Lockdown Time spend tips: ਪੂਰੀ ਦੁਨੀਆ ਸਮੇਤ ਦੇਸ਼ ਵਿੱਚ ਵੀ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿੱਚ ਲਾਕਡਾਊਨ ਲਾਗੂ ਹੈ, ਪਰ ਇਸਦੇ ਬਾਵਜੂਦ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਕਰਕੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਸੰਬੰਧੀ ਅਹਿਮ ਫ਼ੈਸਲੇ ਲੈ ਰਹੀਆਂ ਹਨ ਅਤੇ ਕਰੜੇ ਪ੍ਰਬੰਧ ਕਰਨ ‘ਚ ਜੁਟੀਆਂ ਹੋਈਆਂ ਹਨ। ਇਸ ਸਮੇਂ ‘ਚ ਜੋ ਵੀ ਸਾਵਧਾਨੀ ਵਜੋਂ ਘਰ ਤੋਂ ਹੀ ਦਫ਼ਤਰੀ ਕੰਮ ਕਾਜ ਨੂੰ ਸੰਭਾਲ ਰਹੇ ਹਨ ਉਹਨਾਂ ਲਈ ਇਹ ਸਮਾਂ ਕੁਝ ਚੁਣੌਤੀਆਂ ਭਰਪੂਰ ਵੀ ਹੋਵੇਗਾ। ਇਸ ਦੇ ਨਾਲ ਹੀ ਸੈਲਫ਼-ਆਈਸੋਲੇਸ਼ਨ ਦੌਰਾਨ ਲੋਕਾਂ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਸਮਾਂ ਮਿਲ ਰਿਹਾ ਹੈ। ਇਸ ਕਰਕੇ ਇਸ ਸਮੇਂ ‘ਚ ਕੋਰੋਨਾ ਵਾਇਰਸ ਨੂੰ ਆਪਣੇ ਆਪ ‘ਤੇ ਹਾਵੀ ਨਾ ਹੋਣ ਦਿਓ ਬਲਕਿ ਘਰ ‘ਚ ਰਹਿ ਕੇ ਹੀ ਕੁਝ ਨਵਾਂ ਸਿੱਖੋ ਅਤੇ ਆਪਣੇ ਪਰਿਵਾਰ ਨਾਲ ਕੁਆਲਿਟੀ ਸਮਾਂ ਬਤੀਤ ਕਰੋ। ਇਸ ਲਈ ਅੱਜ ਅਸੀਂ ਤੁਹਾਨੂੰ ਸਮੇਂ ਨੂੰ ਬਤੀਤ ਕਰਨ ਦੇ ਟਿਪਸ ਬਾਰੇ ਦੱਸਣ ਜਾ ਰਹੇ ਹਾਂ।
ਕਿਤਾਬਾਂ ਮਨੁੱਖ ਦੀਆਂ ਬਿਹਤਰੀਨ ਸਾਥੀ ਹੁੰਦੀਆਂ ਹਨ, ਇਸ ਲਈ ਸੈਲਫ਼-ਆਈਸੋਲੇਸ਼ਨ ਦੇ ਸਮੇਂ ਦੌਰਾਨ ਚੰਗੀਆਂ ਕਿਤਾਬਾਂ ਪੜੋ ਅਤੇ ਆਪਣੀ ਜਾਣਕਾਰੀ ‘ਚ ਵਾਧਾ ਕਰੋ।
ਤੁਹਾਡੀ ਜਿਸ ਕੰਮ ‘ਚ ਰੁਚੀ ਹੈ ਉਸ ਕੰਮ ‘ਚ ਹੋਰ ਮੁਹਾਰਤ ਹਾਸਿਲ ਕਰਨ ਲਈ ਤੁਸੀਂ ਉਸਦਾ ਅਭਿਆਸ ਕਰ ਸਕਦੇ ਹੋ, ਉਦਾਹਰਣ ਵਜੋਂ ਜੇ ਤੁਸੀਂ ਪੇਂਟਿੰਗ ਕਰਦੇ ਹੋ ਜਾਂ ਫਿਰ ਗਾਉਣ ਦਾ ਸ਼ੌਂਕ ਰੱਖਦੇ ਹੋ ਤਾਂ ਘਰ ਦੇ ਅੰਦਰ ਰਹਿ ਕੇ ਹੀ ਤੁਸੀਂ ਆਪਣਾ ਅਭਿਆਸ ਕਰ ਸਕਦੇ ਹੋ।
ਜੇਕਰ ਤੁਹਾਡੇ ਪਰਿਵਾਰ ਦਾ ਕੋਈ ਜੀਅ ਕੁਝ ਸਿੱਖਣਾ ਚਾਹੁੰਦਾ ਹੈ ਤਾਂ ਤੁਸੀਂ ਉਸਦੀ ਮਦਦ ਕਰ ਸਕਦੇ ਹੋ , ਇਸ ਨਾਲ ਤੁਹਾਨੂੰ ਖੁਸ਼ੀ ਵੀ ਮਿਲੇਗੀ।
ਮੈਡੀਟੇਸ਼ਨ ਖੁਦ ਨੂੰ ਤਣਾਅ-ਮੁਕਤ ਰੱਖਣ ਦਾ ਸਭ ਤੋਂ ਅਸਰਦਾਰ ਤਰੀਕਾ ਹੈ, ਜੇ ਤੁਸੀ ਖੁਦ ਨੂੰ ਤਣਾਅ ‘ਚ ਮਹਿਸੂਸ ਕਰੋ ਤਾਂ ਮੈਡੀਟੇਸ਼ਨ ਤੁਹਾਡੇ ਲਈ ਬਹੁਤ ਵਧੀਆ ਰਹੇਗੀ।
ਚੰਗੀਆਂ ਅਤੇ ਆਪਣੀ ਪਸੰਦ ਦੀਆਂ ਮੂਵੀਜ਼ ਦੇਖ ਸਕਦੇ ਹੋ, ਇਸ ਨਾਲ ਤੁਹਾਡਾ ਸਮਾਂ ਵਧੀਆ ਬੀਤੇਗਾ।
ਜੇ ਤੁਸੀਂ ਕੁਕਿੰਗ ਦੇ ਸ਼ੌਕੀਨ ਹੋ ਤਾਂ ਨਵੇਂ ਖਾਣਿਆਂ ਦੇ ਤਜ਼ਰਬੇ ਹਾਸਿਲ ਕਰ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਵਿਆਹੇ ਹੋ ਅਤੇ ਤੁਹਾਡੇ ਬੱਚੇ ਹਨ ਤਾਂ ਉਹਨਾਂ ਦੀ ਪੜ੍ਹਾਈ ਪ੍ਰਤੀ ਵਧੇਰੇ ਧਿਆਨ ਦੇ ਸਕਦੇ ਹੋ।