Sugar replacement food: ਲਗਭਗ ਹਰ ਕਿਸੀ ਨੂੰ ਮਿੱਠਾ ਖਾਣਾ ਪਸੰਦ ਹੁੰਦਾ ਹੈ। ਪਰ ਭਾਰੀ ਮਾਤਰਾ ‘ਚ ਇਸ ਦਾ ਸੇਵਨ ਕਰਨ ਨਾਲ ਭਾਰ ਵਧਣ ਅਤੇ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਇਕ ਖੋਜ ਦੇ ਅਨੁਸਾਰ ਰੋਜ਼ਾਨਾ ਖੰਡ ਖਾਣ ਨਾਲ ਡਾਇਬਿਟੀਜ਼ ਹੋਣ ਦਾ ਖ਼ਤਰਾ 21 ਪ੍ਰਤੀਸ਼ਤ ਵੱਧ ਜਾਂਦਾ ਹੈ। ਉੱਥੇ ਪਹਿਲਾਂ ਤੋਂ ਸ਼ੂਗਰ ਤੋਂ ਪੀੜਤ ਮਰੀਜ਼ਾਂ ਦੇ ਸ਼ੂਗਰ ਲੈਵਲ ਵਧਣ ਦੀ ਸਮੱਸਿਆ ਹੋ ਸਕਦੀ ਹੈ। ਇਸ ਕਰਕੇ ਹਰ ਕਿਸੇ ਦੇ ਮਨ ‘ਚ ਇਹੀ ਆਉਂਦਾ ਹੈ ਕਿ ਖੰਡ ਦੀ ਬਜਾਏ ਕੀ ਖਾਣਾ ਚਾਹੀਦਾ ਹੈ? ਅਜਿਹੇ ‘ਚ ਜੇ ਤੁਸੀਂ ਇਸ ਸਮੱਸਿਆ ‘ਚ ਹੋ ਤਾਂ ਅੱਜ ਅਸੀਂ ਤੁਹਾਨੂੰ 5 ਅਜਿਹੀਆਂ ਚੀਜ਼ਾਂ ਦੱਸਦੇ ਹਾਂ ਜਿਨ੍ਹਾਂ ਦੀ ਵਰਤੋਂ ਤੁਸੀਂ ਖੰਡ ਦੀ ਜਗ੍ਹਾ ਕਰ ਸਕਦੇ ਹੋ। ਇਸਦੇ ਨਾਲ ਤੁਹਾਡੀ ਸ਼ੂਗਰ ਕਰੇਵਿੰਗ ਦੂਰ ਹੋਣ ਦੇ ਨਾਲ ਸਿਹਤ ਵੀ ਬਰਕਰਾਰ ਰਹੇਗੀ।
ਤਾਂ ਆਓ ਜਾਣਦੇ ਹਾਂ ਉਨ੍ਹਾਂ ਤੰਦਰੁਸਤ ਚੀਜ਼ਾਂ ਬਾਰੇ…
ਸ਼ਹਿਦ: ਸ਼ਹਿਦ ‘ਚ ਵਿਟਾਮਿਨ, ਗਲੂਕੋਜ਼, ਫਰੂਟੋਜ, ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਇਹ ਕਿਸੀ ਵੀ ਚੀਜ ਦਾ ਸੁਆਦ ਵਧਾਉਂਣ ਦੇ ਨਾਲ ਸਿਹਤ ਨੂੰ ਤੰਦਰੁਸਤ ਰੱਖਦਾ ਹੈ। ਅਜਿਹੇ ‘ਚ ਖੰਡ ਦੀ ਬਜਾਏ ਸ਼ਹਿਦ ਦੀ ਵਰਤੋਂ ਕਰਨਾ ਬੈਸਟ ਆਪਸ਼ਨ ਹੈ। ਸ਼ਹਿਦ ‘ਚ ਖੰਡ ਨਾਲੋਂ ਘੱਟ ਕੈਲੋਰੀ ਹੁੰਦੀ ਹੈ। ਅਜਿਹੇ ‘ਚ ਡਾਇਬਟੀਜ਼ ਦੇ ਨਾਲ ਭਾਰ ਨੂੰ ਕੰਟਰੋਲ ਰੱਖਣ ‘ਚ ਵੀ ਮਦਦ ਮਿਲਦੀ ਹੈ।
ਗੁੜ: ਗੁੜ ਖੰਡ ਦੀ ਕਮੀ ਪੂਰੀ ਕਰਨ ਦੇ ਨਾਲ ਤੰਦਰੁਸਤ ਰੱਖਣ ‘ਚ ਵੀ ਮਦਦ ਕਰਦਾ ਹੈ। ਇਸ ‘ਚ ਵਿਟਾਮਿਨ, ਖਣਿਜ, ਫਾਈਬਰ ਆਦਿ ਪੋਸ਼ਕ ਤੱਤ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਸ਼ੂਗਰ ਕੰਟਰੋਲ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਗੁੜ ਇਮਿਊਨਿਟੀ ਵਧਾਉਣ, ਭਾਰ ਘਟਾਉਣ ਅਤੇ ਪਾਚਨ ਤੰਤਰ ਮਜ਼ਬੂਤ ਬਣਾਉਣ ‘ਚ ਵੀ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਇਸ ਨਾਲ ਚਾਹ, ਮਿਠਾਈਆਂ, ਖੀਰ ਆਦਿ ਕੋਈ ਵੀ dessert ਬਣਾ ਸਕਦੇ ਹੋ।
ਖਜੂਰ: ਖਜੂਰ ਖਾਣ ‘ਚ ਸੁਆਦ ਹੋਣ ਦੇ ਨਾਲ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਕ ਖੋਜ ਦੇ ਅਨੁਸਾਰ ਇਸ ਦੀ ਵਰਤੋਂ ਵੀ ਖੰਡ ਦੀ ਜਗ੍ਹਾ ਕੀਤੀ ਜਾ ਸਕਦੀ ਹੈ। ਖਜੂਰ ਦੇ ਪਾਊਡਰ ਜਾਂ ਪੇਸਟ ਨਾਲ ਖੀਰ, ਮਠਿਆਈਆਂ ਜਾਂ ਬ੍ਰਾਊਨੀ ਬਣਾ ਸਕਦੇ ਹੋ। ਇਹ ਬਾਜ਼ਾਰ ‘ਚ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗੀ। ਜੇ ਤੁਸੀਂ ਚਾਹੋ ਤਾਂ ਇਸ ਨੂੰ ਘਰ ‘ਚ ਵੀ ਬਣਾ ਸਕਦੇ ਹੋ। ਇਸ ਨਾਲ ਸ਼ੂਗਰ ਦੇ ਨਾਲ ਭਾਰ ਵੀ ਕੰਟਰੋਲ ਰਹੇਗਾ। ਖੰਡ ਦੀ ਜਗ੍ਹਾ ਮਿਠਾਸ ਨਾਲ ਭਰਿਆ ਮੈਪਲ ਸਿਰਪ ਦੀ ਵਰਤੋਂ ਕਰਨਾ ਬੈਸਟ ਆਪਸ਼ਨ ਹੈ। ਤੁਸੀਂ ਇਸ ਨੂੰ ਕੇਕ ਜਾਂ ਕਿਸੀ ਸਵੀਟ ਡਿਸ਼ ‘ਚ ਮਿਲਾ ਸਕਦੇ ਹੋ। ਇਕ ਅਧਿਐਨ ਦੇ ਅਨੁਸਾਰ ਇਸ ‘ਚ ਕੈਲਸ਼ੀਅਮ, ਆਇਰਨ, ਜ਼ਿੰਕ ਅਤੇ ਪੋਟਾਸ਼ੀਅਮ ਉਚਿਤ ਮਾਤਰਾ ‘ਚ ਹੁੰਦੇ ਹਨ। ਅਜਿਹੇ ‘ਚ ਖੰਡ ਦੇ ਬਜਾਏ ਮੈਪਲ ਸਿਰਪ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੈ।
ਕੋਕੋਨਟ ਸ਼ੂਗਰ: ਲੋਕਾਂ ਨੇ ਆਮ ਤੌਰ ‘ਤੇ ਸਧਾਰਣ ਅਤੇ ਬ੍ਰਾਊਨ ਸ਼ੂਗਰ ਬਾਰੇ ਸੁਣਿਆ ਹੋਵੇਗਾ। ਪਰ ਇਨ੍ਹਾਂ ਤੋਂ ਇਲਾਵਾ ਕੋਕੋਨਟ ਸ਼ੂਗਰ ਵੀ ਹੁੰਦੀ ਹੈ। ਨਾਲ ਹੀ ਇਹ ਸਿਹਤ ਲਈ ਫਾਇਦੇਮੰਦ ਵੀ ਮੰਨੀ ਜਾਂਦੀ ਹੈ। ਇਸ ‘ਚ ਸਾਰੇ ਵਿਟਾਮਿਨ ਅਤੇ ਮਿਨਰਲਜ਼ ਸਧਾਰਣ ਅਤੇ ਬ੍ਰਾਊਨ ਸ਼ੂਗਰ ਨਾਲੋਂ ਜ਼ਿਆਦਾ ਹੁੰਦੇ ਹਨ। ਨਾਲ ਹੀ ਕਾਰਬੋਹਾਈਡਰੇਟ ਥੋੜ੍ਹੀ ਮਾਤਰਾ ‘ਚ ਹੁੰਦੀ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ ਨੂੰ ਸ਼ੂਗਰ ਕਰੇਵਿੰਗ ਦੂਰ ਕਰਨ ਲਈ ਇਸ ਦਾ ਸੇਵਨ ਕਰ ਸਕਦੇ ਹਨ। ਕੋਕੋਨੇਟ ਖੰਡ ਬਾਜ਼ਾਰ ‘ਚ ਅਸਾਨੀ ਨਾਲ ਮਿਲ ਜਾਂਦੀ ਹੈ।