immunity booster giloy damage liver: ਜਦੋਂ ਤੋਂ ਕੋਰੋਨਾ ਕਾਲ ਸ਼ੁਰੂ ਹੋਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਡਾਕਟਰ ਅਤੇ ਐਕਸਪਰਟ ਸਾਨੂੰ ਕਾੜਾ ਪੀਣ ਦੀ ਸਲਾਹ ਦੇ ਰਹੇ ਹਨ, ਤਾਂ ਕਿ ਇਸ ਨਾਲ ਸਾਡੀ ਇਮਿਊਨਿਟੀ ਸਟ੍ਰਾਂਗ ਹੋਵੇ ਅਤੇ ਵਾਇਰਸ ਤੋਂ ਖੁਦ ਦਾ ਬਚਾਅ ਕੀਤਾ ਜਾ ਸਕੇ, ਪਰ ਉਹ ਇਸ ਕਾੜੇ ‘ਚ ਉਪਯੋਗ ਕੀਤੀ ਜਾਣ ਵਾਲੀ ਇੱਕ ਔਸ਼ਧੀ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ।
ਲਿਵਰ ਡੈਮੇਜ ਦੇ ਕਰੀਬ 6 ਮਾਮਲੇ ਦੇਖੇ ਗਏ-
ਦਰਅਸਲ, ਵਾਇਰਸ ਤੋਂ ਬਚਣ ਲਈ ਲਈਆਂ ਜਾਣ ਵਾਲੀਆਂ ਕੁਝ ਜੜੀਆਂ-ਬੂਟੀਆਂ ਅਤੇ ਪ੍ਰਾਪੰਰਿਕ ਦਵਾਈਆਂ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀਆਂ ਹਨ।ਜੀ ਹਾਂ, ਮੁੰਬਈ ‘ਚ ਡਾਕਟਰਸ ਨੇ ਪਿਛਲੇ ਸਾਲ ਸਤੰਬਰ ਤੋਂ ਦਸੰਬਰ ਦੇ ਵਿਚਾਲੇ ਇਨ੍ਹਾਂ ਤੋਂ ਹੋਣ ਵਾਲੇ ਲਿਵਰ ਡੈਮੇਜ ਦੇ ਕਰੀਬ 6 ਮਾਮਲੇ ਦੇਖੇ ਸਨ।ਅਜਿਹੇ ਜਿਆਦਾਤਰ ਮਰੀਜ਼ਾਂ ‘ਚ ਪੀਲੀਆ ਅਤੇ ਥਕਾਣ ਦੀ ਸਮੱਸਿਆ ਦੇਖੀ ਗਈ।
ਜਾਂਚ ‘ਚ ਪਤਾ ਲੱਗਾ ਮਰੀਜ਼ ਕਰ ਰਹੇ ਸਨ ਗਿਲੋਯ ਦਾ ਸੇਵਨ: ਡਾਕਟਰਸ ਨੇ ਜਦੋਂ ਇਨ੍ਹਾਂ ਮਰੀਜ਼ਾਂ ਦੀ ਮੈਡੀਕਲ ਹਿਸਟਰੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ, ਇਹ ਸਾਰੀਆਂ ਟਿਨੋਸਪੋਰਾ ਕੋਡਰੀਫੋਲੀਆ ਦਾ ਸੇਵਨ ਕਰ ਰਹੇ ਸਨ, ਜਿਸ ‘ਚ ਆਮ ਭਾਸ਼ਾ ‘ਚ ਲੋਕ ਗਿਲੋਯ ਕਹਿੰਦੇ ਹਨ।ਭਾਰਤ ‘ਚ ਗਿਲੋਯ ਕਾਫੀ ਮਸ਼ਹੂਰ ਹੈ।ਜਿਸਦਾ ਅਕਸਰ ਲੋਕ ਗੰਭੀਰ ਬੁਖਾਰ ‘ਚ ਸੇਵਨ ਕਰ ਰਹੇ ਹਨ।
ਸਟੱਡੀ ‘ਚ ਹੋਇਆ ਖੁਲਾਸਾ: ‘ਇੰਡੀਅਨ ਨੈਸ਼ਨਲ ਐਸੋਸੀਏਸ਼ਨ ਫਾਰ ਦੀ ਸਟੱਡੀ ਆਫ ਦਿ ਲਿਵਰ’ ‘ਚ ਪ੍ਰਕਾਸ਼ਿਤ ਇੱਕ ਸਟੱਡੀ ‘ਚ ਲਿਵਰ ਸਪੈਸ਼ਲਿਸਟ ਡਾਕਟਰ ਆਭਾ ਨਾਗਰਲ ਨੇ ਦੱਸਿਆ ਕਿ ਇਕ 62 ਸਾਲ ਦੀ ਬਜ਼ੁਰਗ ਔਰਤ ਨੂੰ ਪੇਟ ‘ਚ ਤਕਲੀਫ ਤੋਂ ਬਾਅਦ ਉਨਾਂ੍ਹ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ।ਕਰੀਬ ਚਾਰ ਮਹੀਨਿਆਂ ਤਕ ਇਸ ਤਕਲੀਫ ਨਾਲ ਜੂਝਣ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ।
ਹੈਲਥ ਐਕਸਪਰਟਸ ਕੋਰੋਨਾ ਸੰਕਟ ‘ਚ ਦੱਸ ਚੁੱਕੇ ਹਨ ਗਿਲੋਯ ਨਾਲ ਇਮਿਊਨਿਟੀ ਬਿਹਤਰ ਹੋਣ ਦੀ ਗੱਲ: ਡਾ. ਨਾਗਰਲ ਨੇ ਅਨੁਸਾਰ, ਇਹੀ ਉਹ ਸਮਾਂ ਸੀ ਜਦੋਂ ਉਨ੍ਹਾਂ ਨੇ ਬਾਇਓਪਸੀ ਦੇ ਰਾਹੀਂ ਲਿਵਰ ‘ਚ ਗਿਲੋਯ ਨਾਲ ਹੋਣ ਵਾਲੀ ਇਹ ਭਿਆਨਕ ਇੰਜ਼ਰੀ ਦੇ ਬਾਰੇ ‘ਚ ਪਤਾ ਲੱਗਾ ਸੀ।ਦੱਸਣਯੋਗ ਹੈ ਕਿ ਕੋਰੋਨਾ ਦੇ ਸੰਕਰ ਕਾਲ ‘ਚ ਵੀ ਕਈ ਵਾਰ ਹੈਲਥ ਐਕਸਪਰਟਸ ਨੇ ਗਿਲੋਯ ਨਾਲ ਇਮਿਊਨਿਟੀ ਬਿਹਤਰ ਹੋਣ ਦੀ ਗੱਲ ਕਹੀ ਸੀ।
ਆਯੁਸ਼ ਮੰਤਰਾਲੇ ਕਰ ਚੁੱਕਾ ਹੈ ਗਿਲੋਯ ਦੀ ਸਿਫਾਰਿਸ਼:ਗਿਲੋਯ ਉਨ੍ਹਾਂ ਬਹੁਤ ਸਾਰੀਆਂ ਵਿਕਲਪਕ ਦਵਾਈਆਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਸਿਫਾਰਸ਼ ਖੁਦ ਆਯੁਸ਼ ਮੰਤਰਾਲੇ ਦੁਆਰਾ ਕੀਤੀ ਗਈ ਸੀ। ਆਯੁਸ਼ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਗਿਲੋਏ ਸਾਰਜ਼-ਕੋਵ -2 ਦੇ ਕਾਰਨ ਕੋਵਿਡ -19 ਦੀ ਬਿਮਾਰੀ ਵਿਰੁੱਧ ਛੋਟ ਵਧਾ ਸਕਦਾ ਹੈ।
ਗਿਲੋਯ ‘ਚ ਕੀ ਹੈ ਖਾਸ: ਗਿਲੋਯ ਦੇ ਪੱਤੇ ਸੁਪਾਰੀ ਪੱਤਿਆਂ ਵਰਗੇ ਹਨ।ਇਸ ਦੇ ਪੱਤਿਆਂ ਵਿਚ ਲੋੜੀਂਦੀ ਮਾਤਰਾ ਵਿਚ ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਦੇ ਤਣਿਆਂ ਵਿਚ ਚੰਗੀ ਮਾਤਰਾ ਵਿਚ ਸਟਾਰਚ ਵੀ ਹੁੰਦੇ ਹਨ।ਆਯੁਰਵੈਦ ਦੇ ਅਨੁਸਾਰ, ਗਿਲੋਯ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ ਅਤੇ ਨਾਲ ਹੀ ਕਈ ਖਤਰਨਾਕ ਬਿਮਾਰੀਆਂ ਤੋਂ ਬਚਾਉਂਦਾ ਹੈ।
ਵਿਗਿਆਨ ਜਗਤ ‘ਚ ਵੀ ਗਿਲੋਯ ਨੂੰ ਮੰਨਿਆ ਗਿਆ ਹੈ ਬਿਹਤਰੀਨ ਆਯੁਰਵੈਦਿਕ ਇਲਾਜ: ਆਯੁਰਵੈਦ ਹੀ ਨਹੀਂ ਵਿਗਿਆਨ ਜਗਤ ਦੇ ਵੱਡੇ-ਵੱਡੇ ਮਾਹਿਰ ਵੀ ਗਿਲੋਯ ਨੂੰ ਬਿਹਤਰੀਨ ਆਯੁਰਵੈਦਿਕ ਇਲਾਜ ਮੰਨਦੇ ਹਨ।ਮੇਟਾਬਾਲਿਜ਼ਮ ਸਿਸਟਮ, ਬੁਖਾਰ, ਖਾਂਸੀ, ਜੁਕਾਮ ਅਤੇ ਗੈਸਟ੍ਰੋਇੰਟਸਟਾਈਨਲ ਸਮੱਸਿਆ ਤੋਂ ਇਲਾਵਾ ਵੀ ਇਹ ਕਈ ਵੱਡੀਆਂ ਬੀਮਾਰੀਆਂ ਤੋਂ ਤੁਹਾਡੀ ਰੱਖਿਆ ਕਰਦਾ ਹੈ।ਪੀਲੀਏ ਦੇ ਮਰੀਜ਼ਾਂ ਲਈ ਵੀ ਗਿਲੋਯ ਦੇ ਪੱਤੇ ਨੂੰ ਫਾਇਦੇਮੰਦ ਮੰਨਿਆ ਗਿਆ ਹੈ।ਕੋਰੋਨਾ ਕਾਲ ‘ਚ ਲੋਕ ਉਬਲੇ ਪਾਣੀ,ਜੂਸ, ਕਾੜਾ, ਚਾਹ ਜਾਂ ਕੌਫੀ ਦੇ ਰੂਪ ‘ਚ ਇਸਦੀ ਵਰਤੋਂ ਕਰ ਰਹੇ ਸਨ।
PMO ਨੇ 8 ਜੁਲਾਈ ਤੱਕ ਦੀਆਂ ਸਾਰੀਆਂ ਮੀਟਿੰਗਾਂ ਟਾਲੀਆਂ , ਦੋ ਦਿਨ ਦੇ ਅੰਦਰ ਹੋ ਸਕਦਾ ਹੈ ਕੈਬਿਨੇਟ ਵਿਸਤਾਰ…