Skin Tightening face pack: ਤੁਸੀਂ ਢਿੱਲੀ ਸਕਿਨ ਤੋਂ ਬਚ ਨਹੀਂ ਸਕਦੇ ਕਿਉਂਕਿ ਇਹ ਵੱਧਦੀ ਉਮਰ ਦਾ ਇੱਕ ਹਿੱਸਾ ਹੈ। ਹਾਲਾਂਕਿ ਸਮੇਂ ਤੋਂ ਪਹਿਲਾਂ ਸਕਿਨ ‘ਚ ਢਿੱਲਾਪਣ, ਝੁਰੜੀਆਂ, ਛਾਈਆਂ ਹੋਣਾ ਗੰਭੀਰ ਮਾਮਲਾ ਹੈ। ਇਸ ਕਾਰਨ ਤੁਸੀਂ ਸਮੇਂ ਤੋਂ ਪਹਿਲਾਂ ਬੁੱਢੇ ਲੱਗਣ ਲੱਗ ਜਾਂਦੇ ਹੋ। ਹਾਲਾਂਕਿ ਕੁਝ ਕੁੜੀਆਂ ਸਕਿਨ ਨੂੰ ਟਾਈਟ ਕਰਨ ਲਈ ਮਹਿੰਗੀਆਂ ਕਰੀਮਾਂ, ਲੋਸ਼ਨ, ਟ੍ਰੀਟਮੈਂਟ ਕਰਵਾਉਂਦੀਆਂ ਹਨ ਅਤੇ ਪਤਾ ਨਹੀਂ ਕੀ-ਕੀ ਕਰਦੀਆਂ ਹਨ ਪਰ ਉਸ ਨਾਲ ਕੋਈ ਖ਼ਾਸ ਫਰਕ ਨਹੀਂ ਪੈਂਦਾ। ਅਜਿਹੇ ‘ਚ ਕਿਉਂ ਨਾ ਤੁਸੀਂ ਘਰੇਲੂ ਨੁਸਖ਼ੇ ਅਪਣਾਉਂ। ਸਕਿਨ ਨੂੰ ਟਾਈਟ ਕਰਨ ਲਈ ਕੁਦਰਤੀ ਨੁਸਖ਼ੇ ਦਾ ਸਭ ਤੋਂ ਵਧੀਆ ਤਰੀਕਾ ਹੈ। ਤਾਂ ਆਓ ਤੁਹਾਨੂੰ ਕੁਝ ਘਰੇਲੂ ਨੁਸਖ਼ਿਆਂ ਬਾਰੇ ਦੱਸਦੇ ਹਾਂ ਜੋ ਸਕਿਨ ਨੂੰ ਟਾਈਟ ਅਤੇ ਬ੍ਰਾਈਟ ਬਣਾਉਣ ‘ਚ ਮਦਦ ਕਰਨਗੇ।
ਨਾਰੀਅਲ ਤੇਲ: ਨਾਰੀਅਲ ਤੇਲ ਸਕਿਨ ਨੂੰ ਹਾਈਡਰੇਟ ਅਤੇ ਪੋਸ਼ਿਤ ਰੱਖਦਾ ਹੈ। ਇਸ ਦੇ ਲਈ ਰਾਤ ਨੂੰ ਸੌਂਣ ਤੋਂ ਪਹਿਲਾਂ ਵਰਜ਼ਨ ਨਾਰੀਅਲ ਤੇਲ ਨਾਲ 5-10 ਮਿੰਟ ਤੱਕ ਚਿਹਰੇ ਦੀ ਮਸਾਜ ਕਰੋ ਅਤੇ ਰਾਤ ਭਰ ਲਈ ਛੱਡ ਦਿਓ। ਅਜਿਹਾ ਰੋਜ਼ਾਨਾ ਕਰਨ ਨਾਲ ਸਕਿਨ ਟਾਈਟ ਹੋ ਜਾਵੇਗੀ।
ਮੇਥੀ ਦੇ ਦਾਣੇ: ਮੇਥੀ ਨੂੰ ਰਾਤ ਭਰ ਭਿਓਂ ਕੇ ਰੱਖੋ ਅਤੇ ਸਵੇਰੇ ਇਸ ਦਾ ਪੇਸਟ ਬਣਾ ਲਓ। ਇਸ ‘ਚ ਸ਼ਹਿਦ ਮਿਲਾ ਕੇ 10-15 ਮਿੰਟ ਤੱਕ ਚਿਹਰੇ ‘ਤੇ ਲਗਾਓ ਅਤੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਅਤੇ ਵਿਟਾਮਿਨਜ਼ ਚਿਹਰੇ ਨੂੰ ਟਾਈਟ ਅਤੇ ਹਾਈਡਰੇਟਿਡ ਬਣਾਉਣ ‘ਚ ਵੀ ਮਦਦ ਕਰਨਗੇ।
ਚੰਦਨ ਪੇਸਟ: ਚੰਦਨ ਦਾ ਪੇਸਟ ਵੀ ਸਕਿਨ ਨੂੰ ਟਾਈਟ ਅਤੇ ਬ੍ਰਾਈਟ ਬਣਾਉਣ ‘ਚ ਮਦਦ ਕਰਦਾ ਹੈ। ਇਸ ਨਾਲ ਦਾਗ-ਧੱਬੇ ਅਤੇ ਐਕਸਟ੍ਰਾ ਤੇਲ ਵੀ ਨਿਕਲ ਜਾਂਦਾ ਹੈ।
ਕੌਫ਼ੀ ਪਾਊਡਰ: 1 ਚੱਮਚ ਕੌਫ਼ੀ ਪਾਊਡਰ, 1 ਚੱਮਚ ਚੌਲਾਂ ਦਾ ਆਟਾ, 1 ਚੱਮਚ ਸ਼ਹਿਦ ਅਤੇ ਕੱਚਾ ਦੁੱਧ ਮਿਲਾ ਕੇ ਚਿਹਰੇ ‘ਤੇ 15 ਮਿੰਟ ਤੱਕ ਲਗਾਓ। ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਸਕਿਨ ਟਾਈਟ ਅਤੇ ਬ੍ਰਾਈਟ ਹੋਵੇਗੀ।
ਐਲੋਵੇਰਾ ਜੈੱਲ: ਐਲੋਵੇਰਾ ਜੈੱਲ ਅਤੇ ਸ਼ਹਿਦ ਨੂੰ ਮਿਲਾ ਕੇ ਚਿਹਰੇ ‘ਤੇ 5-7 ਮਿੰਟ ਤੱਕ ਮਸਾਜ ਕਰੋ ਅਤੇ ਫਿਰ ਇਸ ਨੂੰ ਰਾਤ ਭਰ ਲੱਗਾ ਰਹਿਣ ਦਿਓ। ਅਜਿਹਾ ਨਿਯਮਿਤ ਰੂਪ ਨਾਲ ਕਰਨ ਨਾਲ ਸਕਿਨ ਦਾ ਢਿੱਲਾਪਣ ਦੂਰ ਹੋਵੇਗਾ।
ਆਂਡਾ ਅਤੇ ਸ਼ਹਿਦ: 1 ਆਂਡੇ ਦੇ ਸਫ਼ੈਦ ਹਿੱਸੇ ‘ਚ 2 ਚੱਮਚ ਸ਼ਹਿਦ ਮਿਲਾ ਕੇ ਚਿਹਰੇ ਅਤੇ ਗਰਦਨ ‘ਤੇ ਲਗਾਓ। 15 ਮਿੰਟ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। ਇਹ ਪ੍ਰੋਟੀਨ ਅਤੇ ਵਿਟਾਮਿਨ ਬੂਸਟ ਫੇਸ ਮਾਸਕ ਸਕਿਨ ਨੂੰ ਟਾਈਟ ਕਰਦਾ ਹੈ। ਇਸ ਨੂੰ ਹਫਤੇ ‘ਚ ਘੱਟ ਤੋਂ ਘੱਟ 2 ਵਾਰ ਲਗਾਓ।
ਕੇਲੇ ਦਾ ਫੇਸ ਪੈਕ: ਕੇਲੇ ਦੇ ਪਲਪ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨੂੰ ਚਿਹਰੇ ਅਤੇ ਗਰਦਨ ‘ਤੇ ਲਗਾਕੇ 15 ਮਿੰਟ ਲਈ ਛੱਡ ਦਿਓ ਅਤੇ ਫਿਰ ਪਾਣੀ ਨਾਲ ਧੋ ਲਓ। ਹਫ਼ਤੇ ‘ਚ 2 ਵਾਰ ਇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਨੂੰ ਫਰਕ ਦਿਖਾਈ ਦੇਵੇਗਾ।