Eyes care exercises: ਮੌਜੂਦਾ ਸਮੇਂ ‘ਚ ਲੋਕ ਡਿਜੀਟਲ ਹੋ ਗਏ ਹਨ। ਇਸਦੇ ਚੱਲਦੇ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਮੋਬਾਈਲ ਅਤੇ ਲੈਪਟਾਪ ‘ਚ ਬੀਤਦਾ ਹੈ। ਇਸ ਨਾਲ ਅੱਖਾਂ ਦੀਆਂ ਪਰੇਸ਼ਾਨੀਆਂ ਵੱਧ ਜਾਂਦੀਆਂ ਹਨ, ਜਿਸ ‘ਚ ਅੱਖਾਂ ‘ਚ ਜਲਣ, ਚੀਜ਼ਾਂ ਧੁੰਦਲੀਆਂ ਦਿਖਣ ਲੱਗਦੀਆਂ ਹਨ। ਇਸਤੋਂ ਬਚਣ ਲਈ ਤੁਹਾਨੂੰ ਰੋਜ਼ਾਨਾ ਅੱਖਾਂ ਦੀ ਐਕਸਰਸਾਈਜ ਕਰਨੀ ਚਾਹੀਦੀ ਹੈ। ਜੇਕਰ ਤੁਹਾਨੂੰ ਇਸ ਬਾਰੇ ਨਹੀਂ ਪਤਾ ਤਾਂ ਆਓ ਜਾਣਦੇ ਹਾਂ ਕਿ ਆਰਟ ਆਫ ਲੁਕਿੰਗ ਕੀ ਹੈ ਅਤੇ ਕਿਵੇਂ ਅੱਖਾਂ ਦੀ ਐਕਸਰਸਾਈਜ ਕੀਤੀ ਜਾਂਦੀ ਹੈ।
ਆਰਟ ਆਫ ਲੁਕਿੰਗ ਕੀ ਹੈ: ਆਰਟ ਆਫ ਲੁਕਿੰਗ ਵੀ ਇਕ ਕਲਾ ਹੈ, ਜਿਸ ‘ਚ ਅਸੀਂ ਪ੍ਰਾਕਿਰਤੀ ਨੂੰ ਕਰੀਬ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਪ੍ਰਮਾਤਮਾ ਦੁਆਰਾ ਪ੍ਰਦਾਨ ਅੱਖਾਂ ਨਾਲ ਹਰ ਵਸਤੂ ਦੇਖਦੇ ਹਾਂ, ਜੋ ਸਾਨੂੰ ਸੁਖਦ ਅਨੁਭਵ ਪ੍ਰਦਾਨ ਕਰਦਾ ਹੈ। ਇਸਦੇ ਲਈ ਜਾਪਾਨ ‘ਚ ‘ਈਚਿਗੋ ਇਚੀ’ ਮੁਹਾਵਰਾ ਬਹੁਤ ਪ੍ਰਸਿੱਧ ਹੈ, ਜਿਸਦਾ ਅਰਥ ਹੁੰਦਾ ਹੈ ਪਹਿਲੀ ਵਾਰ ਮਿਲਣਾ। ਅਜਿਹਾ ਮੰਨਿਆ ਜਾਂਦਾ ਹੈ ਕਿ ਜਾਪਾਨ ‘ਚ ਲੋਕ ਹਰ ਇਕ ਚੀਜ਼ ਨੂੰ ਬਹੁਤ ਹੀ ਧਿਆਨ ਨਾਲ ਦੇਖਦੇ ਹਨ ਅਤੇ ਪਹਿਲੀ ਨਜ਼ਰ ‘ਚ ਉਸਤੋਂ ਜਾਣੂ ਹੋਣਾ ਚਾਹੁੰਦੇ ਹਨ। ਇਸਨੂੰ ਤੁਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹੋ ਕਿ ਜਾਪਾਨੀ ਲੋਕ ਹਰ ਇਕ ਚੀਜ਼ ਨੂੰ ਇਸ ਤਰ੍ਹਾਂ ਦੇਖਦੇ ਹੋ ਕਿ ਉਹ ਚੀਜ਼ ਘੱਟ ਤੋਂ ਘੱਟ 24 ਘੰਟਿਆਂ ਤਕ ਜ਼ਰੂਰ ਯਾਦ ਰਹੇ।
ਕਲਾਕ ਵਾਈਜ਼ ਅੱਖਾਂ ਨੂੰ ਘੁਮਾਓ: ਇਸਦੇ ਲਈ ਤੁਸੀਂ ਆਪਣੀਆਂ ਅੱਖਾਂ ਨੂੰ ਗੋਲ-ਗੋਲ ਘੁਮਾਓ, ਜਿਸ ਨਾਲ ਤੁਸੀਂ ਕਲਾਕ ਵਾਈਜ਼ ਐਕਸਰਸਾਈਜ ਕਹਿ ਸਕਦੇ ਹੋ। ਇਸ ਐਕਸਰਸਾਈਜ ਨਾਲ ਅੱਖਾਂ ਨੂੰ ਵੱਡਾ ਆਰਾਮ ਮਿਲਦਾ ਹੈ।
ਅੰਗੂਠੇ ਨਾਲ ਕਰੋ ਐਕਸਰਸਾਈਜ: ਆਪਣੇ ਸੱਜੇ ਹੱਥ ਦੇ ਅਗੂੰਠੇ ਨੂੰ ਸਾਹਮਣੇ ਵਲੋਂ ਰੱਖੋ ਅਤੇ ਫਿਰ ਇਕਾਗਰ ਹੋ ਕੇ ਆਪਣੀਆਂ ਦੋਵੇਂ ਅੱਖਾਂ ਨਾਲ ਅੰਗੂਠੇ ਨੂੰ ਦੇਖੋ। ਇਸਤੋਂ ਬਾਅਦ ਅੰਗੂਠੇ ਨੂੰ 90 ਡਿਗਰੀ ਕੋਣ ਬਣਾ ਕੇ ਇਸਨੂੰ ਸੱਜੇ ਪਾਸੇ ਵੱਲ ਲੈ ਜਾਓ ਅਤੇ ਫਿਰ ਆਪਣੀ ਪਹਿਲੀ ਸਥਿਤੀ ‘ਚ ਆ ਜਾਓ। ਇਸ ਦੌਰਾਨ ਤੁਹਾਡੀ ਨਿਗਾ ਅੰਗੂਠੇ ‘ਤੇ ਟਿਕੀ ਰਹਿਣੀ ਚਾਹੀਦੀ ਹੈ। ਇਸ ਐਕਸਰਸਾਈਜ ਨੂੰ ਖੱਬੇ ਹੱਥ ਦੇ ਅੰਗੂਠੇ ਨਾਲ ਵੀ ਦੁਹਰਾਓ।
ਪਲਕਾਂ ਝਪਕੋ: ਅੱਖਾਂ ਨੂੰ ਆਰਾਮ ਦੇਣ ਲਈ ਬੈਸਟ ਐਕਸਰਸਾਈਜ ਪਲਕਾਂ ਝਪਕਣਾ ਹੈ। ਇਸਦੇ ਲਈ ਤੁਸੀਂ ਹਰ 15 ਮਿੰਟ ‘ਚ ਆਪਣੀਆਂ ਪਲਕਾਂ ਨੂੰ 4-5 ਵਾਰ ਜ਼ਰੂਰ ਝਪਕੋ। ਜਦੋਂ ਤੁਸੀਂ ਆਪਣੀਆਂ ਪਲਕਾਂ ਨੂੰ ਝਪਕੋ ਤਾਂ ਆਪਣੀਆਂ ਅੱਖਾਂ ਨੂੰ 10 ਸੈਕੰਡ ਲਈ ਬੰਦ ਰੱਖੋ।