Mix Vegetable Soup Recipe: ਸੂਪ ਮੁੱਖ ਤੌਰ ‘ਤੇ ਤਰਲ ਭੋਜਨ ਹੈ, ਆਮ ਤੌਰ ‘ਤੇ ਕੋਸਾ ਜਾਂ ਗਰਮ (ਜਾਂ ਠੰਡਾ) ਪਰੋਸਿਆ ਜਾਂਦਾ ਹੈ, ਜੋ ਕਿ ਸਟਾਕ, ਜੂਸ, ਪਾਣੀ, ਜਾਂ ਕਿਸੇ ਹੋਰ ਤਰਲ ਨਾਲ ਮੀਟ ਅਤੇ ਸਬਜ਼ੀਆਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਸੂਪ ਦੀ ਪਛਾਣ ਸਬਜ਼ੀ ਜਾਂ ਮੀਟ ਨੂੰ ਤਰਲ ਪਦਾਰਥ ਜਿਵੇਂ ਕਿ ਜੂਸ, ਪਾਣੀ, ਜਾਂ ਕਿਸੇ ਹੋਰ ਤਰਲ ਨਾਲ ਉਬਾਲ ਕੇ ਬਰੋਥ ਬਣਾਇਆ ਜਾਂਦਾ ਹੈ ਜਿਸ ਵਿੱਚ ਹਰ ਮਿਲਾਈ ਚੀਜ਼ ਦਾ ਸੁਆਦ ਹੁੰਦਾ ਹੈ। ਸਰਦੀਆਂ ‘ਚ ਸ਼ਾਕਾਹਾਰੀ ਲੋਕਾਂ ਲਈ Mix Vegetable Soup ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਸੂਪ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਦੱਸਣ ਜਾ ਰਹੇ
ਸਮੱਗਰੀ : ਮਟਰ, ਗਾਜ਼ਰ, ਫ਼ਲੀਆਂ, ਗੋਭੀ, ਸਵੀਟ ਕੌਰਨ (sweet corn), ਪਿਆਜ਼, ਹਰਾ ਪਿਆਜ਼, ਸ਼ਿਮਲਾ ਮਿਰਚ, ਇੱਕ ਨਿੰਬੂ ਅਤੇ ਇੱਕ ਚਮਚ ਅਦਰਕ ਅਤੇ ਲੱਸਣ ਲਓ ਅਤੇ ਸਬਜ਼ੀਆਂ ਨੂੰ ਬਰੀਕ-ਬਰੀਕ ਕੱਟ ਲਵੋ।
ਵਿਧੀ:
- ਸਭ ਤੋਂ ਪਹਿਲਾਂ ਕੜਾਹੀ ‘ਚ ਬਟਰ ਪਾਓ
- ਬਟਰ ਗਰਮ ਹੋਣ ਤੋਂ ਬਾਅਦ ਉਸ ਵਿੱਚ ਪਿਆਜ਼ ਪਾਉਣ ਦੇ ਬਾਅਦ ਉਸ ਵਿੱਚ ਕੱਟਿਆ ਹੋਇਆ ਹਰਾ ਪਿਆਜ਼ ਪਾ ਦਿਓ।
- ਪਿਆਜ਼ ਤੋਂ ਬਾਅਦ ਇਸ ਵਿੱਚ ਕੜੀ ਪੱਤਾ ਪਾ ਦਿਓ, 2-3 ਮਿੰਟ ਤੱਕ ਇਸ ਨੂੰ ਪੱਕਣ ਦਿਓ
- ਇਸ ਤੋਂ ਇਸ ਵਿੱਚ ਫਲੀਆਂ, ਗੋਭੀ ਅਤੇ ਬਾਕੀ ਦੀਆਂ ਸਾਰੀਆਂ ਸਬਜ਼ੀਆਂ ਕੜਾਹੀ ਵਿੱਚ ਪਾ ਕੇ ਮਿਕਸ ਕਰ ਲਿਓ।
- 2-3 ਮਿੰਟ ਸਬਜ਼ੀਆਂ ਨੂੰ ਭੁੰਨਣ ਤੋਂ ਬਾਅਦ ਇਸ ਵਿਚ 3 ਵੱਡੇ ਗਲਾਸ ਪਾਣੀ ਪਾ ਦਿਓ।
- ਪਾਣੀ ਪਾਉਣ ਤੋਂ ਬਾਅਦ ਇਸ ਵਿੱਚ ਸਵੀਟ ਕੌਰਨ (sweet corn) ਪਾ ਦਿਓ।
- ਸਵਾਦ ਅਨੁਸਾਰ ਨਮਕ ਪਾਓ
- ਜਦੋਂ ਤੱਕ ਸਬਜ਼ੀਆਂ ਨਰਮ ਨਹੀਂ ਹੋ ਜਾਂਦੀਆਂ ਉਦੋਂ ਤੱਕ ਉਨ੍ਹਾਂ ਸਬਜ਼ੀਆਂ ਨੂੰ ਉਬਾਦਲਦੇ ਰਹੋ।
ਜੇਕਰ ਤੁਸੀਂ ਰੈਸਟੋਰੈਂਟ ਵਰਗਾ ਸੂਪ ਚਾਹੁੰਦੇ ਹੋ ਤਾਂ ਇਸ ਵਿਚ Corn Flour ਦੇ ਨਾਲ-ਨਾਲ Ketchup, Soya Sauce ਪਾ ਸਕਦੇ ਹੋ ਜਿਸ ਨਾਲ ਸੂਪ ਗਾੜਾ ਹੋ ਕੇ ਰੈਸਟੋਰੈਂਟ ਸੂਪ ਵਰਗਾ ਬਣ ਜਾਵੇਗਾ।