੇ ‘ਤੇ ਤਾਜ਼ਗੀ ਅਤੇ ਚਮਕ ਆਵੇਗੀ।
ਸਨਬਰਨ ਤੋਂ ਬਚਾਉਂਦੀ ਹੈ ਖੀਰੇ ਦੀ ਪਿਊਰੀ: ਖੀਰੇ ਦੀ ਵਰਤੋਂ ਬਲੀਚਿੰਗ ਲਈ ਵੀ ਕੀਤੀ ਜਾਂਦੀ ਹੈ। ਇਹ ਸਕਿਨ ਤੋਂ ਟੈਨ ਅਤੇ ਦਾਗ-ਧੱਬਿਆਂ ਨੂੰ ਘਟਾ ਕੇ ਸਕਿਨ ਟੋਨ ਨੂੰ ਨਿਖ਼ਾਰਦਾ ਹੈ। ਖੀਰੇ ਦੀ ਪਿਊਰੀ ਜਾਂ ਜੂਸ ‘ਚ ਬਰਾਬਰ ਮਾਤਰਾ ‘ਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ‘ਤੇ ਲਗਾਓ ਅਤੇ 15 ਮਿੰਟ ਲਈ ਛੱਡ ਦਿਓ। ਸਨਬਰਨ ਤੋਂ ਬਚਣ ਲਈ ਐਲੋਵੇਰਾ ਜੈੱਲ ਵੀ ਇਸ ‘ਚ ਮਿਕਸ ਕਰ ਸਕਦੇ ਹੋ।
ਖੀਰੇ ਦੇ ਸਲਾਈਸ ਅੱਖਾਂ ਲਈ ਫਾਇਦੇਮੰਦ: ਅੱਖਾਂ ਦੇ ਹੇਠਾਂ ਕਾਲੇ ਘੇਰੇ ਅਤੇ ਸੋਜ ਦੀ ਸਮੱਸਿਆ ਰਹਿੰਦੀ ਹੈ ਤਾਂ ਖੀਰੇ ਦੇ ਸਲਾਈਸ ਨੂੰ 20 ਮਿੰਟ ਤੱਕ ਅੱਖਾਂ ‘ਤੇ ਰੱਖਣ ਨਾਲ ਕਾਲੇ ਘੇਰੇ ਅਤੇ ਸੋਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਖੀਰੇ ਦੇ ਰਸ ‘ਚ ਕੋਟਨ ਬਾਲ ਨੂੰ ਡੁਬੋ ਕੇ ਅੱਖਾਂ ਦੇ ਆਸ-ਪਾਸ ਰੱਖੋ।
ਵਾਲਾਂ ਨੂੰ ਵੀ ਕਰਦਾ ਹੈ ਮਜ਼ਬੂਤ: ਜੇਕਰ ਵਾਲ ਝੜਨ ਤੋਂ ਰੋਕਣ ਜਾਂ ਜੜ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਵੀ ਖੀਰਾ ਬੈਸਟ ਹੈ। ਖੀਰੇ ਦੇ ਰਸ ‘ਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ‘ਚ ਚੰਗੀ ਤਰ੍ਹਾਂ ਰਗੜੋ। ਇਸ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੋਣ ਦੇ ਨਾਲ-ਨਾਲ ਵਾਲ ਨਰਮ, ਰੇਸ਼ਮੀ, ਸੰਘਣੇ, ਲੰਬੇ, ਕਾਲੇ ਅਤੇ ਚਮਕਦਾਰ ਹੋਣਗੇ। ਜੇਕਰ ਤੁਸੀਂ ਚਾਹੋ ਤਾਂ ਵਾਲਾਂ ‘ਤੇ ਖੀਰਾ, ਜੈਤੂਨ ਦਾ ਤੇਲ ਅਤੇ ਆਂਡੇ ਦਾ ਮਾਸਕ ਵੀ ਲਗਾ ਸਕਦੇ ਹੋ।