hand beauty tips: ਕੋਰੋਨਾ ਤੋਂ ਬਚਾਅ ਲਈ ਹਰ ਸਮੇਂ ਸਾਨੂੰ ਆਪਣੇ ਹੱਥਾਂ ਨੂੰ ਸਾਫ਼ ਕਰਨਾ ਪੈਂਦਾ ਹੈ ਅਤੇ ਕਈ ਵਾਰ ਸੈਨੇਟਾਈਜ਼ ਵੀ ਕਰਨਾ ਪੈਂਦਾ ਹੈ। ਵਾਰ-ਵਾਰ ਕੈਮੀਕਲ ਹੱਥਾਂ ‘ਤੇ ਲਗਾਉਣ ਨਾਲ ਸਕਿਨ ਰੁਖੀ ਹੋ ਜਾਂਦੀ ਹੈ। ਇਸਦੇ ਲਈ ਕੁਝ ਘਰੇਲੂ ਨੁਸਖ਼ੇ ਅਪਣਾ ਕੇ ਤੁਸੀਂ ਆਪਣੇ ਹੱਥਾਂ ਦੀ ਬਿਊਟੀ ਦੁਬਾਰਾ ਵਾਪਸ ਲਿਆ ਸਕਦੇ ਹੋ।
ਹੱਥਾਂ ਦੀ ਨਮੀ ਬਰਕਰਾਰ ਰੱਖਣ ਲਈ ਹੱਥਾਂ ‘ਤੇ ਕੋਈ ਨਾ ਕੋਈ ਮੌਸਚਰਾਈਜ਼ਰ ਜ਼ਰੂਰ ਲਗਾਓ। ਬਾਥ ਲੈਂਦੇ ਸਮੇਂ ਹੱਥਾਂ ‘ਤੇ ਤੇਲ ਦੀ ਮਸਾਜ ਕਰੋ।
ਵੇਸਣ, ਦਹੀ ਤੇ ਹਲਦੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ 20 ਮਿੰਟ ਤਕ ਹੱਥਾਂ ‘ਤੇ ਲਗਾ ਕੇ ਛੱਡ ਦਿਓ। ਬਾਅਦ ‘ਚ ਇਸਨੂੰ ਹਲਕਾ ਰਗੜੋ ਅਤੇ ਫਿਰ ਸਾਦੇ ਪਾਣੀ ਨਾਲ ਧੋਹ ਲਓ।
ਹੱਥਾਂ ‘ਤੇ ਡ੍ਰਾਈਨੈਸ ਹੋ ਗਈ ਹੈ ਤਾਂ ਇਕ ਚਮਚ ਗਲਿਸਰੀਨ ਨੂੰ 100 ਮਿਲੀ ਲੀਟਰ ਗੁਲਾਬ ਜਲ ‘ਚ ਮਿਲਾਓ। ਇਸਨੂੰ ਹੱਥਾਂ ‘ਤੇ ਲਗਾਉਣ ਨਾਲ ਸਕਿਨ ‘ਚ ਨਮੀ ਆਵੇਗੀ।
ਚੀਨੀ ‘ਚ ਨਿੰਬੂ ਦਾ ਰਸ ਮਿਲਾ ਕੇ ਹੱਥਾਂ ਦੀ ਸਕਿਨ ‘ਤੇ ਹਲਕੀ ਮਸਾਜ ਕਰੋ ਅਤੇ ਬਾਅਦ ‘ਚ ਗੁਣਗੁਣੇ ਪਾਣੀ ਨਾਲ ਹੱਥ ਧੋ ਲਓ। ਸਕਿਨ ‘ਚ ਨਿਖ਼ਾਰ ਆਵੇਗਾ। ਇਕ ਚਮਚ ਬਦਾਮ ਦਾ ਤੇਲ, ਤਿਲ ਦਾ ਤੇਲ ਅਤੇ ਕਣਕ ਦੇ ਬੀਜ਼ਾਂ ਦਾ ਤੇਲ ਮਿਲਾ ਕੇ ਮਿਸ਼ਰਣ ਬਣਾ ਲਓ। ਇਸ ਨੂੰ ਆਪਣੇ ਹੱਥਾਂ ‘ਤੇ ਲਗਾਓ।
ਤੁਸੀਂ ਚਾਹੋ ਤਾਂ ਹੱਥਾਂ ਨੂੰ ਵਾਸ਼ ਕਰਕੇ ਨਾਰੀਅਲ ਦਾ ਤੇਲ ਵੀ ਲਗਾ ਸਕਦੇ ਹੋ। ਔਸ਼ਧੀ ਗੁਣਾਂ ਨਾਲ ਭਰਪੂਰ ਨਾਰੀਅਲ ਦਾ ਤੇਲ ਹੱਥਾਂ ‘ਤੇ ਲਗਾ ਕੇ ਮਾਲਿਸ਼ ਕਰਨ ਨਾਲ ਹੱਥ ਸੁੰਦਰ ਬਣਦੇ ਹਨ ਤੇ ਰੁਖਾਪਣ ਦੂਰ ਹੁੰਦਾ ਹੈ।