Fatty liver Curry leaves: ਤਲਿਆ ਹੋਇਆ ਭੋਜਨ ਖਾਣ ਨਾਲ ਲੀਵਰ ਦੇ ਆਲੇ-ਦੁਆਲੇ ਚਰਬੀ ਇਕੱਠੀ ਹੋ ਜਾਂਦੀ ਹੈ। ਇਹ ਚਰਬੀ ਕਈ ਬਿਮਾਰੀਆਂ ਨੂੰ ਬਾਅਦ ਵਿਚ ਬੁਲਾਉਂਦੀ ਹੈ। ਅੱਜ ਭਾਰਤ ਵਿਚ 10 ਵਿਚੋਂ 5 ਲੋਕ ਫੈਟੀ ਲੀਵਰ ਨਾਲ ਪੀੜਤ ਹਨ। ਤਲੀਆਂ ਹੋਈਆਂ ਚੀਜ਼ਾਂ ਖਾਣ, ਕਸਰਤ ਨਾ ਕਰਨ ਅਤੇ ਖਾਣ-ਪੀਣ ਵਿਚ ਵਰਤੀ ਅਸਾਵਧਾਨੀ ਕਾਰਨ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਪਰ ਤੁਸੀਂ ਆਪਣੀ ਡਾਇਟ ਵਿਚ ਕਰੀ ਪੱਤੇ ਨੂੰ ਸ਼ਾਮਲ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਕਰੀ ਪੱਤੇ ਵਿੱਚ ਪਾਏ ਜਾਣ ਵਾਲੇ ਜ਼ਰੂਰੀ ਤੱਤਾਂ ਬਾਰੇ…
ਫੈਟੀ ਲੀਵਰ ਲਈ ਕਰੀ ਪੱਤਾ ਕਿਵੇਂ ਫਾਇਦੇਮੰਦ: ਕਰੀ ਪੱਤੇ ਵਿੱਚ ਵਿਟਾਮਿਨ ਏ ਅਤੇ ਸੀ ਪਾਏ ਜਾਂਦੇ ਹਨ। ਜੋ ਤੁਹਾਡੇ ਲੀਵਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਲਈ ਜਿਨ੍ਹਾਂ ਦਾ ਲੀਵਰ ਕਮਜ਼ੋਰ ਹੁੰਦਾ ਹੈ, ਕਰੀ ਪੱਤੇ ਦਾ ਸੇਵਨ ਲਾਭਕਾਰੀ ਸਿੱਧ ਹੁੰਦਾ ਹੈ। ਕਰੀ ਦੇ ਪੱਤਿਆਂ ਵਿੱਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਆ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ। ਲੀਵਰ ਦੇ ਆਲੇ-ਦੁਆਲੇ ਜੰਮਣ ਵਾਲੀ ਚਰਬੀ ਇਕ ਕਿਸਮ ਦੀ ਕਾਈ ਦੀ ਤਰ੍ਹਾਂ ਹੁੰਦੀ ਹੈ ਜਿਸ ਨੂੰ ਸਿਰਫ ਐਂਟੀ-ਬੈਕਟਰੀਅਲ ਦੁਆਰਾ ਖਤਮ ਕੀਤਾ ਜਾ ਸਕਦਾ ਹੈ।
ਸੇਵਨ ਕਿਵੇਂ ਕਰੀਏ ?
- ਹਰ ਸਬਜ਼ੀ ‘ਚ ਕਰੀ ਪੱਤੇ ਦੀ ਵਰਤੋਂ ਤੜਕੇ ਦੇ ਰੂਪ ‘ਚ ਕਰੋ।
- ਜਾਂ ਇਸਦੇ ਪੱਤੇ ਸੁੱਕਾ ਕੇ ਇਸ ਦਾ 1 ਚਮਚਾ ਸਵੇਰੇ ਅਤੇ ਸ਼ਾਮ ਨੂੰ ਲਓ।
- ਕਰੀ ਪੱਤਿਆਂ ਦਾ ਰਸ ਵੀ ਮਾਰਕੀਟ ਵਿੱਚ ਉਪਲਬਧ ਹੈ ਤੁਸੀਂ ਚਾਹੋ ਤਾਂ ਇਸ ਨੂੰ ਪੀ ਸਕਦੇ ਹੋ।
- ਜੇ ਜੂਸ ਕੌੜਾ ਲੱਗ ਰਿਹਾ ਹੈ ਤਾਂ ਇਸ ਵਿਚ 1 ਚਮਚਾ ਸ਼ਹਿਦ ਮਿਲਾਓ।
ਫੈਟੀ ਲੀਵਰ ਤੋਂ ਬਚਣ ਲਈ ਖਾਸ ਟਿਪਸ
- ਘੱਟ ਫੈਟ ਅਤੇ ਤੇਲ ਘਿਓ ਵਾਲਾ ਭੋਜਨ ਲਓ
- ਕਦੇ ਵੀ ਜ਼ਰੂਰਤ ਤੋਂ ਜ਼ਿਆਦਾ ਅਤੇ ਘੱਟ ਨਾ ਖਾਓ। ਸੰਤੁਲਿਤ ਭੋਜਨ ਖਾਓ।
- ਕੈਲੋਰੀ ਜਿੰਨੀ ਹੋ ਸਕੇ ਘੱਟ ਲਓ।
- ਆਲੂ, ਚੌਲ ਅਤੇ ਵ੍ਹਾਈਟ ਬਰੈੱਡ ਦੀ ਵਰਤੋਂ ਘਟਾਓ।
- ਚੀਨੀ ਅਤੇ ਹੋਰ ਮਿੱਠੀਆਂ ਚੀਜ਼ਾਂ ਦਾ ਸੇਵਨ ਤੁਰੰਤ ਛੱਡ ਦਿਓ।
- ਸਿਗਰੇਟ ਅਤੇ ਸ਼ਰਾਬ ਪੀਣ ਤੋਂ ਪਰਹੇਜ਼ ਕਰੋ।