Immunity Booster fruits: ਕੋਰੋਨਾ ਦਾ ਕਹਿਰ ਪੂਰੇ ਵਿਸ਼ਵ ਭਰ ‘ਚ ਫੈਲਿਆ ਹੋਇਆ ਹੈ। ਇਸ ਦੇ ਨਾਲ ਹੀ ਮੌਸਮ ਵਿੱਚ ਤਬਦੀਲੀ ਆਉਣ ਕਾਰਨ ਫਲੂ, ਜ਼ੁਕਾਮ, ਖੰਘ ਵਰਗੀਆਂ ਸਿਹਤ ਸਮੱਸਿਆਵਾਂ ਵੀ ਹੋ ਰਹੀਆਂ ਹਨ। ਅਜਿਹੀ ਸਥਿਤੀ ‘ਚ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਰੋਨਾ ਵਾਇਰਸ ਸਿਰਫ ਕਮਜ਼ੋਰ ਪਾਚਣ ਕਿਰਿਆ ਵਾਲਿਆਂ ‘ਤੇ ਹੀ ਨਹੀਂ ਬਲਕਿ ਬਿਮਾਰ ਲੋਕਾਂ ਉੱਤੇ ਵੀ ਤੇਜ਼ੀ ਨਾਲ ਹਮਲਾ ਕਰਦਾ ਹੈ। ਸਹੀ ਖਾਣ-ਪੀਣ ਤੋਂ ਇਲਾਵਾ ਸਬਜ਼ੀਆਂ ਅਤੇ ਫਲਾਂ ਦਾ ਰਸ ਵੀ ਸਰੀਰ ਦੀ ਪਾਚਣ ਸ਼ਕਤੀ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਫ਼ਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਸੇਵਨ ਨਾਲ ਤੁਸੀਂ ਆਪਣੇ ਸਰੀਰ ਦੀ ਇਮਊਨਿਟੀ ਨੂੰ ਵਧਾ ਸਕਦੇ ਹੋ।
ਕਿੰਨੂੰ: ਸਿਹਤਵਰਧਕ ਤੱਤਾਂ ਨਾਲ ਭਰਪੂਰ ਕਿੰਨੂੰ ‘ਚ ਵਿਟਾਮਿਨ ਸੀ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ ਜੋ ਕਿ ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ ‘ਚ ਵਾਧਾ ਕਰਦੀ ਹੈ ਇਸ ਲਈ ਵਿਟਾਮਿਨ ਸੀ ਯੁਕਤ ਕਿੰਨੂੰ ਖਾਣਾ ਲਾਭਦਾਇਕ ਹੁੰਦਾ ਹੈ।
ਸੰਤਰਾ: ਨਿੰਬੂ ਜਾਤੀ ਦਾ ਫਲ ਮੰਨਿਆ ਜਾਣ ਵਾਲੇ ਸੰਤਰੇ ਦੀ ਖੇਤੀ ਭਾਰਤ ‘ਚ ਭਾਰਤ ਵਿੱਚ ਸੰਤਰੇ ਦੀ ਖੇਤੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਵਧੇਰੇ ਕੀਤੀ ਜਾਂਦੀ ਹੈ। ਵਿਟਾਮਿਨ ਯੁਕਤ ਸੰਤਰਾ ਇਮੁਊਨਿਟੀ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਲਈ ਸੰਤਰਾ ਵੀ ਤੁਹਾਡੇ ਲਈ ਲਾਭਦਾਇਕ ਹੈ।
ਅੰਗੂਰ: ਅੰਗੂਰ ‘ਚ ਮੌਜੂਦ ਐਂਟੀਆਕਸੀਡੈਂਟ ਤੱਤ ਸਾਡੇ ਸਰੀਰ ਅੰਦਰ ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ ‘ਚ ਵਾਧਾ ਕਰਦੇ ਹਨ। ਅੰਗੂਰ ‘ਚ ਵਿਟਾਮਿਨ-ਸੀ, ਈ, ਫਾਈਬਰ ਅਤੇ ਕੈਲੋਰੀ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ, ਜਿਸਦਾ ਸੇਵਨ ਕਾਫੀ ਲਾਭਦਾਇਕ ਰਹੇਗਾ।
ਕੀਵੀ: ਇੱਕ ਮੀਡੀਅਮ ਕੀਵੀ ‘ਚ 71 ਮਿਲੀਗ੍ਰਾਮ ਵਿਟਾਮਿਨ ਸੀ ਮੌਜੂਦ ਹੁੰਦਾ ਹੈ। ਵਿਟਾਮਿਨ-ਸੀ ਨਾਲ ਭਰਪੂਰ ਕੀਵੀ ਫ਼ਲ ‘ਚ ਤਣਾਅ ਅਤੇ ਕੋਲੇਸਟ੍ਰੋਲ ਨੂੰ ਘਟਾਉਣ ਦੇ ਤੱਤ ਹੁੰਦੇ ਹਨ। ਇਹ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਵਿਚ ਸਹਾਈ ਹੁੰਦਾ ਹੈ।
ਅੰਬ: ਅਜੋਕੀ ਖੋਜ ਮੁਤਾਬਕ ਅੰਬ ‘ਚ ਵੀ 36.4 ਮਾਇਕ੍ਰੋਗ੍ਰਾਮ ਪਾਇਆ ਗਿਆ ਹੈ। ਸਵਾਦ ‘ਚ ਬੇਹੱਦ ਰਸੀਲਾ ਅੰਬ ਵੀ ਤੁਸੀਂ ਖਾ ਸਕਦੇ ਹੋ ਪਰ ਧਿਆਨ ਰਹੇ ਇਸਦਾ ਜਿਆਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਸੋ ਗਰਮੀਆਂ ਦੇ ਫਲਾਂ ਦੇ ਰਾਜੇ ਅੰਬ ਦੇ ਸੇਵਨ ਦਾ ਲੁਤਫ਼ ਜ਼ਰੂਰ ਉਠਾਓ ਪਰ ਸੰਭਲ ਕੇ।