Pomegranate health benefits: ਇੱਕ ਅਨਾਰ 100 ਬਿਮਾਰ ਪਰ ਅਨਾਰ ਦੇ ਨੇ ਫਾਇਦੇ ਹਜ਼ਾਰ। ਅਨਾਰ ਖਾਣ ਦੇ ਵਿੱਚ ਤਾਂ ਸਵਾਦ ਹੈ ਹੀ ਪਰ ਇਸ ਫਲ ‘ਚ ਬਹੁਤ ਪੋਸ਼ਣ ਵਾਲੇ ਤੱਤ ਵੀ ਮੌਜੂਦ ਹੁੰਦੇ ਹਨ। ਅਨਾਰ ਫਾਈਬਰ, ਵਿਟਾਮਿਨ ਕੇ, ਸੀ ਅਤੇ ਬੀ, ਆਇਰਨ, ਪੋਟਾਸ਼ੀਅਮ, ਜਿੰਕ ਅਤੇ ਓਮੇਗਾ-6 ਫੈਟੀ ਐਸਿਡ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਨਾਰ ਖਾਣ ਨਾਲ ਸਰੀਰ ਕਈ ਬੀਮਾਰੀ ਤੋਂ ਦੂਰ ਰਹਿੰਦਾ ਹੈ। ਅਨਾਰ ਦੇ ਦਾਣੇ ਅਤੇ ਇਸ ਦਾ ਜੂਸ ਦੋਵੇ ਹੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਅਨਾਰ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ ‘ਚੋਂ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ। ਭੁੱਖ ਲੱਗਦੀ ਹੈ ਅਤੇ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। ਇਨ੍ਹਾਂ ਫਾਇਦਿਆਂ ਦੇ ਇਲਾਵਾ ਵੀ ਅਨਾਰ ਖਾਣ ਦੇ ਕਈ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਨਾਰ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ…
ਦਿਲ ਦੇ ਰੋਗ: ਜੀਵਨਸ਼ੈਲੀ ਦੀ ਤਬਦੀਲੀ ਕਾਰਨ ਦਿਲ ਦਾ ਰੋਗ ਆਮ ਬਿਮਾਰੀ ਹੈ। ਇਸ ਬਿਮਾਰੀ ‘ਚ ਲਹੂ ਸੰਘਣਾ ਹੋ ਜਾਂਦਾ ਹੈ ਅਤੇ ਨਾੜੀਆਂ ਦੀਆਂ ਕੰਧਾਂ ‘ਚ ਰੁਕਾਵਟ ਪੈਦਾ ਕਰਦਾ ਹੈ। ਅਨਾਰ ਦਾ ਫਲ ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ, ਕਿਉਂਕਿ ਪੌਲੀਫੇਨੌਲ ਕੁਦਰਤੀ ਤੌਰ ‘ਤੇ ਇਸ ਫਲ ‘ਚ ਪਾਇਆ ਜਾਂਦਾ ਹੈ। ਇਹ ਖ਼ੂਨ ਦੇ ਪ੍ਰਵਾਅ ‘ਚ ਸੁਧਾਰ ਕਰਦਾ ਹੈ, ਘੱਟ ਬਲੱਡ ਪ੍ਰੈਸ਼ਰ, ਸਰੀਰ ‘ਚ ਚੰਗੇ ਕੋਲੈਸਟਰੋਲ ਨੂੰ ਉਤਸ਼ਾਹਿਤ ਕਰਦਾ ਹੈ।
ਪ੍ਰੋਸਟੇਟ ਕੈਂਸਰ: ਪ੍ਰੋਸਟੇਟ ਗਲੈਂਡ ਦੇ ਆਕਾਰ ਦਾ ਵਾਧਾ ਕਈ ਵਾਰ ਪ੍ਰੋਸਟੇਟ ਕੈਂਸਰ ਦਾ ਨਤੀਜਾ ਹੁੰਦਾ ਹੈ। ਅਨਾਰ ਦਾ ਫਲ ਪ੍ਰੋਸਟੇਟ ਕੈਂਸਰ ਤੋਂ ਬਚਾਉਂਦਾ ਹੈ, ਕਿਉਂਕਿ ਇਹ ਐਂਟੀ ਆਕਸੀਡੈਂਟ ਤੇ ਐਂਟੀਪ੍ਰੋਲੀਫਰੇਟਿਵ ਗਤੀਵਿਧੀ ਦਾ ਅਮੀਰ ਸਰੋਤ ਹੈ।
ਅਨੀਮੀਆ: ਅਨੀਮੀਆ ਉਹ ਅਵਸਥਾ ਹੈ, ਜਿਸ ਵਿਚ ਖ਼ੂਨ ‘ਚ ਲੋੜੀਂਦੇ ਲਾਲ ਸੈੱਲ (ਆਰਬੀਸੀ) ਬਹੁਤ ਘਟ ਹੁੰਦੇ ਹਨ। ਅਨਾਰ ਦਾ ਫਲ ਆਇਰਨ ਨਾਲ ਭਰਪੂਰ ਹੁੰਦਾ ਹੈ। ਇਹ ਲਾਲ ਲਹੂ ਦੇ ਸੈੱਲਾਂ ਨੂੰ ਸਰਗਰਮ ਕਰਦਾ ਹੈ। ਇਹ ਗਰਭਵਤੀ ਔਰਤਾਂ ਨੂੰ ਅਨੀਮੀਆ ਤੋਂ ਛੁਟਕਾਰਾ ਪਾਉਣ ‘ਚ ਵੀ ਮਦਦ ਕਰਦਾ ਹੈ।
ਗਠੀਆ: ਇਹ ਉਹ ਸਥਿਤੀ ਹੈ, ਜਿਸ ‘ਚ ਜੋੜਾਂ ‘ਚ ਜਲੂਣ ਹੁੰਦੀ ਹੈ ਜਿਸ ਦੇ ਨਤੀਜੇ ਵਜੋਂ ਜੋੜਾਂ ਵਿਚ ਦਰਦ ਹੁੰਦਾ ਹੈ। ਅਨਾਰ ਗਠੀਏ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ। ਅਨਾਰ ਕਾਰਟੀਲੇਜ-ਵਿਨਾਸ਼ਕਾਰੀ ਪਾਚਕ ਦੇ ਉਤਪਾਦਨ ਨੂੰ ਰੋਕਦਾ ਹੈ।
ਕੈਂਸਰ: ਅਨਾਰ ਦਾ ਫਲ ਕੀਮੋਪਰੇਨਵੇਟਿਵ ਏਜੰਟ ਦਾ ਕੰਮ ਕਰਦਾ ਹੈ। ਇਹ ਚਮੜੀ, ਫੇਫੜੇ ਤੇ ਕੋਲਨ ਕੈਂਸਰ ਨੂੰ ਠੀਕ ਕਰਨ ‘ਚ ਸਹਾਇਤਾ ਕਰਦਾ ਹੈ। ਅਨਾਰ ਦਾ ਫਲ ਐਂਟੀ-ਇਨਫਲੇਮੈਂਟਰੀ, ਐਂਟੀ-ਪ੍ਰੈਲਿਫਰੇਟਿਵ ਹੈ। ਇਹ ਐਂਥੋਸਾਇਨਿਨਜ਼, ਐਲਜੀਗਿਟਨਿੰਸ ਅਤੇ ਹਾਈਡ੍ਰੋਲਾਈਜ਼ੇਬਲ ਟੈਨਿਸ ਦਾ ਅਮੀਰ ਸਰੋਤ ਹੈ। ਇਸ ਤਰ੍ਹਾਂ ਇਹ ਕੈਂਸਰ ਨੂੰ ਰੋਕਦਾ ਹੈ।
ਗਰਭ ਅਵਸਥਾ: ਇਹ ਗਰਭ ਅਵਸਥਾ ਦੌਰਾਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਜਨਮ ਤੋਂ ਪਹਿਲਾਂ ਆਕਸੀਜਨ ਦੀ ਘਾਟ ਦੌਰਾਨ ਬੱਚਿਆਂ ਦੇ ਦਿਮਾਗ਼ ਦੀ ਰੱਖਿਆ ਕਰਦਾ ਹੈ। ਇਹ ਗਰਭ ਅਵਸਥਾ ਦੌਰਾਨ ਆਇਰਨ ਦੀ ਘਾਟ ਤੋਂ ਵੀ ਬਚਾਉਂਦਾ ਹੈ।
ਡਬਲਿਊਬੀਸੀ ਨੂੰ ਸਰਗਰਮ ਕਰੋ: ਡਬਲਿਊਬੀਸੀ (ਵ੍ਹਾਈਟ ਬਲੱਡ ਸੈੱਲ) ਲਾਗ ਦੇ ਵਿਰੁੱਧ ਲੜਦੇ ਹਨ। ਇਹ ਜੀਵਾਣੂਆਂ ਨੂੰ ਮਾਰਨ ਲਈ ਕਿਰਿਆਸ਼ੀਲ ਹੈ, ਜਿਵੇਂ ਅੰਤੜੀਆਂ, ਪਿਸ਼ਾਬ ਬਲੈਡਰ ਆਦਿ ‘ਚ ਬੈਕਟਰੀਆ ਦੀ ਲਾਗ।
ਗੁਰਦੇ ਦੀ ਪੱਥਰੀ: ਅਨਾਰ ਦੇ ਫਲ ‘ਚ ਬਹੁਤ ਮਾਤਰਾ ਵਿਚ ਰੇਸ਼ੇ ਹੁੰਦੇ ਹਨ। ਇਹ ਕਿਡਨੀ ਵਿਚ ਲਾਗ ਨੂੰ ਘੱਟ ਕਰਦਾ ਹੈ। ਇਹ ਪਿਸ਼ਾਬ ਰਾਹੀਂ ਪੱਥਰ (ਕੈਲਸ਼ੀਅਮ ਆਗਜ਼ਲੇਟ) ਨੂੰ ਬਾਹਰ ਕੱਢਣ ਵਿਚ ਵੀ ਸਹਾਇਤਾ ਕਰਦਾ ਹੈ। ਅਨਾਰ ਦੇ ਰੇਸ਼ੇ ਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਹ ਮਾਈਗ੍ਰੇਨ ਦੀ ਸਮੱਸਿਆ, ਅੱਖਾਂ ਦੀ ਨਜ਼ਰ ਤੇ ਥਾਇਰਾਇਡ ਦੀ ਸਮੱਸਿਆ ‘ਚ ਸੁਧਾਰ ਕਰਨ ਵਿਚ ਬਹੁਤ ਫ਼ਾਇਦੇਮੰਦ ਹੈ।