Skin Care Products: ਅਜਿਹਾ ਸ਼ਾਇਦ ਹੀ ਕੋਈ ਇਨਸਾਨ ਹੋਵੇ ਜੋ ਬੇਦਾਗ਼, ਨਿਖਰੀ ਤਵੱਚਾ ਨਾ ਚਾਹੁੰਦਾ ਹੋਵੇ। ਇਸ ਨੂੰ ਪਾਉਣ ਲਈ ਲੋਕ ਹਜ਼ਾਰਾਂ ਤਰ੍ਹਾਂ ਦੇ ਉਪਾਅ ਕਰਦੇ ਹਨ। ਜਿਸ ‘ਚ ਸਕਿਨ ਕੇਅਰ ਰੁਟੀਨ ਤੋਂ ਲੈ ਕੇ ਮਹਿੰਗੇ-ਮਹਿੰਗੇ ਪ੍ਰੋਡਕਟਸ ਵੀ ਸ਼ਾਮਿਲ ਹੁੰਦੇ ਹਨ। ਇਥੋਂ ਤਕ ਕਿ ਮਹਿੰਗੇ ਸਕਿਨ ਟ੍ਰੀਟਮੈਂਟ ਕਰਵਾਉਣਾ ਵੀ ਹੁਣ ਆਮ ਹੋ ਗਿਆ ਹੈ। ਹਾਲਾਂਕਿ, ਸਿਰਫ਼ ਮਹਿੰਗੇ ਪ੍ਰੋਡਕਟਸ ਅਤੇ ਸਕਿਨਕੇਅਰ ਰੂਟੀਨ ਨਾਲ ਹੀ ਤੁਸੀਂ ਚਮੜੀ ਨੂੰ ਖੂਬਸੂਰਤ ਨਹੀਂ ਰੱਖ ਸਕਦੇ। ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜੋ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਅੱਜ ਅਸੀਂ ਗੱਲ ਕਰਾਂਗੇ ਅਜਿਹੀਆਂ ਹੀ ਚੀਜ਼ਾਂ ਬਾਰੇ ਜਿਸਦਾ ਭੁੱਲ ਕੇ ਵੀ ਚਿਹਰੇ ‘ਤੇ ਇਸਤੇਮਾਲ ਨਹੀਂ ਕਰਨਾ ਚਾਹੀਦਾ।
ਗਰਮ ਪਾਣੀ: ਚਿਹਰੇ ਨੂੰ ਧੋਣ ਲਈ ਕਦੇ ਵੀ ਗਰਮ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਹ ਸਕਿਨ ਸੈੱਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਹਮੇਸ਼ਾ ਨਾਰਮਲ ਪਾਣੀ ਨਾਲ ਫੇਸ ਸਾਫ਼ ਕਰਨਾ ਚਾਹੀਦਾ ਹੈ।
ਬਾਡੀ ਲੋਸ਼ਨ: ਬਾਡੀ ਲੋਸ਼ਨ ਦਾ ਪ੍ਰਯੋਗ ਆਪਣੇ ਹੱਥਾਂ-ਪੈਰਾਂ ਦੀ ਖ਼ੂਬਸੂਰਤੀ ਅਤੇ ਉਨ੍ਹਾਂ ਨੂੰ ਮੁਲਾਇਮ ਬਣਾਉਣ ਲਈ ਕੀਤਾ ਜਾਂਦਾ ਹੈ ਪਰ ਭੁੱਲ ਕੇ ਵੀ ਇਸਨੂੰ ਚਿਹਰੇ ‘ਤੇ ਨਹੀਂ ਲਗਾਉਣਾ ਚਾਹੀਦਾ। ਇਹ ਕਾਫੀ ਆਇਲੀ ਹੁੰਦਾ ਹੈ ਤੇ ਇਸ ਨਾਲ ਪਿੰਪਲਸ ਦੀ ਪਰੇਸ਼ਾਨੀ ਹੋ ਸਕਦੀ ਹੈ।
ਨਿੰਬੂ: ਨਿੰਬੂ ਦਾ ਚਿਹਰੇ ‘ਤੇ ਸਿੱਧੇ ਤੌਰ ‘ਤੇ ਇਸਤੇਮਾਲ ਨਾ ਕਰੋ। ਇਸ ਨਾਲ ਚਮੜੀ ਖੁਸ਼ਕ ਹੁੰਦੀ ਹੈ। ਇਸਨੂੰ ਹਮੇਸ਼ਾ ਪਾਣੀ ‘ਚ ਮਿਲਾ ਕੇ ਯੂਜ਼ ਕਰੋ। ਨਾਲ ਹੀ, ਇਸਦੇ ਪ੍ਰਯੋਗ ਕਰਨ ਤੋਂ ਬਾਅਦ ਕਦੇ ਵੀ ਧੁੱਪ ‘ਚ ਨਾ ਨਿਕਲੋ।
ਵਿਨੇਗਰ: ਇਸਨੂੰ ਕਦੇ ਵੀ ਚਿਹਰੇ ‘ਤੇ ਸਿੱਧਾ ਇਸਤੇਮਾਲ ਨਾ ਕਰੋ। ਇਸਦਾ ਐਸੀਡਿਕ ਨੇਚਰ ਜ਼ਿਆਦਾ ਮਜ਼ਬੂਤ ਹੁੰਦਾ ਹੈ। ਇਸ ਨਾਲ ਰੈਸ਼ੇਜ਼ ਦੀ ਸਮੱਸਿਆ ਵੱਧ ਜਾਂਦੀ ਹੈ। ਹਮੇਸ਼ਾ ਇਸਨੂੰ ਪਾਣੀ ਨਾਲ ਹੀ ਪ੍ਰਯੋਗ ਕਰੋ।
ਐਕਸਪਾਇਰ ਪ੍ਰੋਡਕਟਸ: ਜੋ ਵੀ ਪ੍ਰੋਡਕਟਸ ਖ਼ਰੀਦੋ ਉਸਦੀ ਹਮੇਸ਼ਾ ਐਕਸਪਾਇਰੀ ਡੇਟ ਚੈੱਕ ਕਰਨੀ ਚਾਹੀਦੀ ਹੈ। ਉਸਨੂੰ ਸਮੇਂ ‘ਤੇ ਹੀ ਯੂਜ਼ ਕਰ ਲਓ।