ਕਬਜ਼ ਨਾਲ ਨਿਪਟਣਾ ਕੋਈ ਆਸਾਨ ਕੰਮ ਨਹੀਂ ਹੈ ਪਰ ਡਰੋ ਨਹੀਂ ਕਿਉਂਕਿ ਇਸ ਪ੍ਰੇਸ਼ਾਨੀ ਦਾ ਇਕ ਟੇਸਟੀ ਉਪਾਅ ਹੈ-‘ਕਿਸ਼ਮਿਸ਼’। ਇਹ ਛੋਟੇ ਬੀਜ ਨਾ ਸਿਰਫ ਤੁਹਾਡੇ ਮਿੱਠੇ ਦੀ ਕ੍ਰੇਵਿੰਗ ਨੂੰ ਸ਼ਾਂਤ ਕਰਦੇ ਹਨ ਸਗੋਂ ਪਾਚਣ ਵਿਚ ਸਹਾਇਤਾ ਤੇ ਕਬਜ਼ ਤੋਂ ਰਾਹਤ ਦਿਵਾਉਣ ਵਿਚ ਵੀ ਮਦਦ ਕਰਦੇ ਹਨ। ਕਿਸ਼ਮਿਸ਼ ਭਿਉਂ ਕੇ ਰੱਖੋ, ਨਿਚੋੜੋ ਤੇ ਸਿਪ-ਸਿਪ ਕਰਕੇ ਪੀਓ। ਇਹ ਆਸਾਨ ਉਪਾਅ ਪਾਚਣ ਵਿਚ ਸਹਾਇਤਾ ਕਰਦਾ ਹੈ। ਕਿਸ਼ਮਿਸ਼ ਦੇ ਕੁਦਰਤੀ ਗੁਣ ਕਬਜ਼ ਤੋਂ ਰਾਹਤ ਦਿਵਾਉਣ ਵਿਚ ਮਦਦਗਾਰ ਹਨ।
ਕਿਸ਼ਮਿਸ਼ ਦਾ ਇਸਤੇਮਾਲ ਕਰਕੇ ਕਬਜ਼ ਨੂੰ ਅਲਵਿਦਾ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ 8-10 ਕਿਸ਼ਮਿਸ਼ ਨੂੰ ਰਾਤ ਭਰ ਭਿਉਂ ਕੇ ਰੱਖਣ ਦੀ ਸਲਾਹ ਦਿੱਤੀ। ਫਿਰ ਖਾਣ ਤੋਂ ਠੀਕ ਪਹਿਲਾਂ ਉਸੇ ਪਾਣੀ ਵਿਚ ਰਸ ਨਿਚੋੜ ਲਓ। ਇਹ ਬੱਚਿਆਂ ਵਿਚ ਵੀ ਕਬਜ਼ ਤੋਂ ਰਾਹਤ ਦਿਵਾਉਣ ਵਿਚ ਮਦਦ ਕਰਦਾ ਹੈ।
ਡੀਟੌਕਸੀਫਿਕੇਸ਼ਨ
ਲੀਵਰ ਇਕ ਜ਼ਰੂਰੀ ਅੰਗ ਹੈ ਜੋ ਕੁਦਰਤੀ ਤੌਰ ‘ਤੇ ਸਰੀਰ ਨੂੰ ਡੀਟੌਕਸੀਫਿਕੇਸ਼ਨ ਕਰਦਾ ਹੈ ਪਰ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਅਨਹੈਲਦੀ ਲਾਈਫਸਟਾਈਲ ਦੇ ਕਾਰਨ ਇਹ ਠੀਕ ਤੋਂ ਕੰਮ ਨਹੀਂ ਕਰ ਪਾਉਂਦਾ ਤੇ ਇਸ ਨੂੰ ਸਾਡੀ ਮਦਦ ਦੀ ਲੋੜ ਹੁੰਦੀ ਹੈ। ਇਸ ਨੂੰ ਬੇਹਤਰ ਤਰੀਕੇ ਨਾਲ ਕੰਮ ਕਰਨ ਦਾ ਸਭ ਤੋਂ ਚੰਗਾ ਤਰੀਕਾ ਲੀਵਰ ਨਾਲ ਟਾਕਸਿਨਸ ਨੂੰ ਬਾਹਰ ਕੱਢਣਾ ਹੈ।ਰਾਤ ਨੂੰ ਭਿਉਂ ਕੇ ਰੱਖੀ ਕਿਸ਼ਮਿਸ਼ ਪ੍ਰਭਾਵੀ ਤੌਰ ‘ਤੇ ਬਲੱਡ ਪਿਊਰੀਫੀਕੇਸ਼ਨ ਦਾ ਕੰਮ ਕਰ ਸਕਦੀ ਹੈ।
ਪੇਟ ਨੂੰ ਰੱਖਦਾ ਹੈ ਹੈਲਦੀ
ਕਿਸ਼ਮਿਸ਼ ਦੇ ਪਾਣੀ ਵਿਚ ਅਘੁਲਣਸ਼ੀਲ ਫਾਈਬਰ ਮਾਤਰਾ ਵਿਚ ਪਾਏ ਜਾਂਦਾ ਹੈ ਜੋ ਪਾਚਣ ਵਿਚ ਸਹਾਇਤਾ ਕਰਦੇ ਹਨ। ਕਿਸ਼ਮਿਸ਼ ਵਿਚ ਸ਼ਾਮਲ ਫਲੇਵੋਨੋਇਡ ਜਿਵੇਂ ਟਾਰਟਿਕ ਐਸਿਡ, ਟੈਨਿਨ ਤੇ ਕੈਟੇਚਿਨ, ਇਕ ਰੇਚਕ ਕਿਰਿਆ ਨੂੰ ਉਤਸ਼ਾਹਿਤ ਕਰਦੇ ਹਨ ਜੋ ਅੰਤੜੀਆਂ ਜ਼ਰੀਏ ਕਬਜ਼ ਨੂੰ ਰੋਕਦਾ ਹੈ। ਪੇਟ ਨੂੰ ਹੈਲਦੀ ਤੇ ਸਾਫ ਰੱਖਣ ਲਈ ਪਾਣੀ ਵਿਚ ਕਿਸ਼ਮਿਸ਼ ਮਿਲਾ ਕੇ ਪੀਣਾ ਇਕ ਸਫਲ ਘਰੇਲੂ ਇਲਾਜ ਹੈ।
ਐਸਿਡ ਨੂੰ ਘੱਟ ਕਰਦੇ ਹਨ
ਕਾਲੀ ਕਿਸ਼ਮਿਸ਼ ਦੇ ਪਾਣੀ ਵਿਚ ਐਂਟਾਸਿਡ, ਪੋਟਾਸ਼ੀਅਮ ਤੇ ਮੈਗਨੀਸ਼ੀਅਮ ਹੁੰਦੇ ਹਨ ਜੋ ਪੇਟ ਦੇ ਐਸਿਡ ਨੂੰ ਰੈਗੂਲੇਟ ਕਰਨ ਵਿਚ ਸਹਾਇਕ ਹੁੰਦੇ ਹਨ ਤੇ ਇਸ ਲਈ ਇਸ ਪੁਰਾਣੀ ਸਥਿਤੀ ਨੂੰ ਰੋਕ ਸਕਦੇ ਹਨ।
ਅਨੀਮੀਆ ਨਾਲ ਲੜਨ ਵਿਚ ਮਦਦਗਾਰ
ਕਿਸ਼ਮਿਸ਼ ਵਿਚ ਆਇਰਨ, ਬੀ-ਕਾਮਪਲੈਕਸ ਵਿਟਾਮਿਨ ਤੇ ਕਾਪਰ ਸਾਰੇ ਕਾਫੀ ਮਾਤਰਾ ਵਿਚ ਹੁੰਦੇ ਹਨ। ਬੀ-ਕਾਂਪਲੈਕਸ ਵਿਟਾਮਿਨ ਤੇ ਆਇਰਨ ਬੇਸਡ ਸੈਲਸ ਨੂੰ ਵਧਾਉਣ ਵਿਚ ਮਦਦ ਕਰਦੇ ਹਨ।
ਐਨਰਜੀ ਬੂਸਟਰ
ਆਪਣੇ ਦਿਨ ਦੀ ਸ਼ੁਰੂਆਤ ਇਕ ਗਿਲਾਸ ਭਿੱਜੀ ਹੋਈ ਕਿਸ਼ਮਿਸ਼ ਦੇ ਪਾਣੀ ਨਾਲ ਕਰਨ ਨਾਲ ਤੁਹਾਡੇ ਸਰੀਰ ਨੂੰ ਉਹ ਐਨਰਜੀ ਮਿਲ ਸਕਦੀ ਹੈ ਜੋ ਪੂਰੇ ਦਿਨ ਬੇਹਤਰ ਤਰੀਕੇ ਨਾਲ ਕੰਮ ਕਰਨ ਲਈ ਜ਼ਰੂਰੀ ਹੈ।