Non-Veg WHO tips: ਕੋਰੋਨਾ ਵਾਇਰਸ ਦੇ ਵਿਚਕਾਰ ਲੋਕਾਂ ਦੇ ਮਨਾਂ ਵਿੱਚ ਇਹ ਡਰ ਹੈ ਕਿ ਚਿਕਨ, ਮੀਟ ਅਤੇ ਸਮੁੰਦਰੀ ਭੋਜਨ ਖਾਣ ਨਾਲ ਕੋਰੋਨਾ ਵਾਇਰਸ ਫੈਲ ਸਕਦਾ ਹੈ। ਦੱਸ ਦੇਈਏ ਕਿ ਕੋਰੋਨਾ ਇੱਕ ਮਨੁੱਖੀ ਟ੍ਰਾਂਸਫਾਰਮਰ ਹੈ ਭਾਵ ਇਹ ਇਨਸਾਨਾਂ ਤੋਂ ਇੱਕ ਦੂਜੇ ਵਿੱਚ ਫੈਲਦਾ ਹੈ ਨਾ ਕਿ ਨਾਨ-ਵੈੱਜ ਖਾਣ ਨਾਲ। ਹਾਲਾਂਕਿ ਨਾਨ-ਵੈੱਜ ਪਕਾਉਂਦੇ ਸਮੇਂ ਤੁਹਾਨੂੰ ਕੁਝ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਨਾਨ-ਵੈੱਜ ਨੂੰ ਬਹੁਤ ਸਾਰੇ ਲੋਕਾਂ ਦੇ ਹੱਥ ਲੱਗੇ ਹੁੰਦੇ ਹਨ ਜਿਸ ਕਾਰਨ ਵਾਇਰਸ ਤੁਹਾਡੇ ਤੱਕ ਪਹੁੰਚ ਸਕਦਾ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਨੇ ਵਾਇਰਸ ਨੂੰ ਰੋਕਣ ਲਈ ਖਾਣ ਪੀਣ ਨਾਲ ਜੁੜੇ ਕੁਝ ਮਹੱਤਵਪੂਰਨ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਨਾਨ-ਵੈੱਜ ਪਕਾਉਣ ਦੇ WHO ਕੁਝ ਟਿਪਸ…
ਕਿਚਨ-ਚੁੱਲ੍ਹੇ ਨੂੰ ਕਰ ਲਓ ਸੇਨੇਟਾਈਜ
- ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪਕਾਉਂਦੇ ਸਮੇਂ ਮੂੰਹ ‘ਤੇ ਮਾਸਕ ਲਗਾਓ।
- WHO ਦੇ ਅਨੁਸਾਰ ਖਾਣਾ ਬਣਾਉਣ ਤੋਂ ਪਹਿਲਾਂ ਕਿਚਨ ਅਤੇ ਚੁੱਲ੍ਹੇ ਨੂੰ ਚੰਗੀ ਤਰ੍ਹਾਂ ਸੇਨੇਟਾਈਜ ਕਰੋ।
- ਖਾਣਾ ਪਕਾਉਣ ਤੋਂ ਪਹਿਲਾਂ ਅਤੇ ਖਾਣਾ ਪਕਾਉਣ ਸਮੇਂ ਹੱਥ ਧੋਂਦੇ ਰਹੋ।
- ਖਾਣਾ ਪਕਾਉਣ ਤੋਂ ਬਾਅਦ ਪੂਰੀ ਰਸੋਈ ਨੂੰ ਬੇਕਿੰਗ ਸੋਡਾ ਨਾਲ ਚੰਗੀ ਤਰ੍ਹਾਂ ਸਾਫ਼ ਕਰੋ।
ਨਾਨ-ਵੈੱਜ ਪਕਾਉਣ ਵੇਲੇ ਧਿਆਨ ਰੱਖੋ
- ਪੋਲਟਰੀ ਉਤਪਾਦਾਂ ਜਿਵੇਂ ਕੱਚੇ ਮੀਟ ਅਤੇ ਸਮੁੰਦਰੀ ਭੋਜਨ ਨੂੰ ਖਾਣ ਦੀਆਂ ਦੂਜੀਆਂ ਚੀਜ਼ਾਂ ਤੋਂ ਵੱਖ ਰੱਖੋ। ਅਜਿਹਾ ਇਸ ਲਈ ਕਿਉਂਕਿ ਕੱਚਾ ਭੋਜਨ ਖ਼ਾਸਕਰ ਮੀਟ ਅਤੇ ਪੋਲਟਰੀ ਉਤਪਾਦਾਂ ਵਿੱਚ ਬਹੁਤ ਸਾਰੇ ਰੋਗਾਣੂ ਹੁੰਦੇ ਹਨ ਜੋ ਖਾਣਾ ਪਕਾਉਣ ਵੇਲੇ ਦੂਜੀਆਂ ਚੀਜ਼ਾਂ ਨੂੰ ਸੰਕਰਮਿਤ ਕਰ ਸਕਦੇ ਹਨ।
- ਕੱਚੇ ਭੋਜਨ ਲਈ ਵਰਤੇ ਬਰਤਨ ਅਤੇ ਚਾਕੂ ਇਕ ਪਾਸੇ ਰੱਖੋ।
- ਖਾਣਾ ਪਕਾਉਣ ਤੋਂ ਪਹਿਲਾਂ ਗਰਮ ਪਾਣੀ ਵਿਚ ਨਾਨ-ਵੈੱਜ ਧੋਵੋ। ਇਹ ਉਨ੍ਹਾਂ ਵਿਚ ਮੌਜੂਦ ਵਾਇਰਸਾਂ ਅਤੇ ਬੈਕਟੀਰੀਆ ਨੂੰ ਖਤਮ ਕਰ ਦੇਵੇਗਾ।
- ਉਬਾਲਦੇ ਸਮੇਂ ਸੂਪ ਅਤੇ ਸਟੂ ਵਰਗੀਆਂ ਚੀਜ਼ਾਂ ਨੂੰ 70°C ‘ਤੇ ਪਕਾਉ।
- ਨਾਨ-ਵੈੱਜ ਪਕਾਉਂਦੇ ਸਮੇਂ ਇਹ ਧਿਆਨ ਰੱਖੋ ਕਿ ਗ੍ਰੈਵੀ ਗੁਲਾਬੀ ਨਾ ਹੋਵੇ।
- ਜੋ ਚੀਜ਼ ਐਕਸਪਾਇਰ ਹੋ ਗਈ ਹੈ ਉਸ ਨੂੰ ਬਿਲਕੁਲ ਨਾ ਖਾਓ। ਇਸ ਤੋਂ ਇਲਾਵਾ ਜਦੋਂ ਫਰਿੱਜ ਵਿਚ ਨਾਨ-ਵੈੱਜ ਸਟੋਰ ਕਰਦੇ ਹੋ, ਤਾਂ ਉਨ੍ਹਾਂ ਨੂੰ ਹੋਰ ਚੀਜ਼ਾਂ ਤੋਂ ਦੂਰ ਰੱਖੋ।