Fatty Liver natural foods: ਫੈਟੀ ਲੀਵਰ ਦੀ ਸਮੱਸਿਆ ਅੱਜ ਦੇ ਸਮੇਂ ‘ਚ ਬਹੁਤ ਸਾਰੇ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ। ਇਸ ਨੂੰ ਹੇਪੇਟਿਕ ਸਟੀਟੋਸਿਸ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸਮੱਸਿਆ ਵਿਚ ਲੀਵਰ ਦੇ ਆਸ ਪਾਸ ਜ਼ਿਆਦਾ ਮਾਤਰਾ ‘ਚ ਫੈਟ ਜਮਾ ਹੋਣ ਸੋਜ਼ ਹੋਣ ਲੱਗਦੀ ਹੈ। ਇਸਦੇ ਪਿੱਛੇ ਦਾ ਮੁੱਖ ਕਾਰਨ ਵਿਅਕਤੀ ਦਾ ਗਲਤ ਲਾਈਫਸਟਾਈਲ ਮੰਨਿਆ ਜਾਂਦਾ ਹੈ। ਸਮੇਂ ਸਿਰ ਇਸ ‘ਤੇ ਕਾਬੂ ਨਾ ਪਾਉਣ ਦੇ ਕਾਰਨ ਲੀਵਰ ਕੈਂਸਰ ਅਤੇ ਸਿਰੋਸਿਸ ਯਾਨਿ ਲੀਵਰ ਦੇ ਸੁੰਘੜਨ ਅਤੇ ਫੇਲ ਹੋਣ ਜਾਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਇਨ੍ਹਾਂ ਗੰਭੀਰ ਬਿਮਾਰੀਆਂ ਤੋਂ ਬਚਣ ਲਈ ਅਤੇ ਲੀਵਰ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਆਪਣੇ ਰੋਜ਼ਾਨਾ ਦੇ ਰੁਟੀਨ ਵਿੱਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦਿੰਦੇ ਹਾਂ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਕੁਦਰਤੀ ਤੌਰ ‘ਤੇ ਆਪਣੇ ਲੀਵਰ ਦੀ ਸਿਹਤ ਬਰਕਰਾਰ ਰੱਖ ਸਕੋਗੇ।
ਆਪਣੀ ਰੁਟੀਨ ਵਿਚ ਲਿਆਓ ਸੁਧਾਰ: ਗਲਤ ਰੁਟੀਨ ਦੇ ਕਾਰਨ ਵੀ ਲੀਵਰ ‘ਚ ਸੋਜ਼ ਦੀ ਸਮੱਸਿਆ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਆਪਣੀ ਰੋਜ਼ਾਨਾ ਰੁਟੀਨ ਲਈ ਇੱਕ ਚਾਰਟ ਤਿਆਰ ਕਰੋ। ਰੋਜ਼ਾਨਾ ਸਵੇਰੇ ਜਲਦੀ ਉੱਠ ਕੇ ਸੈਰ, ਯੋਗਾ ਜਾਂ ਕਸਰਤ ਕਰੋ। ਸਿਹਤਮੰਦ ਖੁਰਾਕ ਲਓ। ਦੇਰ ਰਾਤ ਤੱਕ ਜਾਗਣ ਦੀ ਬਜਾਏ ਸਮੇਂ ਸਿਰ ਸੌਣ ਦੀ ਆਦਤ ਬਣਾਓ। ਇਹ ਤੁਹਾਡੇ ਸਰੀਰ ਨੂੰ ਪੂਰੀ ਤਰ੍ਹਾਂ ਆਰਾਮ ਦੇਵੇਗਾ। ਜ਼ਿਆਦਾ ਮਾਤਰਾ ਵਿਚ ਅਲਕੋਹਲ, ਤੰਬਾਕੂ, ਚਾਹ, ਕੌਫੀ ਆਦਿ ਦਾ ਸੇਵਨ ਫੈਟੀ ਲੀਵਰ ਦੀ ਸਮੱਸਿਆ ਵੱਲ ਲੈ ਜਾਂਦਾ ਹੈ। ਇਸ ਨਾਲ ਸਿਰੋਸਿਸ ਜਾਂ ਅਲਕੋਹਲ ਹੈਪੇਟਾਈਟਸ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਮਿੱਠੀਆਂ ਚੀਜ਼ਾਂ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਨਾ ਵੀ ਲੀਵਰ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਘਰੇਲੂ ਨੁਸਖ਼ੇ ਅਪਣਾਓ
ਦਾਲਚੀਨੀ: ਚਿਕਿਤਸਕ ਗੁਣਾਂ ਨਾਲ ਭਰਪੂਰ ਦਾਲਚੀਨੀ ਦਾ ਸੇਵਨ ਕਰਨਾ ਲੀਵਰ ਵਿਚ ਆਈ ਸੋਜ਼ ਨੂੰ ਘਟਾਉਣ ਵਿਚ ਮਦਦ ਮਿਲਦੀ ਹੈ। ਇਸ ਦੇ ਲਈ 1 ਗਲਾਸ ਪਾਣੀ ਵਿੱਚ 2 ਸਟਿੱਕ ਦਾਲਚੀਨੀ ਪਾਓ ਅਤੇ ਇਸ ਨੂੰ ਉਬਾਲੋ। ਤਿਆਰ ਪਾਣੀ ਨੂੰ ਥੋੜਾ ਜਿਹਾ ਠੰਡਾ ਕਰਕੇ ਅਤੇ ਛਾਣ ਕੇ ਸਵੇਰੇ ਖਾਲੀ ਪੇਟ ਪੀਓ। ਹਰ ਰੋਜ਼ ਸਵੇਰੇ 30 ਮਿੰਟ ਲਈ ਖੁੱਲੀ ਹਵਾ ਵਿਚ ਯੋਗਾ ਅਤੇ ਕਸਰਤ ਕਰਨ ਨਾਲ ਫੈਟੀ ਲੀਵਰ ਦੀ ਸਮੱਸਿਆ ਤੋਂ ਵੀ ਬਚਿਆ ਜਾ ਸਕਦਾ ਹੈ। ਇਸਦੇ ਲਈ ਤੁਸੀਂ ਭੁਜੰਗਸਨ, ਨੌਕਾਸਨ, ਕਪਾਲਭਾਤੀ ਆਦਿ ਯੋਗਾ ਕਰ ਸਕਦੇ ਹੋ। ਇਸਦੇ ਨਾਲ ਤੁਹਾਨੂੰ ਸਹੀ ਭਾਰ ਮਿਲਣ ਦੇ ਨਾਲ ਸਰੀਰਕ ਅਤੇ ਮਾਨਸਿਕ ਤੌਰ ਤੇ ਫ਼ਾਇਦਾ ਮਿਲੇਗਾ। ਨਾਲ ਹੀ ਇਮਿਊਨਿਟੀ ਬੂਸਟ ਹੋਣ ਨਾਲ ਲੀਵਰ ਨੂੰ ਤੰਦਰੁਸਤ ਰੱਖਣ ਦੇ ਨਾਲ ਇਸ ਨਾਲ ਬਿਮਾਰੀਆਂ ਤੋਂ ਬਚਾਅ ਰੱਖਣ ‘ਚ ਮਦਦ ਮਿਲੇਗੀ।
ਫਲੈਕਸਸੀਡ ਬੀਜ: ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਫਲੈਕਸਸੀਡ ਦਾ ਸੇਵਨ ਕਰਨ ਨਾਲ ਫੈਟੀ ਲੀਵਰ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਤੁਸੀਂ ਇਸ ਦੇ ਪਾਊਡਰ ਨੂੰ ਪਾਣੀ ‘ਚ ਮਿਲਾ ਕੇ ਪੀ ਸਕਦੇ ਹੋ। ਇਸ ਤੋਂ ਇਲਾਵਾ ਇਸ ਦੇ ਬੀਜਾਂ ਨੂੰ ਸਲਾਦ ਜਾਂ ਕਿਸੇ ਵੀ ਚੀਜ਼ ਵਿਚ ਮਿਕਸ ਕਰਕੇ ਖਾ ਸਕਦੇ ਹੋ। ਆਂਵਲਾ ਵਿਚ ਸਾਰੇ ਵਿਟਾਮਿਨ, ਖਣਿਜ, ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਨਾਲ ਲੀਵਰ ਨੂੰ ਵਧੀਆ ਤਰੀਕੇ ਨਾਲ ਸਫ਼ਾਈ ਹੋਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਤੁਸੀਂ ਇਸਨੂੰ ਆਪਣੀ ਕੱਚਾ, ਅਚਾਰ, ਮੁਰੱਬਾ ਆਦਿ ਦੇ ਰੂਪ ਵਿਚ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।
ਭਾਰ ਅਤੇ ਸ਼ੂਗਰ ‘ਤੇ ਕਰੇ ਕੰਟਰੋਲ: ਵਜ਼ਨ ਵਧਣਾ ਅਤੇ ਸ਼ੂਗਰ ਦੀ ਸਮੱਸਿਆ ਫੈਟੀ ਲੀਵਰ ਦੀ ਮੁਸ਼ਕਲਾਂ ਹੋਣ ਦੇ ਮੁੱਖ ਕਾਰਨਾਂ ਵਿੱਚੋਂ ਗਿਣੀ ਜਾਂਦੀ ਹੈ। ਅਜਿਹੇ ‘ਚ ਲੀਵਰ ਨੂੰ ਸਿਹਤਮੰਦ ਰੱਖਣ ਲਈ ਉਨ੍ਹਾਂ ਨੂੰ ਕੰਟਰੋਲ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਆਪਣੀ ਡਾਇਟ ਵਿਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰੋ। ਜੇ ਕੋਈ ਖਾਸ ਫ਼ਰਕ ਨਾ ਪਵੇ ਤਾਂ ਤੁਰੰਤ ਡਾਕਟਰੀ ਸਲਾਹ ਲਓ।
ਤਣਾਅ ਘੱਟ ਲਓ: ਆਮ ਤੌਰ ‘ਤੇ ਬਹੁਤ ਸਾਰੇ ਲੋਕਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਦਿਲ ਨਾਲ ਲਗਾਉਣ ਦੀ ਆਦਤ ਹੁੰਦੀ ਹੈ। ਕਈ ਘੰਟੇ ਇਕੋ ਜਗ੍ਹਾ ਬੈਠੇ ਰਹਿਣ ਅਤੇ ਪ੍ਰੇਸ਼ਾਨ ਹੋਣ ਨਾਲ ਆਪਣੀ ਸਿਹਤ ਦਾ ਚੰਗਾ ਧਿਆਨ ਨਹੀਂ ਰੱਖ ਪਾਉਂਦੇ ਹਨ। ਅਜਿਹੇ ‘ਚ ਉਨ੍ਹਾਂ ਦੇ ਲੀਵਰ ਦੇ ਨਾਲ ਹੋਰ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਹੋਣ ਦਾ ਖ਼ਤਰਾ ਵਧਦਾ ਹੈ। ਇਸ ਤੋਂ ਬਚਣ ਲਈ ਖੁਸ਼ ਰਹਿਣ ਅਤੇ ਪੋਜ਼ੀਟਿਵ ਸੋਚ ਰੱਖਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਡਾ ਤਣਾਅ ਘੱਟ ਹੋਣ ਦੇ ਨਾਲ ਸਿਹਤ ਨੂੰ ਬਣਾਈ ਰੱਖਣ ਵਿਚ ਸਹਾਇਤਾ ਮਿਲੇਗੀ।