Healthy breakfast Raw Paneer: ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੈ ਕਿਉਂਕਿ ਇਹ ਮੇਟਾਬੋਲਿਜ਼ਮ ਰੈਗੂਲੇਟ ਕਰਦਾ ਹੈ ਅਤੇ ਦਿਨ ਭਰ ਸਰੀਰ ‘ਚ ਐਨਰਜ਼ੀ ਵੀ ਬਣੀ ਰਹਿੰਦੀ ਹੈ। ਪਰ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਨਾਸ਼ਤੇ ‘ਚ ਕੀ ਖਾ ਰਹੇ ਹੋ। ਅਜਿਹੇ ‘ਚ ਤੁਹਾਨੂੰ ਨਾਸ਼ਤੇ ‘ਚ ਤਲਿਆ-ਭੁੰਨਿਆ, ਜੰਕ ਫੂਡ, ਹਾਈ ਕੈਲੋਰੀ ਅਤੇ ਫੈਟ ਵਾਲੇ ਫ਼ੂਡ ਦੇ ਬਜਾਏ ਹੈਲਥੀ ਆਪਸ਼ਨ ਦੀ ਚੋਣ ਕਰਨੀ ਚਾਹੀਦੀ ਹੈ। ਇਸ ਲਈ ਕੱਚਾ ਪਨੀਰ ਵਧੀਆ ਆਪਸ਼ਨ ਹੋ ਸਕਦਾ ਹੈ। ਪਨੀਰ ਪਕੌੜਾ, ਸ਼ਾਹੀ ਪਨੀਰ, ਪਨੀਰ ਕੋਫਤਾ, ਪਾਲਕ ਪਨੀਰ, ਪਨੀਰ ਸੈਂਡਵਿਚ ਜਾਂ ਪਨੀਰ ਭੁਰਜੀ ਦਾ ਨਾਂ ਸੁਣਦਿਆਂ ਹੀ ਹਰ ਕਿਸੇ ਦਾ ਮੂੰਹ ‘ਚ ਪਾਣੀ ਆ ਜਾਂਦਾ ਹੈ। ਪਰ ਕੱਚਾ ਪਨੀਰ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਫਾਇਦੇ…
ਨਾਸ਼ਤੇ ‘ਚ ਖਾਓ ਕੱਚਾ ਪਨੀਰ
- ਪਨੀਰ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਜੋ ਨਾ ਸਿਰਫ ਮੈਟਾਬੋਲਿਜ਼ਮ ਨੂੰ ਬੂਸਟ ਕਰੇਗਾ ਬਲਕਿ ਤੁਸੀਂ ਓਵਰਈਟਿੰਗ ਤੋਂ ਵੀ ਬਚੇ ਰਹੋਗੇ। ਦਰਅਸਲ ਪਨੀਰ ਨੂੰ ਪਚਣ ‘ਚ ਸਮਾਂ ਲੱਗਦਾ ਹੈ, ਜਿਸ ਨਾਲ ਤੁਸੀਂ ਓਵਰਈਟਿੰਗ ਤੋਂ ਬਚ ਜਾਂਦੇ ਹੋ। ਇਸ ਤੋਂ ਇਲਾਵਾ ਇਸ ‘ਚ ਆਇਰਨ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਵੀ ਮੌਜੂਦ ਹੁੰਦੇ ਹਨ।
- ਤੁਸੀਂ ਲੰਚ ਤੋਂ 1 ਘੰਟਾ ਪਹਿਲਾਂ ਜਾਂ ਕਸਰਤ ਤੋਂ ਕੁਝ ਘੰਟੇ ਬਾਅਦ ਵੀ ਇਸਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ 1 ਘੰਟਾ ਪਹਿਲਾਂ ਪਨੀਰ ਦਾ ਸੇਵਨ ਕਰਨਾ ਵੀ ਫਾਇਦੇਮੰਦ ਹੁੰਦਾ ਹੈ।
- ਪਨੀਰ ‘ਚ ਕਾਲੀ ਮਿਰਚ ਮਿਲਾ ਕੇ ਤੁਸੀਂ ਇਸ ਨੂੰ ਸਲਾਦ ਦੇ ਰੂਪ ‘ਚ ਵੀ ਖਾ ਸਕਦੇ ਹੋ।
ਆਓ ਤੁਹਾਨੂੰ ਦੱਸਦੇ ਹਾਂ ਕੱਚਾ ਪਨੀਰ ਖਾਣ ਦੇ ਫਾਇਦੇ
ਦਿਨ ਭਰ ਰਹੋਗੇ ਐਕਟਿਵ: ਇਸ ‘ਚ ਗੁੱਡ ਫੈਟ ਜ਼ਿਆਦਾ ਅਤੇ ਟ੍ਰਾਂਸ ਫੈਟ ਘੱਟ ਹੁੰਦਾ ਹੈ ਜਿਸ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਨਾਲ ਹੀ ਇਸ ਨਾਲ ਸਰੀਰ ਨੂੰ ਐਨਰਜੀ ਵੀ ਮਿਲਦੀ ਹੈ ਜਿਸ ਨਾਲ ਤੁਸੀਂ ਦਿਨ ਭਰ ਐਕਟਿਵ ਰਹੋਗੇ। 100 ਗ੍ਰਾਮ ਕੱਚੇ ਪਨੀਰ ‘ਚ 1.2 ਗ੍ਰਾਮ ਕਾਰਬਜ਼ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਪ੍ਰੋਸੈਸਡ ਪਨੀਰ ਨਾਲੋਂ ਕੱਚਾ ਪਨੀਰ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਕੈਲਸ਼ੀਅਮ ਨਾਲ ਭਰਪੂਰ: ਇਸ ‘ਚ ਕੈਲਸ਼ੀਅਮ ਵੀ ਭਰਪੂਰ ਹੁੰਦਾ ਹੈ ਜਿਸ ਨਾਲ ਸਿਰਫ ਹੱਡੀਆਂ ਹੀ ਨਹੀਂ ਬਲਕਿ ਦੰਦਾਂ ਨੂੰ ਵੀ ਮਜ਼ਬੂਤੀ ਮਿਲਦੀ ਹੈ। ਇਸ ‘ਚ ਮੌਜੂਦ ਥਰਮੋਜੇਨੇਸਿਸ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਜਿਸ ਨਾਲ ਫੈਟ ਤੇਜ਼ੀ ਨਾਲ ਬਰਨ ਹੁੰਦਾ ਹੈ। ਡਾਇਬਿਟੀਜ਼ ਮਰੀਜ਼ਾਂ ਲਈ ਵੀ ਕੱਚਾ ਪਨੀਰ ਇੱਕ ਆਦਰਸ਼ ਨਾਸ਼ਤਾ ਹੈ। ਇਸ ‘ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜਿਸ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦਾ ਹੈ।
ਦਿਲ ਨੂੰ ਰੱਖੇ ਸਿਹਤਮੰਦ: ਇਸ ‘ਚ ਕਈ ਅਜਿਹੇ ਖਣਿਜ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਦੇ ਹਨ। ਇਸ ਨਾਲ ਦਿਲ ਤੱਕ ਜਾਣ ਵਾਲੀਆਂ ਧਮਨੀਆਂ ਅਤੇ ਨਾੜੀਆਂ ‘ਚ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਦੂਰ ਰਹਿੰਦੇ ਹੋ।
ਮਜ਼ਬੂਤ ਪਾਚਨ ਕਿਰਿਆ: ਇਸ ‘ਚ ਫਾਸਫੋਰਸ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਪਾਚਨ ਅਤੇ ਨਿਕਾਸ ‘ਚ ਮਦਦ ਕਰਦੀ ਹੈ। ਇਹ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਦੂਰ ਰੱਖਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਮੈਗਨੀਸ਼ੀਅਮ ਕਬਜ਼ ਤੋਂ ਵੀ ਬਚਾਉਂਦਾ ਹੈ।
ਮਾਨਸਿਕ ਤਣਾਅ: ਦਿਨ ਭਰ ਕੰਮ ਕਰਨ ਦੇ ਬਾਅਦ ਤਣਾਅ ਅਤੇ ਥਕਾਵਟ ਹੋਣਾ ਤਾਂ ਆਮ ਗੱਲ ਹੈ ਪਰ 1 ਕੌਲੀ ਕੱਚਾ ਪਨੀਰ ਖਾਣ ਨਾਲ ਤੁਹਾਡੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਇਸ ਲਈ ਜਦੋਂ ਵੀ ਤੁਸੀਂ ਤਣਾਅ ਜਾਂ ਥਕਾਵਟ ਮਹਿਸੂਸ ਕਰਦੇ ਹੋ ਤਾਂ ਕੱਚਾ ਪਨੀਰ ਖਾਓ। ਇਸ ‘ਚ ਮੌਜੂਦ ਅਮੀਨੋ ਐਸਿਡ ਡਿਪ੍ਰੈਸ਼ਨ ਤੋਂ ਵੀ ਬਚਾਉਂਦੇ ਹਨ।
ਡਾਇਬਿਟੀਜ਼ ਦਾ ਖ਼ਤਰਾ ਘੱਟ ਕਰੇ: ਪਨੀਰ ਇੰਨਸੁਲਿਨ ਨੂੰ ਵਧਣ ਤੋਂ ਰੋਕ ਸਕਦਾ ਹੈ ਜਿਸ ਨਾਲ ਟਾਈਪ-2 ਡਾਇਬਟੀਜ਼ ਅਤੇ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਬਹੁਤ ਘੱਟ ਕੀਤਾ ਜਾਂਦਾ ਹੈ। ਸੇਲੇਨੀਅਮ ਦੀ ਮਾਤਰਾ ਜ਼ਿਆਦਾ ਹੋਣ ਨਾਲ ਖੂਨ ‘ਚ ਐਂਟੀਆਕਸੀਡੈਂਟ ਸੁਰੱਖਿਆ ਵਧਦੀ ਹੈ। ਇਸ ਨਾਲ ਨਾ ਸਿਰਫ਼ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਬਲਕਿ ਇਹ ਸਰੀਰ ‘ਚ ਕੈਂਸਰ ਸੈੱਲਾਂ ਨੂੰ ਵਧਣ ਤੋਂ ਵੀ ਰੋਕਦਾ ਹੈ। ਇਸ ਨਾਲ ਤੁਸੀਂ ਇਸ ਖਤਰਨਾਕ ਬੀਮਾਰੀ ਤੋਂ ਦੂਰ ਰਹਿੰਦੇ ਹੋ।