Masala Tea health effects: ਤੁਹਾਡੇ ‘ਚੋਂ ਕਈਆਂ ਨੇ ਮਸਾਲਾ ਚਾਹ ਦਾ ਸਵਾਦ ਜ਼ਰੂਰ ਚੱਖਿਆ ਹੋਵੇਗਾ, ਦੇਸ਼ ਦੇ ਹਰ ਕੋਨੇ ‘ਚ ਮਸਾਲਾ ਚਾਹ ਨੂੰ ਵੱਖ-ਵੱਖ ਤਰੀਕੇ ਨਾਲ ਬਣਾਇਆ ਅਤੇ ਪੀਤਾ ਜਾਂਦਾ ਹੈ ਪਰ ਸਵਾਦ ਦੇ ਮਾਮਲੇ ‘ਚ ਇਹ ਚਾਹ ਆਮ ਚਾਹ ਨਾਲੋਂ ਵਧੀਆ ਹੁੰਦੀ ਹੈ। ਪਰ ਮਸਾਲਾ ਚਾਹ ਨੂੰ ਜ਼ਿਆਦਾ ਪੀਣ ਨਾਲ ਕੁਝ ਮਾੜੇ ਅਸਰ ਵੀ ਦੇਖਣ ਨੂੰ ਮਿਲਦੇ ਹਨ। ਮਸਾਲਾ ਚਾਹ ਪੇਟ, ਦਿਲ ਆਦਿ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਇਸ ਨੂੰ ਪੀਣ ਦੇ ਨੁਕਸਾਨ।
ਕੀ ਹੁੰਦੀ ਹੈ ਮਸਾਲਾ ਚਾਹ: ਮਸਾਲਾ ਚਾਹ ਦਾ ਨਾਮ ਹੀ ਉਸ ਦੀ ਪਰਿਭਾਸ਼ਾ ਹੈ। ਇੱਕ ਅਜਿਹੀ ਚਾਹ ਜਿਸ ‘ਚ ਫਲੇਵਰ ਯਾਨਿ ਮਸਾਲੇ ਮੌਜੂਦ ਹੋਣ ਜਾਂ ਜਿਸ ਚਾਹ ਨੂੰ ਮਸਾਲਾ ਪਾ ਕੇ ਬਣਾਇਆ ਗਿਆ ਹੋਵੇ। ਮਸਾਲਾ ਚਾਹ ਦਾ ਨਾਮ ਸੁਣਦੇ ਹੀ ਤੁਹਾਨੂੰ ਵੀ ਇਸ ਨੂੰ ਪੀਣ ਦਾ ਮਨ ਕਰਦਾ ਹੋਵੇਗਾ। ਮਸਾਲਾ ਚਾਹ ਕਈ ਤਰ੍ਹਾਂ ਦੇ ਮਸਾਲਿਆਂ ਨੂੰ ਮਿਲਾ ਕੇ ਤਿਆਰ ਕੀਤੀ ਜਾਂਦੀ ਹੈ। ਮਸਾਲਾ ਚਾਹ ‘ਚ ਦਾਲਚੀਨੀ, ਇਲਾਇਚੀ, ਅਦਰਕ, ਤੁਲਸੀ, ਕਾਲੀ ਮਿਰਚ, ਸੌਂਫ, ਲੌਂਗ ਆਦਿ ਮੌਜੂਦ ਹੁੰਦੇ ਹਨ। ਇਨ੍ਹਾਂ ਸਾਰੇ ਮਸਾਲਿਆਂ ‘ਚ ਚਾਹ ਨੂੰ ਉਬਾਲਿਆ ਜਾਂਦਾ ਹੈ। ਕਈ ਲੋਕ ਮਸਾਲਾ ਚਾਹ ਨੂੰ ਚਸਕਾ ਚਾਹ ਦੇ ਨਾਮ ਨਾਲ ਵੀ ਜਾਣਦੇ ਹਨ।
ਮਸਾਲਾ ਚਾਹ ‘ਚ ਕੀ-ਕੀ ਪਾਇਆ ਜਾਂਦਾ ਹੈ: ਮਸਾਲਾ ਚਾਹ ‘ਚ ਬਹੁਤ ਸਾਰੇ ਮਸਾਲੇ ਹੁੰਦੇ ਹਨ ਜਿਵੇਂ ਤੁਲਸੀ, ਸੌਂਫ, ਇਲਾਇਚੀ, ਕਾਲੀ ਮਿਰਚ, ਗਰਮ ਮਸਾਲਾ, ਅਦਰਕ, ਦਾਲਚੀਨੀ, ਲੌਂਗ, ਚਾਹ ਪੱਤੀ, ਦੁੱਧ ਆਦਿ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਮਸਾਲੇ ਤਾਂ ਹੈਲਥੀ ਹਨ ਤਾਂ ਮਸਾਲਾ ਚਾਹ ਅਨਹੈਲਥੀ ਕਿਉਂ ਹੈ? ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਇਨ੍ਹਾਂ ਮਸਾਲਿਆਂ ਨੂੰ ਦੁੱਧ ਅਤੇ ਚਾਹ ਪੱਤੀ ਦੇ ਨਾਲ ਮਿਲਾਇਆ ਜਾਂਦਾ ਹੈ ਤਾਂ ਇਨ੍ਹਾਂ ਦੇ ਗੁਣ ਬਦਲ ਜਾਂਦੇ ਹਨ ਅਤੇ ਗਰਮ ਤਾਸੀਰ ਕਾਰਨ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਮਸਾਲਾ ਚਾਹ ਪੀਣ ਦੇ ਨੁਕਸਾਨ
- ਵੈਸੇ ਤਾਂ ਮਸਾਲਾ ਚਾਹ ਪੀਣ ‘ਚ ਬਹੁਤ ਟੇਸਟੀ ਹੁੰਦੀ ਹੈ ਜਾਂ ਫਿਰ ਇਸ ਨੂੰ ਪੀਣ ਦੇ ਕਈ ਨੁਕਸਾਨ ਵੀ ਹੁੰਦੇ ਹਨ ਪਰ ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੀ ਹੈ। ਜਾਣੋ ਮਸਾਲਾ ਚਾਹ ਦੇ ਨੁਕਸਾਨ-
- ਮਸਾਲਾ ਚਾਹ ਦਾ ਸੇਵਨ ਕਰਨ ਨਾਲ ਪੇਟ ‘ਚ ਦਰਦ, ਡਾਇਰੀਆ, ਕਬਜ਼, ਪੇਟ ਫੁੱਲਣਾ ਅਤੇ ਪੇਟ ‘ਚ ਜਲਨ ਹੋ ਸਕਦੀ ਹੈ।
- ਮਸਾਲਾ ਚਾਹ ‘ਚ ਕੈਫੀਨ ਵੀ ਮੌਜੂਦ ਹੁੰਦਾ ਹੈ, ਇਹ ਤਣਾਅ ਅਤੇ ਚਿੰਤਾ ਦੇ ਸ਼ਿਕਾਰ ਲੋਕਾਂ ਲਈ ਸਿਹਤਮੰਦ ਨਹੀਂ ਹੈ।
- ਮਸਾਲਾ ਚਾਹ ਨਾਲ ਐਲਰਜੀ ਹੋ ਸਕਦੀ ਹੈ ਜੇਕਰ ਕਿਸੇ ਨੂੰ ਕਿਸੇ ਖਾਸ ਮਸਾਲੇ ਤੋਂ ਐਲਰਜੀ ਹੈ ਤਾਂ ਉਸ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
- ਜੇਕਰ ਤੁਸੀਂ ਹਾਈ ਬੀਪੀ ਦੇ ਮਰੀਜ਼ ਹੋ ਤਾਂ ਇਸ ਦਾ ਸੇਵਨ ਕਰਨ ਨਾਲ ਬੀਪੀ ਵਧ ਸਕਦਾ ਹੈ ਕਿਉਂਕਿ ਇਸ ‘ਚ ਕਈ ਤਰ੍ਹਾਂ ਦੇ ਮਸਾਲੇ ਮੌਜੂਦ ਹੁੰਦੇ ਹਨ।
- ਜੇਕਰ ਤੁਸੀਂ ਦਵਾਈ ਦਾ ਸੇਵਨ ਕਰਦੇ ਹੋ ਤਾਂ ਵੀ ਤੁਹਾਨੂੰ ਇਸਦੇ ਸੇਵਨ ਤੋਂ ਬਚਣਾ ਚਾਹੀਦਾ ਹੈ, ਇਸਦੇ ਸੇਵਨ ਨਾਲ ਛਾਤੀ ‘ਚ ਜਲਨ ਹੋ ਸਕਦੀ ਹੈ।
ਮਸਾਲਾ ਚਾਹ ਦੇ ਨੁਕਸਾਨਾਂ ਤੋਂ ਕਿਵੇਂ ਬਚੀਏ?
- ਜੇਕਰ ਤੁਸੀਂ ਮਸਾਲਾ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਦਿਨ ‘ਚ ਇਕ ਕੱਪ ਤੋਂ ਜ਼ਿਆਦਾ ਨਾ ਪੀਓ।
- ਖਾਸ ਕਰਕੇ ਗਰਮੀਆਂ ਦੇ ਦਿਨਾਂ ‘ਚ ਤੁਹਾਨੂੰ ਇਸ ਦੇ ਜ਼ਿਆਦਾ ਸੇਵਨ ਤੋਂ ਬਚਣਾ ਚਾਹੀਦਾ ਹੈ।
- ਮਸਾਲਾ ਚਾਹ ਬਣਾਉਣ ਲਈ ਬਾਜ਼ਾਰ ‘ਚ ਉਪਲਬਧ ਮਸਾਲਿਆਂ ਦੀ ਵਰਤੋਂ ਨਾ ਕਰੋ।
- ਘਰ ‘ਚ ਹੀ ਤਾਜ਼ੇ ਮਸਾਲਿਆਂ ਨੂੰ ਪੀਸ ਕੇ ਮਸਾਲਾ ਤਿਆਰ ਕਰਦੇ ਹੋ ਤਾਂ ਇਹ ਬਾਜ਼ਾਰੀ ਮਸਾਲਿਆਂ ਤੋਂ ਘੱਟ ਨੁਕਸਾਨਦੇਹ ਹੋਵੇਗਾ।
- ਮਸਾਲਾ ਚਾਹ ਪੀਣ ਨਾਲ ਐਨਰਜ਼ੀ ਵਧਦੀ ਹੈ ਅਤੇ ਇਸ ‘ਚ ਕੈਫੀਨ ਦੀ ਮਾਤਰਾ ਵੀ ਹੁੰਦੀ ਹੈ, ਇਸ ਲਈ ਤੁਹਾਨੂੰ ਰਾਤ ਨੂੰ ਇਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।
- ਜੇਕਰ ਤੁਹਾਨੂੰ ਲੱਗਦਾ ਹੈ ਕਿ ਮਸਾਲਾ ਚਾਹ ‘ਚ ਕੈਫੀਨ ਨਹੀਂ ਹੁੰਦੀ ਤਾਂ ਤੁਸੀਂ ਗਲਤ ਹੋ, ਮਸਾਲਾ ਚਾਹ ‘ਚ ਕੈਫੀਨ ਹੁੰਦੀ ਹੈ, ਜਿਸ ਕਾਰਨ ਤੁਹਾਨੂੰ ਇਸ ਦਾ ਜ਼ਿਆਦਾ ਮਾਤਰਾ ‘ਚ ਸੇਵਨ ਨਹੀਂ ਕਰਨਾ ਚਾਹੀਦਾ।