ਉਮਰ ਵਧਣ ਦੇ ਨਾਲ ਸਕਿਨ ਢਿੱਲੀ ਪੈਣ ਲੱਗਦੀ ਹੈ। ਪਰ ਸਕਿਨ ਕੇਅਰ ‘ਚ ਕੁਝ ਗਲਤੀਆਂ ਕਾਰਨ ਵੀ ਸਮੇਂ ਤੋਂ ਪਹਿਲਾਂ ਹੀ ਚਿਹਰੇ ‘ਤੇ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ। ਪਰ ਤੁਸੀਂ ਕੁਝ ਦੇਸੀ ਫੇਸ ਪੈਕ ਲਗਾ ਕੇ ਸਕਿਨ ਨੂੰ ਪੋਸ਼ਿਤ ਕਰ ਸਕਦੇ ਹੋ। ਇਸ ਨਾਲ ਝੁਰੜੀਆਂ ਘੱਟ ਹੋਣ ‘ਚ ਵੀ ਮਦਦ ਮਿਲ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਝੁਰੜੀਆਂ ਪੈਣ ਦੇ ਕਾਰਨ ਅਤੇ ਸਕਿਨ ਨੂੰ ਟਾਈਟ ਕਰਨ ਦੇ ਕੁਝ ਕਾਰਗਰ ਤਰੀਕੇ ਦੱਸਣ ਜਾ ਰਹੇ ਹਾਂ।
ਚਿਹਰੇ ‘ਤੇ ਝੁਰੜੀਆਂ ਪੈਣ ਦੇ ਕਾਰਨ
ਸਮੇਂ ਤੋਂ ਪਹਿਲਾਂ ਸਕਿਨ ‘ਚੋਂ ਨੈਚੂਰਲ ਆਇਲ ਖਤਮ ਹੋਣ ਨਾਲ ਸਕਿਨ ਰੁੱਖੀ ਹੋਣੀ ਲੱਗਦੀ ਹੈ। ਇਸ ਕਾਰਨ ਸਕਿਨ ‘ਤੇ ਪਪੜੀ ਜੰਮਦੀ ਨਜ਼ਰ ਆਉਣ ਲੱਗਦੀ ਹੈ। ਇਸ ਦੇ ਨਾਲ ਹੀ ਸਕਿਨ ‘ਤੇ White Spots ਨਜ਼ਰ ਆਉਣ ਲੱਗਦੇ ਹਨ। ਡ੍ਰਾਈ ਸਕਿਨ ‘ਚ ਨਮੀ ਦੀ ਕਮੀ ਕਾਰਨ ਅੱਖਾਂ ਦੇ ਆਲੇ-ਦੁਆਲੇ ਰੇਖਾਵਾਂ ਬਣਨ ਲੱਗਦੀਆਂ ਹਨ। ਇਸ ਦੇ ਨਾਲ ਹੀ ਗਰਦਨ ਅਤੇ ਗੱਲ੍ਹਾਂ ‘ਤੇ Wrinkles ਪੈਣ ਲੱਗਦੇ ਹਨ।
ਕੱਚਾ ਦੁੱਧ
ਕੱਚਾ ਦੁੱਧ ਸਕਿਨ ਨੂੰ ਡੂੰਘਾਈ ਨਾਲ ਪੋਸ਼ਣ ਅਤੇ ਸਾਫ਼ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਸਕਿਨ ਨੂੰ ਟਾਈਟ ਕਰਨ ਦੇ ਨਾਲ-ਨਾਲ ਗਲੋ ਆਉਣ ‘ਚ ਮਦਦ ਮਿਲਦੀ ਹੈ। ਇਸ ਦੇ ਲਈ ਇੱਕ ਕੌਲੀ ਚ 1-1 ਚੱਮਚ ਕੱਚਾ ਦੁੱਧ, ਸੰਤਰੇ ਦਾ ਰਸ ਅਤੇ ਜ਼ਰੂਰਤ ਅਨੁਸਾਰ ਸ਼ਹਿਦ ਮਿਲਾਓ। ਤਿਆਰ ਕੀਤੇ ਫੇਸ ਪੈਕ ਨੂੰ ਚਿਹਰੇ ‘ਤੇ 20 ਮਿੰਟ ਤੱਕ ਲਗਾਕੇ ਸਾਫ਼ ਕਰ ਲਓ।
ਕੇਲੇ ਨਾਲ ਬਣਾਓ ਫੇਸ ਪੈਕ
ਇੱਕ ਕੌਲੀ ‘ਚ 2 ਚੱਮਚ ਕੇਲੇ ਦਾ ਪੇਸਟ ਅਤੇ ਜ਼ਰੂਰਤ ਅਨੁਸਾਰ ਸ਼ਹਿਦ ਮਿਲਾਓ। ਇਸ ਨੂੰ ਚਿਹਰੇ ‘ਤੇ 15 ਮਿੰਟ ਤੱਕ ਲਗਾਕੇ ਸਾਦੇ ਪਾਣੀ ਨਾਲ ਸਾਫ਼ ਕਰ ਲਓ। ਇਸ ਨਾਲ ਤੁਹਾਡੀ ਸਕਿਨ ਟਾਈਟ ਹੋ ਜਾਵੇਗੀ। ਅਜਿਹੇ ‘ਚ ਚਿਹਰਾ ਸਾਫ਼, ਗਲੋਇੰਗ ਅਤੇ ਜਵਾਨ ਨਜ਼ਰ ਆਵੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਤੇ ਹਥਿਆਰ ਸਣੇ 8 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਚੰਦਨ ਫੇਸ ਪੈਕ
ਤੁਸੀਂ ਸਕਿਨ ‘ਚ ਕਸਾਵ ਲਿਆਉਣ ਲਈ ਚੰਦਨ ਫੇਸ ਪੈਕ ਲਗਾ ਸਕਦੇ ਹੋ। ਇਸਦੇ ਲਈ ਇੱਕ ਕੌਲੀ ‘ਚ 2-2 ਚੱਮਚ ਮੁਲਤਾਨੀ ਮਿੱਟੀ ਅਤੇ ਚੰਦਨ ਪਾਊਡਰ, 1 ਚੱਮਚ ਸੰਤਰੇ ਦਾ ਪਾਊਡਰ, 1 ਆਂਡਾ ਅਤੇ 3-4 ਬੂੰਦਾਂ ਨਿੰਬੂ ਦਾ ਰਸ ਮਿਲਾਓ। ਮਿਸ਼ਰਣ ਨੂੰ ਚਿਹਰੇ ‘ਤੇ 15-20 ਮਿੰਟ ਤੱਕ ਲਗਾਓ। ਬਾਅਦ ‘ਚ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ। ਇਸ ਪੈਕ ਨੂੰ ਲਗਾਉਣ ਤੋਂ ਪਹਿਲਾਂ ਚਿਹਰੇ ਦੀ ਬਦਾਮ ਜਾਂ ਅਰੋਮਾ ਆਇਲ ਨਾਲ ਮਸਾਜ ਕਰੋ। ਇਸ ਨਾਲ ਚਿਹਰੇ ‘ਤੇ ਗਲੋਂ ਆਵੇਗਾ।
ਵੀਡੀਓ ਲਈ ਕਲਿੱਕ ਕਰੋ -: