Mango Benefits: ਗਰਮੀਆਂ ਵਿਚ ਹਰ ਕਿਸੀ ਨੂੰ ਅੰਬ ਖਾਣਾ ਬਹੁਤ ਪਸੰਦ ਹੁੰਦਾ ਹੈ। ਇਹ ਖਾਣ ‘ਚ ਜਿੰਨਾ ਸੁਆਦ ਹੁੰਦਾ ਹੈ ਉਨ੍ਹਾਂ ਹੀ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ ਸ਼ਾਇਦ ਇਸ ਲਈ ਇਸ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਵਿਟਾਮਿਨ, ਖਣਿਜ, ਆਇਰਨ ਅਤੇ ਪ੍ਰੋਟੀਨ ਨਾਲ ਭਰਪੂਰ ਹੋਣ ਕਰਕੇ ਅੰਬ ਦਾ ਸੇਵਨ ਸ਼ੂਗਰ ਤੋਂ ਕੈਂਸਰ ਤੱਕ ਦੀਆਂ ਬੀਮਾਰੀਆਂ ਨੂੰ ਦੂਰ ਰੱਖਣ ‘ਚ ਮਦਦ ਕਰਦਾ ਹੈ। ਵੈਸੇ ਤਾਂ ਅੰਬ ਇਸ ਤਰ੍ਹਾਂ ਹੀ ਖਾ ਸਕਦੇ ਹੋ ਪਰ ਅੰਬ ਦੀ ਚਟਨੀ, ਆਮਪੰਨਾ, ਆਮਰਸ ਅਤੇ ਅੰਬਾਂ ਦਾ ਸਕਵੈਸ਼ ਵੀ ਲਿਆ ਜਾ ਸਕਦਾ ਹੈ। ਅੰਬਾਂ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨਾ ਸਿਹਤ ਲਈ ਵੀ ਉਨਾ ਹੀ ਫਾਇਦੇਮੰਦ ਹੈ ਜਿੰਨਾ ਇਸ ਨੂੰ ਇਸ ਤਰ੍ਹਾਂ ਹੀ ਖਾਣਾ।
ਅੱਖਾਂ ਲਈ ਫਾਇਦੇਮੰਦ: ਵਿਟਾਮਿਨ ਏ ਨਾਲ ਭਰਪੂਰ ਹੋਣ ਦੇ ਕਾਰਨ ਇਸ ਦਾ ਸੇਵਨ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ ਵਿੱਚ ਬਹੁਤ ਲਾਭਕਾਰੀ ਹੈ। ਸਾਡੇ ਸਰੀਰ ਨੂੰ ਇਕ ਕੱਪ ਅੰਬ ਦੇ ਰਸ ਵਿਚ 25% ਵਿਟਾਮਿਨ ਏ ਮਿਲਦਾ ਹੈ, ਜਿਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ।
ਅਨੀਮੀਆ ਨੂੰ ਕਰੇ ਦੂਰ: ਜਿਹੜੇ ਲੋਕ ਅਨੀਮੀਆ ਤੋਂ ਪੀੜਤ ਹਨ ਉਨ੍ਹਾਂ ਲਈ ਅੰਬ ਸਭ ਤੋਂ ਵਧੀਆ ਆਪਸ਼ਨ ਹੈ। ਇਸ ਵਿਚ ਆਇਰਨ ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ, ਜਿਸ ਕਾਰਨ ਸਰੀਰ ਵਿਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।
ਭਾਰ ਵਧਾਉਣ ਵਿਚ ਮਦਦਗਾਰ: ਜੇ ਤੁਸੀਂ ਵੀ ਆਪਣੇ ਭਾਰ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਅੰਬ ਨੂੰ ਆਪਣੀ ਡਾਇਟ ਦਾ ਹਿੱਸਾ ਬਣਾਓ। 150 ਗ੍ਰਾਮ ਅੰਬ ਵਿਚ 86% ਕੈਲੋਰੀ ਹੁੰਦੀ ਹੈ, ਜੋ ਕੁਦਰਤੀ ਤਰੀਕੇ ਨਾਲ ਭਾਰ ਵਧਾਉਣ ਵਿਚ ਮਦਦ ਕਰਦਾ ਹੈ।
ਕੈਂਸਰ ਦੀ ਰੋਕਥਾਮ: ਐਂਟੀ ਆਕਸੀਡੈਂਟਸ ਨਾਲ ਭਰਪੂਰ ਅੰਬਾਂ ਦਾ ਸੇਵਨ ਸਰੀਰ ਵਿਚ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕਦਾ ਹੈ ਜਿਸ ਨਾਲ ਤੁਹਾਨੂੰ ਇਸ ਦੇ ਖ਼ਤਰੇ ਤੋਂ ਬਚਾਅ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ ਬੀ6 ਵੀ ਹੁੰਦਾ ਹੈ, ਜੋ ਦਿਮਾਗ ਨੂੰ ਤੰਦਰੁਸਤ ਅਤੇ ਚੁਸਤ ਬਣਾਉਂਦਾ ਹੈ।
ਦਿਲ ਲਈ ਫਾਇਦੇਮੰਦ: ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੋਣ ਦੇ ਕਾਰਨ ਇਸ ਦਾ ਸੇਵਨ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਨਿਯੰਤਰਿਤ ਕਰਦਾ ਹੈ। ਦਰਅਸਲ ਇਸ ਵਿਚ ਘੁਲਣਸ਼ੀਲ ਡਾਇਟ ਫਾਈਬਰ ਪੈਕਟਿਨ ਹੁੰਦਾ ਹੈ, ਜੋ ਖੂਨ ਦੇ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਂਦਾ ਹੈ।
ਫਾਈਬਰ ਨਾਲ ਭਰਪੂਰ: ਪੇਟ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਰੀਰ ਵਿਚ ਫਾਈਬਰ ਦੀ ਸਹੀ ਮਾਤਰਾ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ ਵਿਚ ਅੰਬ ਦਾ ਸੇਵਨ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇੰਨਾ ਹੀ ਨਹੀਂ ਅੰਬਾਂ ਨਾਲ ਬਣੀ ਡ੍ਰਿੰਕਸ ਨੂੰ ਪੀਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਵੀ ਨਹੀਂ ਹੁੰਦੀ। ਜੋ ਤੁਹਾਨੂੰ ਡੀਹਾਈਡਰੇਸ਼ਨ ਤੋਂ ਬਚਾਅ ਵਿਚ ਮਦਦ ਕਰਦੀ ਹੈ।
ਸ਼ੂਗਰ: ਸ਼ੂਗਰ ਦੇ ਮਰੀਜ਼ ਅਕਸਰ ਮਹਿਸੂਸ ਕਰਦੇ ਹਨ ਕਿ ਉਹ ਮਿੱਠੇ ਦੇ ਕਾਰਨ ਅੰਬ ਦਾ ਸੇਵਨ ਨਹੀਂ ਕਰ ਸਕਦੇ। ਜੋ ਕਿ ਗਲਤ ਹੈ ਬਾਕੀ ਫਲਾਂ ਦੀ ਤਰ੍ਹਾਂ ਤੁਸੀਂ ਬਿਨਾਂ ਕਿਸੇ ਸਮੱਸਿਆ ਦੇ ਅੰਬ ਖਾ ਸਕਦੇ ਹੋ। ਹਾਲਾਂਕਿ ਇਹ ਯਾਦ ਰੱਖੋ ਕਿ ਤੁਸੀਂ ਇਸ ਦੀ ਵਰਤੋਂ ਸੀਮਤ ਮਾਤਰਾ ਵਿੱਚ ਕਰਦੇ ਹੋ।