Lazyness tips: ਅੱਜ ਹਰ ਕਿਸੇ ਕੋਲ ਸਮੇਂ ਦੀ ਘਾਟ ਹੈ। ਇਸ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਆਲਸ ਸਭ ਤੋਂ ਵੱਡਾ ਕਾਰਨ ਹੈ। ਵਾਰ-ਵਾਰ ਕੰਮ ਟਾਲਣ ਨਾਲ ਤਣਾਅ ਵਧ ਜਾਂਦਾ ਹੈ ਅਤੇ ਕੰਮ ਵਿਚਾਲੇ ਹੀ ਰਹਿ ਜਾਂਦੇ ਹਨ। ਇਹੀ ਇਕੱਠੇ ਹੋਏ ਕੰਮ ਮਾਨਸਿਕ ਅਤੇ ਸਰੀਰਕ ਤਣਾਅ ਦਾ ਕਾਰਨ ਬਣਦੇ ਹਨ। ਅਸੀਂ ਸਾਰੇ ਹੀ ਇਸ ਸਥਿਤੀ ‘ਚੋਂ ਨਿਕਲਦੇ ਹਾਂ। ਕਈ ਵਾਰ ਕੰਮ ਕਰਨ ਦੀ ਸੋਚਦੇ ਹਾਂ ਪਰ ਆਲਸ ਕਾਰਨ ਉਸ ਕੰਮ ਨੂੰ ਟਾਲ ਦਿੱਤਾ ਜਾਂਦਾ ਹੈ। ਹਰ ਕੋਈ ਸੋਚਦਾ ਹੈ ਕਿ ਆਪਣਾ ਹੀ ਕੰਮ ਹੈ, ਕੱਲ੍ਹ ਕਰ ਲਵਾਂਗੇ ਜਾਂ ਫਿਰ ਕਰ ਲਵਾਂਗੇ। ਅਜਿਹਾ ਸੋਚਦੇ-ਸੋਚਦੇ ਹੀ ਅਸੀਂ ਕੰਮ ਕਰਨ ਤੋਂ ਵਾਂਝੇ ਰਹਿ ਜਾਂਦੇ ਹਾਂ। ਅਸਲ ‘ਚ ਕੋਈ ਵੀ ਕੰਮ ਗ਼ਲਤ ਹੋਣ ‘ਤੇ ਅਸੀਂ ਕਿਸਮਤ ਨੂੰ ਦੋਸ਼ ਦਿੰਦੇ ਹਾਂ ਪਰ ਕਮੀ ਸਾਡੇ ਆਪਣੇ ਅੰਦਰ ਹੀ ਹੁੰਦੀ ਹੈ। ਅਸੀਂ ਕੰਮ ਨੂੰ ਟਾਲਦੇ ਰਹਿੰਦੇ ਹਾਂ। ਅਜਿਹਾ ਨਹੀਂ ਹੈ ਕਿ ਕੰਮ ਨੂੰ ਟਾਲਣਾ ਜਾਂ ਮੁਲਤਵੀ ਕਰਨਾ ਸਾਡੀ ਕਿਸਮਤ ਹੁੰਦਾ ਹੈ, ਸਗੋਂ ਇਹ ਸਾਡੀ ਆਦਤ ਬਣ ਜਾਂਦੀ ਹੈ, ਜੋ ਅੱਗੇ ਜਾ ਕੇ ਸਾਨੂੰ ਨੁਕਸਾਨ ਦੇ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਆਲਸ ਤੋਂ ਬਚਣ ਲਈ ਕੁੱਝ ਟਿਪਸ ਦੱਸਣ ਜਾ ਰਹੇ ਹਾਂ।
ਕੰਮ ਨੂੰ ਹਿੱਸਿਆਂ ‘ਚ ਵੰਡੋ: ਕੋਈ ਵੀ ਵੱਡਾ ਕੰਮ ਕਰਨ ਲਈ ਅਸੀਂ 10 ਵਾਰ ਸੋਚਦੇ ਹਾਂ ਕਿ ਹੁਣ ਕਰਾਂ, ਕੱਲ੍ਹ ਕਰਾਂ ਜਾਂ ਕੁਝ ਦਿਨਾਂ ਬਾਅਦ। ਇਸ ਲਈ ਬਿਹਤਰ ਹੈ ਕਿ ਕੰਮ ਨੂੰ ਹਿੱਸਿਆਂ ‘ਚ ਵੰਡ ਕੇ ਕਰਨ ਦੀ ਕੋਸ਼ਿਸ਼ ਕਰੀਏ। ਛੋਟੇ ਕੰਮ ਕਰਨ ਲਈ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਹੁੰਦੀ। ਇਸ ਲਈ ਕੰਮਾਂ ਦੀ ਵੰਡ ਕਰ ਲਓ। ਇਹ ਗੱਲ ਦਿਮਾਗ਼ ‘ਚ ਚੰਗੀ ਤਰ੍ਹਾਂ ਬਿਠਾ ਲਓ ਕਿ ਜ਼ਿੰਦਗੀ ‘ਚ ਸਫਲ ਹੋਣ ਲਈ ਕੰਮਾਂ ਦੀ ਲਿਸਟ ਬਣਾ ਕੇ ਖ਼ਤਮ ਕਰਨ ਦੀ ਕੋਸ਼ਿਸ਼ ਕਰੋ।
ਐਨਰਜੀ ਡਰਿੰਕ: ਇਸ ਦਾ ਅਸਰ ਨਾਂ ਤੋਂ ਬਿਲਕੁਲ ਉਲਟ ਹੁੰਦਾ ਹੈ, ਕਿਉਂਕਿ ਐਨਰਜੀ ਡਰਿੰਕ ‘ਚ ਸ਼ੂਗਰ, ਕੈਫ਼ੀਨ ਤੇ ਅਲਕੋਹਲ ਵੀ ਹੁੰਦਾ ਹੈ, ਜਿਸ ਕਾਰਨ ਐਨਰਜੀ ਡਰਿੰਕਸ ਦੀ ਜ਼ਿਆਦਾ ਮਾਤਰਾ ਥਕਾਊ ਤੇ ਆਲਸ ਮਹਿਸੂਸ ਕਰਵਾਉਂਦੀ ਹੈ, ਕਿਉਂਕਿ ਇਨ੍ਹਾਂ ਦਾ ਅਸਰ ਅਸਥਾਈ ਹੁੰਦਾ ਹੈ। ਐਨਰਜੀ ਡਰਿੰਕ ਦੀ ਬਜਾਏ ਘਰ ‘ਚ ਸਰਬਤ ਬਣਾ ਕੇ ਪੀਣ ਨੂੰ ਤਰਜੀਹ ਦਿੱਤੀ ਜਾਵੇ। ਕੁਦਰਤੀ ਊਰਜਾ ਸਰੋਤ ਸਿਹਤ ਦੇ ਚੰਗੇ ਮਿੱਤਰ ਹੁੰਦੇ ਹਨ।
ਸਮੇਂ ਸਿਰ ਆਰਾਮ ਤੇ ਨੀਂਦ: ਕਈ ਵਾਰ ਅਜਿਹਾ ਹੁੰਦਾ ਹੈ ਕਿ ਨੀਂਦ ਪੂਰੀ ਨਾ ਹੋਣ ਕਾਰਨ ਵੀ ਅਸੀਂ ਆਲਸ ਮਹਿਸੂਸ ਕਰਦੇ ਹਾਂ। ਰੋਜ਼ਾਨਾ ਜ਼ਿੰਦਗੀ ‘ਚ ਕਸਰਤ ਕਰਨਾ ਜਾਂ ਦਿਨ ਭਰ ਕੰਮ ਕਰਨ ਤੋਂ ਬਾਅਦ ਸਹੀ ਢੰਗ ਨਾਲ ਆਰਾਮ ਨਾ ਕਰਨਾ, ਇਹ ਸਭ ਵੀ ਆਲਸ ਦਾ ਕਾਰਨ ਹੋ ਸਕਦੇ ਹਨ। ਇਸ ਲਈ ਬਿਹਤਰ ਹੈ ਕਿ ਸਹੀ ਸਮੇਂ ‘ਤੇ ਪੂਰੀ ਨੀਂਦ ਲਓ ਅਤੇ ਸਵੇਰੇ ਉੱਠ ਕੇ ਰੋਜ਼ਾਨਾ ਕਸਰਤ ਕਰੋ।