Doctor routine checkups tips: ਕੋਰੋਨਾ ਦੇ ਚਲਦੇ ਹਰ ਇੱਕ ਵਿਅਕਤੀ ਸੋਚ ਸਮਝ ਕੇ ਘਰ ਤੋਂ ਬਾਹਰ ਕਦਮ ਰੱਖ ਰਿਹਾ ਹੈ। ਅਜਿਹੀ ਸਥਿਤੀ ਵਿਚ ਜੇ ਕਿਸੇ ਨੂੰ ਆਪਣੀ ਰੁਟੀਨ ਵਿਚ ਚੱਲ ਰਹੀ ਕੋਈ ਦਵਾਈ ਜਾਂ ਕਿਸੇ ਹੋਰ ਸਮੱਸਿਆ ਲਈ ਡਾਕਟਰ ਕੋਲ ਜਾਣਾ ਪੈਂਦਾ ਹੈ ਤਾਂ ਕੀ ਕਰਨਾ ਹੈ? ਹਾਲਾਂਕਿ ਸਰਕਾਰ ਨੇ ਦੂਜੇ ਮਰੀਜ਼ਾਂ ਲਈ ਇਕ ਟੈਲੀ-ਕੰਸੇਲਤ ਦੀ ਸਹੂਲਤ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਡਾਕਟਰ ਮਰੀਜ਼ਾਂ ਦੀ ਰੁਟੀਨ ਜਾਂਚ ਅਤੇ ਮਾਮੂਲੀ ਸਮੱਸਿਆਵਾਂ ਨੂੰ ਡਿਸਕਸ ਕਰ ਸਕਣਗੇ। ਪਰ ਫਿਰ ਵੀ ਜੇ ਤੁਹਾਨੂੰ ਕਿਸੇ ਸਕਿਨ ਦੀ ਐਲਰਜੀ ਜਾਂ ਕਿਸੇ ਹੋਰ ਗੰਭੀਰ ਸਮੱਸਿਆ ਕਾਰਨ ਹਸਪਤਾਲ ਜਾਣਾ ਪੈਂਦਾ ਹੈ ਤਾਂ ਤੁਹਾਨੂੰ ਕੁਝ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
Appointment ਘਰ ਤੋਂ ਹੀ ਬੁੱਕ ਕਰਵਾਓ: ਸਭ ਤੋਂ ਪਹਿਲਾਂ ਅਤੇ ਜ਼ਰੂਰੀ ਗੱਲ ਆਪਣੀ Appointment ਨੂੰ ਫ਼ੋਨ ਤੇ ਡਾਕਟਰ ਨਾਲ ਬੁੱਕ ਕਰੋ। ਤਾਂ ਜੋ ਤੁਹਾਨੂੰ ਬਾਹਰ ਇੰਤਜ਼ਾਰ ਨਾ ਕਰਨਾ ਪਵੇ। ਡਾਕਟਰ ਨੂੰ ਮਿਲਣ ਤੋਂ ਬਾਅਦ ਤੁਰੰਤ ਆਪਣੀ ਦਵਾਈ ਲੈ ਕੇ ਘਰ ਲਈ ਰਵਾਨਾ ਹੋ ਜਾਓ। ਆਪਣੀਆਂ ਸਾਰੀਆਂ ਮੁਸ਼ਕਲਾਂ ਇੱਕ ਕਾਗਜ਼ ‘ਤੇ ਲਿਖੋ ਤਾਂ ਜੋ ਤੁਹਾਨੂੰ ਡਾਕਟਰ ਕੋਲ ਜਾ ਕੇ ਕੋਈ ਚੀਜ਼ ਭੁੱਲ ਨਾ ਜਾਵੇ। ਨਾ ਹੀ ਕੁੱਝ ਮਿਸ ਹੋਣ ਜਾਣ ‘ਤੇ ਤੁਹਾਨੂੰ ਦੁਬਾਰਾ ਜਾਣ ਦੀ ਜ਼ਰੂਰਤ ਨਾ ਪਵੇ।
ਇਕੱਲੇ ਹੀ ਜਾਓ: ਜੇ ਬਹੁਤ ਗੰਭੀਰ ਸਮੱਸਿਆ ਨਹੀਂ ਹੈ ਤਾਂ ਇਕੱਲੇ ਡਾਕਟਰ ਕੋਲ ਜਾਣ ਦੀ ਕੋਸ਼ਿਸ਼ ਕਰੋ। ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ 1 ਤੋਂ ਵੱਧ ਵਿਜਟਰ ਨੂੰ ਹਸਪਤਾਲਾਂ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੈ। ਜੇ ਮਾਮਲਾ ਵਧੇਰੇ ਗੰਭੀਰ ਹੈ ਤਾਂ ਆਪਣੇ ਇਕ ਖ਼ਾਸ ਨੂੰ ਆਪਣੇ ਨਾਲ ਲੈ ਜਾਓ। ਜੇ ਬੱਚਾ ਬਿਮਾਰ ਨਹੀਂ ਹੈ ਉਸ ਨੂੰ ਬਿਲਕੁਲ ਨਾਲ ਨਾ ਲੈ ਕੇ ਜਾਓ।
ਹਸਪਤਾਲ ਵਿਚ ਦਾਖਲ ਹੋਣ ਤੋਂ ਨਾ ਡਰੋ: ਇੰਡੀਅਨ ਮੈਡੀਕਲ ਐਸੋਸੀਏਸ਼ਨ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਆਮ ਮਰੀਜ਼ਾਂ ਲਈ ਵੱਖਰੇ ਵਾਰਡਾਂ ਨੂੰ ਤਿਆਰ ਕਰਨ ਲਈ ਕਿਹਾ ਗਿਆ ਹੈ। ਜੇ ਤੁਹਾਨੂੰ ਦਾਖਲ ਹੋਣ ਦੀ ਜ਼ਰੂਰਤ ਹੁੰਦੀ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਬੱਸ ਇਹ ਯਾਦ ਰੱਖੋ ਕਿ ਹਸਪਤਾਲ ਵਿਚ ਵਧੀਆ ਪ੍ਰਬੰਧ ਹੋਣੇ ਚਾਹੀਦੇ ਹਨ। ਹਸਪਤਾਲਾਂ ਵਿੱਚ ਡਾਕਟਰਾਂ ਅਤੇ ਨਰਸਾਂ ਦੀਆਂ ਛੁੱਟੀਆਂ ਨੂੰ ਇੰਡੀਅਨ ਮੈਡੀਕਲ ਨੇ ਰੱਦ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿਚ ਜੇ ਤੁਸੀਂ ਇਕੱਲੇ ਰਹਿੰਦੇ ਹੋ ਤੁਹਾਡੀ ਮਦਦ ਵਿਚ ਕੋਈ ਕਮੀ ਨਹੀਂ ਆਵੇਗੀ।
ਕੁਝ ਖਾਸ ਗੱਲਾਂ
- ਆਪਣੇ ਕੋਲ ਹੈਂਡ ਸੈਨੀਟਾਈਜ਼ਰ ਰੱਖੋ।
- ਹਰ 30 ਮਿੰਟਾਂ ਬਾਅਦ ਹਸਪਤਾਲ ਦੇ ਅੰਦਰ ਰੁਕਣ ਦੇ ਦੌਰਾਨ ਹੱਥਾਂ ਨੂੰ ਸੇਨੇਟਾਈਜ ਕਰੋ।
- ਹਸਪਤਾਲ ਦੇ ਅੰਦਰ ਮੂੰਹ ਤੋਂ ਮਾਸਕ ਹਟਾਉਣ ਦੀ ਗਲਤੀ ਭੁੱਲ ਕੇ ਵੀ ਨਾ ਕਰੋ।
- ਆਪਣੇ ਨੇੜੇ ਇੱਕ ਵਾਧੂ ਮਾਸਕ ਰੱਖੋ ਪੁਰਾਣਾ ਮਾਸਕ ਹਟਾਓ ਅਤੇ ਜਿਵੇਂ ਹੀ ਤੁਸੀਂ ਹਸਪਤਾਲ ਤੋਂ ਬਾਹਰ ਆਉਂਦੇ ਹੋ ਇੱਕ ਨਵਾਂ ਪਹਿਨੋ।
- ਘਰ ਆਉਣ ਤੋਂ ਬਾਅਦ ਨਹਾਓ ਜ਼ਰੂਰ, ਉਸਤੋਂ ਪਹਿਲਾਂ ਘਰ ਦੀ ਕੋਈ ਵੀ ਚੀਜ਼ ਜਾਂ ਬੱਚੇ ਨੂੰ ਨੇੜੇ ਨਾ ਆਉਣ ਦਿਓ।